ਜੇ ਤੁਹਾਡਾ ਬੱਚਾ ਸੋਂਦਾ ਹੈ ਦੁਪਹਿਰ ਨੂੰ ਤਾਂ ਨਾ ਹੋਵੋ ਪ੍ਰੇਸ਼ਾਨ
Sunday, Jun 02, 2019 - 08:01 PM (IST)

ਵਾਸ਼ਿੰਗਟਨ (ਏਜੰਸੀ)- ਦੁਪਹਿਰ ਵਿਚ ਸੋਨੇ ਦੀ ਆਦਲਤ ਨੂੰ ਸਿਹਤ ਲਈ ਗਲਤ ਸਮਝਿਆ ਜਾਂਦਾ ਹੈ, ਪਰ ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਿਨ ਦੇ ਖੋਜਕਰਤਾਵਾਂ ਕੁਝ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨਾਲ ਤੁਸੀਂ ਚੌਕ ਜਾਓਗੇ। ਇਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਮੁਤਾਬਕ ਦੁਪਹਿਰ ਵੇਲੇ ਕੁਝ ਦੇਰ ਦੀ ਨੀਂਦ ਲੈਣ ਨਾਲ ਬੱਚੇ ਤਰੋਤਾਜ਼ਾ ਮਹਿਸੂਸ ਕਰਦੇ ਹਨ। ਇਸ ਨਾਲ ਉਨ੍ਹਾਂ ਦੇ ਵਰਤਾਓ ਵਿਚ ਵੀ ਸੁਧਾਰ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਦੁਪਹਿਰ ਦੀ ਨੀਂਦ ਨਾਲ ਬੱਚਿਆਂ ਦਾ ਆਈਕਿਊ ਵਧਦਾ ਹੈ ਅਤੇ ਪੜ੍ਹਾਈ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਸੁਧਰਦਾ ਹੈ। ਖੋਜਕਰਤਾਵਾਂ ਨੇ ਇਸ ਅਧਿਐਨ ਵਿਚ ਚੌਥੀ, ਪੰਜਵੀਂ ਅਤੇ 6ਵੀਂ ਜਮਾਤ ਦੇ ਤਕਰੀਬਨ 3000 ਬੱਚਿਆਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ਦੀ ਉਮਰ 10 ਤੋਂ 12 ਸਾਲ ਸੀ। ਇਸ ਵਿਚ ਪਾਇਆ ਗਿਆ ਕਿ ਦੁਪਹਿਰ ਵੇਲੇ ਕੁਝ ਦੇਰ ਸੋ ਲੈਣ ਨਾਲ ਬੱਚਿਆਂ ਵਿਚ ਥਕਾਨ ਦੀ ਸਮੱਸਿਆ ਵੀ ਘੱਟ ਹੁੰਦੀ ਹੈ।
ਖੋਜਕਰਾਤਾਵਂ ਨੇ ਇਸ ਦੇ ਲਈ ਚੀਨ ਵਿਚ ਕੀਤੇ ਗਏ ਇਕ ਅਧਿਐਨ ਦੇ ਡਾਟਾ ਦੀ ਵਰਤੋਂ ਕੀਤੀ, ਜਿਥੋਂ ਦੇ ਲੋਕਾਂ ਦੇ ਦੈਨਿਕ ਜੀਵਨ ਵਿਚ ਦੁਪਹਿਰ ਦੌਰਾਨ ਨੀਂਦ ਲੈਣ ਦੀ ਆਦਤ ਹੈ। ਖੋਜਕਰਤਾਵਾਂ ਨੇ ਅਜਿਹੇ ਬੱਚਿਆਂ ਦੇ ਨੀਂਦ ਲੈਣ ਦੇ ਵਕਫੇ ਅਤੇ ਸਮੇਂ ਨੂੰ ਲੈ ਕੇ ਡਾਟਾ ਇਕੱਠਾ ਕੀਤਾ। ਇਨ੍ਹਾਂ ਬੱਚਿਆਂ ਦਾ ਸੰਜਮ ਅਤੇ ਖੁਸ਼ੀ ਤੇ ਸਰੀਰਕ ਉਪਾਅ ਵਰਗੇ ਬਾਡੀ ਮਾਸ ਇੰਡੈਕਸ ਅਤੇ ਗਲੂਕੋਜ਼ ਦਾ ਪੱਧਰ ਦਾ ਮਨੋਵਿਗਿਆਨਕ ਟ੍ਰੇਨਿੰਗ ਵੀ ਕੀਤੀ ਗਈ। ਇਸ ਟ੍ਰੇਨਿੰਗ ਵਿਚ ਪਾਇਆ ਗਿਆ ਕਿ ਦੁਪਹਿਰ ਵਿਚ ਜਿੰਨਾ ਜ਼ਿਆਦਾ ਵਿਦਿਆਰਥੀ ਸੋਂਦੇ ਹਨ ਉਨਾ ਹੀ ਉਨ੍ਹਾਂ ਨੂੰ ਫਾਇਦਾ ਹੁੰਦਾ ਹੈ।