ਭੇਦਭਰੇ ਹਾਲਾਤ ''ਚ ਅਣਪਛਾਤੇ ਵਿਅਕਤੀ ਦੀ ਸੜੀ ਹੋਈ ਲਾਸ਼ ਬਰਾਮਦ
Monday, Jun 15, 2026 - 04:24 PM (IST)
ਬਠਿੰਡਾ (ਸੁਖਵਿੰਦਰ) : ਇੱਥੇ ਬੀਤੀ ਰਾਤ 9 ਵਜੇ ਉੜੀਆ ਕਾਲੋਨੀ ਸਥਿਤ ਇੱਕ ਬੰਦ ਖਾਲੀ ਕੁਆਰਟਰ ਵਿਚੋਂ ਇੱਕ ਲਾਸ਼ ਬਰਾਮਦ ਹੋਈ, ਹੈ ਜੋ ਪੂਰੀ ਤਰ੍ਹਾਂ ਸੜੀ ਹੋਈ ਸੀ। ਥਰਮਲ ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੀਤੀ ਰਤਾ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਨੂੰ ਸੂਚਨਾ ਮਿਲੀ ਸੀ ਕਿ ਉੜੀਆਂ ਕਾਲੋਨੀ ਸਥਿਤ ਝਾੜੀਆਂ ਵਿਚ ਬਣੇ ਕੁਆਰਟਰ ਦੇ ਬੰਦ ਕਮਰੇ 'ਚ ਇਕ ਵਿਅਕਤੀ ਦੀ ਲਾਸ਼ ਲਟਕ ਰਹੀ ਹੈ। ਸੂਚਨਾ ਮਿਲਣ 'ਤੇ ਸੰਸਥਾਂ ਵਰਕਰ ਸੰਦੀਪ ਗਿੱਲ ਅਤੇ ਵਿੱਕੀ ਕੁਮਾਰ ਉੜੀਆ ਕਾਲੋਨੀ 'ਚ ਘਟਨਾ ਸਥਾਨ 'ਤੇ ਪਹੁੰਚੇ ਅਤੇ ਥਰਮਲ ਪੁਲਸ ਨੂੰ ਸੂਚਿਤ ਕੀਤਾ। ਇੱਕ ਬੰਦ ਕੁਆਰਟਰ, ਦੇ ਸਾਹਮਣੇ ਕੰਧ ਤੋਂ ਕੁੱਝ ਇੱਟਾਂ ਹਟਾਈਆਂ ਗਈਆਂ ਸਨ, ਇੱਕ ਤੰਗ ਰਸਤਾ ਸੀ ਅਤੇ ਇੱਕ ਲਾਸ਼ ਬੰਦ ਕੁਆਰਟਰ 'ਚ ਲਟਕ ਰਹੀ ਸੀ।
ਮ੍ਰਿਤਕ ਦੀ ਲਾਸ਼ ਸੜੀ ਹੋਈ ਸੀ ਅਤੇ ਕੀੜਿਆਂ ਨਾਲ ਭਰੀ ਹੋਈ ਸੀ। ਪੁਲਸ ਦੀ ਮੌਜੂਦਗੀ ਵਿਚ ਸਹਾਰਾ ਵਲੋਂ ਲਾਸ਼ ਨੂੰ ਹੇਠਾਂ ਉਤਾਰਿਆ ਗਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ 10 ਤੋਂ 15 ਦਿਨ ਪੁਰਾਣੀ ਜਾਪਦੀ ਹੈ। ਲਾਸ਼ ਦੇ ਨੇੜੇ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ, ਜਿਸ ਨਾਲ ਮ੍ਰਿਤਕ ਦੀ ਪਛਾਣ ਹੋ ਸਕੇ। ਗੌਤਮ ਗੋਇਲ ਨੇ ਦੱਸਿਆ ਕਿ ਲਾਸ਼ ਨੂੰ ਸੁਰੱਖਿਅਤ ਰੱਖਕੇ ਪੜਤਾਲ ਕੀਤੀ ਜਾ ਰਹੀ ਹੈ।
