ਗੋਆ ’ਚ ਕੌਮਾਂਤਰੀ ਫ਼ਿਲਮ ਮੇਲਾ ਹੋਇਆ ਆਰੰਭ, ਦੁਨੀਆ ਭਰ ’ਚੋਂ 198 ਵਿਖਾਈਆਂ ਜਾਣਗੀਆਂ ਫ਼ਿਲਮਾਂ

Tuesday, Nov 21, 2023 - 12:24 PM (IST)

ਗੋਆ ’ਚ ਕੌਮਾਂਤਰੀ ਫ਼ਿਲਮ ਮੇਲਾ ਹੋਇਆ ਆਰੰਭ, ਦੁਨੀਆ ਭਰ ’ਚੋਂ 198 ਵਿਖਾਈਆਂ ਜਾਣਗੀਆਂ ਫ਼ਿਲਮਾਂ

ਗੋਆ (ਕੁਲਦੀਪ ਸਿੰਘ ਬੇਦੀ)- ਹਰ ਸਾਲ ਗੋਆ ’ਚ ਹੋਣ ਵਾਲਾ ਕੌਮਾਂਤਰੀ ਫ਼ਿਲਮ ਮੇਲਾ ਅੱਜ ਧੂਮ-ਧੜੱਲੇ ਨਾਲ ਇੱਥੇ ਆਰੰਭ ਹੋ ਗਿਆ। ਇਹ 54ਵਾਂ ਮੇਲਾ ਹੋ ਜੇ 20 ਨਵੰਬਰ ਤੋਂ 28 ਨਵੰਬਰ ਨੂੰ ਭਾਰਤ ਦੇ ਬ੍ਰਾਡਕਾਸਟਿੰਗ ’ਤੇ ਸੰਚਾਰ ਮੰਤਰਾਲੇ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਇਸ ਫ਼ਿਲਮੀ ਮੇਲੇ ’ਚ ਦੁਨੀਆ ਭਰ ’ਚ ਬਣੀਆਂ 198 ਚੋਣਵੀਆਂ ਫ਼ਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਫ਼ਿਲਮੀ ਮੇਲੇ ’ਚ ਭਾਰਤ ਸਮੇਤ ਦੂਜੇ ਦੇਸ਼ਾਂ ਦੇ ਫ਼ਿਲਮਕਾਰ, ਕਲਾਕਾਰ ਤੇ ਨਿਰਦੇਸ਼ਕ ਇੱਥੇ ਪਹੁੰਚੇ ਹੋਏ ਹਨ। ਇਸ ਫ਼ਿਲਮੀ ਮੇਲੇ ’ਚ ਵੱਖ-ਵੱਖ ਕੈਟਾਗਰੀਆਂ ਵਿਚ ਲੱਖਾਂ ਦੇ ਇਨਾਮ ਵੀ ਦਿੱਤੇ ਜਾਂਦੇ ਹਨ। ਇਸ ਲਈ ਬਣਾਈ ਗਈ ਜਿਊਰੀ ਵਿਚ ਵੱਖ-ਵੱਖ ਦੇਸ਼ਾਂ ਦੀਆਂ ਪ੍ਰਸਿੱਧ ਹਸਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਗੁਰਨਾਮ ਭੁੱਲਰ ਨੇ ਕਰਵਾਇਆ ਵਿਆਹ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਕਿਸੇ ਵਧੀਆ ਫ਼ਿਲਮ ਨੂੰ 40 ਲੱਖ ਰੁਪਏ ਦਾ ਐਵਾਰਡ ਸਿਲਵਰ ਪੀਕਾਕ ਅਤੇ ਸਰਟੀਫਿਕੇਟ ਦਿੱਤਾ ਜਾਂਦਾ ਹੈ। ਇਨਾਮ ਦੀ ਰਾਸ਼ੀ ਨਿਰਮਾਤਾ ਤੇ ਨਿਰਦੇਸ਼ਕ ਵਿਚਕਾਰ ਬਰਾਬਰ ਵੰਡੀ ਜਾਂਦੀ ਹੈ। ਵਧੀਆ ਚੁਣੇ ਗਏ ਨਿਰਦੇਸ਼ਕ ਨੂੰ 15 ਲੱਖ, ਉੱਤਮ ਹੀਰੋ ਤੇ ਹੀਰੋਇਨ ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ। ਇਸ ਵਾਰ ਕਿਸੇ ਵੀ ਫ਼ਿਲਮੀ ਹਸਤੀ ਲਈ ਸਪੈਸ਼ਲ ਜਿਊਰੀ ਐਵਾਰਡ ਆਰੰਭ ਕੀਤਾ ਗਿਆ ਹੈ ਜਿਸ ਵਿਚ 15 ਲੱਖ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਫ਼ਿਲਮੀ ਮੇਲੇ ਦੇ ਪ੍ਰਬੰਧਕਾਂ ਨੇ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਸੱਤਿਆਜੀਤ ਰੇਅ ਦੀ ਜਨਮ ਸ਼ਤਾਬਦੀ ਮੌਕੇ, ਉਨ੍ਹਾਂ ਦੇ ਨਾਂ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਆਰੰਭ ਕੀਤਾ ਗਿਆ ਹੈ। ਇਸ ਵਾਰ ਇਹ ਇਨਾਮ ‘ਦਿ ਅਮੈਰਿਕਨ ਪ੍ਰੈਜ਼ੀਡੈਂਟ’, ‘ਲੇਸਿਕ ਇੰਸਟਿੰਕਟ’ ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਫ਼ਿਲਮਕਾਰ ਮਾਈਕਲ ਡਗਲਸ ਨੂੰ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ :  ਟੈਕਸ ਧੋਖਾਧੜੀ ਮਾਮਲਾ : ਸੁਣਵਾਈ ਦੇ ਪਹਿਲੇ ਹੀ ਦਿਨ ਅਧਿਕਾਰੀਆਂ ਨਾਲ ਸਮਝੌਤੇ ਲਈ ਰਾਜ਼ੀ ਹੋਈ ਸ਼ਕੀਰਾ

ਉਪਰੋਕਤ ਇਨਾਮਾਂ-ਸਨਮਾਨਾਂ ਤੋਂ ਇਲਾਵਾ, ਇਸ ਵਾਰ ਓ.ਟੀ.ਟੀ. ’ਤੇ ਵਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਤੇ ਫ਼ਿਲਮਕਾਰਾਂ ਨੂੰ ਵੀ ਇਨਾਮ-ਸਨਮਾਨ ਦਿੱਤਾ ਜਾਏਗਾ। ਇਸ ਦੌਰਾਨ ਟੈਲੇਂਟ ਹੰਟ ਦਾ ਵੀ ਆਯੋਜਨ ਹੋਵੇਗਾ, ਜਿੱਥੇ ਦੁਨੀਆ ਭਰ ਤੋਂ ਪਹੁੰਚੇ ਫ਼ਿਲਮਕਾਰ, ਨਵੀਆਂ ਪ੍ਰਤਿਭਾਵਾਂ ਦੀ ਖੋਜ ਵੀ ਕਰਨਗੇ। ਇਸ ਫ਼ਿਲਮੀ ਮੇਲੇ ਵਿਚ ਓਪਨਿੰਗ ਫ਼ਿਲਮ ‘ਕੈਚਿੰਗ ਡਸਟ’ ਦਿਖਾਈ ਜਾਏਗੀ ਜੋ ਅਮਰੀਕੀ ਫ਼ਿਲਮ ਹੈ। ਮਿਡ-ਫੈਸਟ ਫ਼ਿਲਮ ਵੱਲੋਂ ‘ਅਬਾਊਟ ਡ੍ਰਾਈ ਗ੍ਰਾਸ’ ਤੇ ਕਲੋਜ਼ਿੰਗ ਫ਼ਿਲਮ ‘ਦਿ ਫੀਦਰ ਵੇਟ’ (ਖੰਭਾਂ ਦਾ ਭਾਰ) ਵਿਖਾਈ ਜਾਣੀ ਹੈ। ਇਸ ਮੇਲੇ ਵਿਚ ਵਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਦੇ ਨਿਰਮਾਤਾ, ਨਿਰਦੇਸ਼ਕ ਤੇ ਕਲਾਕਾਰ ਪੂਰੇ ਵਿਸ਼ਵ ’ਚੋਂ ਪਹੁੰਚੇ ਹੋਏ ਹਨ ਅਤੇ ਡੈਲੀਗੇਟਾਂ ਲਈ ਫ਼ਿਲਮਾਂ ਦਾ ਪ੍ਰਦਰਸ਼ਨ ਲਗਭਗ 15 ਸਕ੍ਰੀਨਾਂ ’ਤੇ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News