ਜੇ ਪੀਂਦੇ ਹੋ ਹਰ ਰੋਜ਼ ਇਹ ਡ੍ਰਿੰਕ ਤਾਂ ਜਲਦੀ ਗੱਲ ਜਾਣਗੀਆਂ ਹੱਡੀਆਂ

06/28/2017 5:06:26 PM

ਵਾਸ਼ਿੰਗਟਨ— ਹਾਲ ਹੀ 'ਚ ਹੋਏ ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰੀਕੀ ਲੋਕ ਪਹਿਲਾਂ ਦੀ ਤੁਲਨਾ 'ਚ ਜ਼ਿਆਦਾ ਸੋਡਾ ਪੀ ਰਹੇ ਹਨ। ਵੱਡੇ ਪੈਮਾਨੇ 'ਤੇ ਬਣਾਇਆ ਗਿਆ ਇਹ ਸੋਡਾ ਹੱਡੀਆਂ ਨੂੰ ਅੰਦਰੋਂ ਅਤੇ ਬਾਹਰੋਂ ਗਲਾ ਦਿੰਦਾ ਹੈ। ਇਹ ਗੱਲ ਵਿਗਿਆਨਿਕ ਰੂਪ 'ਚ ਸਿੱਧ ਹੋ ਚੁੱਕੀ ਹੈ। ਰੇਗੁਲਰ ਸੋਡਾ ਬ੍ਰਾਂਡ ਦੀ ਹਰ ਕੈਨ 'ਚ 11 ਚਮਚ ਤੱਕ ਸ਼ੂਗਰ ਹੁੰਦੀ ਹੈ। ਰੋਜ਼ਾਨਾ ਸੋਡਾ ਪੀਣ ਦੇ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦੇ ਹਨ ਜਿਨ੍ਹਾਂ 'ਚੋਂ ਕੁਝ ਇਸ ਤਰ੍ਹਾਂ ਹਨ।
1. ਕਿਡਨੀ ਖਰਾਬ ਹੋਣ ਦਾ ਖਤਰਾ
ਹਰ ਹਫਤੇ ਇਕ ਕਵਾਟਰ ਸੋਡਾ ਪੀਣ ਨਾਲ ਗੁਰਦੇ ਦੀ ਪੱਥਰੀ ਹੋਣ ਦਾ ਖਤਰੀ 15% ਤੱਕ ਵੱਧ ਜਾਂਦਾ ਹੈ। ਇਸ ਦੇ ਇਲਾਵਾ ਡਾਇਟ ਕੋਲਾ ਪੀਣ ਨਾਲ ਗੁਰਦਿਆਂ ਦੇ ਖਰਾਬ ਹੋਣ ਦੀ ਸੰਭਾਵਨਾ ਦੋ ਗੁਣਾ ਵੱਧ ਜਾਂਦੀ ਹੈ।
2. ਡਾਇਬੀਟੀਜ਼
ਸੋਡੇ 'ਚ ਸ਼ੂਗਰ ਦਾ ਪੱਧਰ ਜ਼ਿਆਦਾ ਹੋਣ ਕਾਰਨ ਡਾਇਬੀਟੀਜ਼ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸ਼ੂਗਰ ਪੈਂਕਿਰਿਆਜ 'ਤੇ ਬਹੁਤ ਦਬਾਅ ਪਾਉਂਦੀ ਹੈ। ਇਸ ਲਈ ਸਰੀਰ 'ਚ ਜ਼ਰੂਰਤ ਮੁਤਾਬਕ ਇਨਸੁਲਿਨ ਦੀ ਸਪਲਾਈ ਨਹੀਂ ਹੋ ਪਾਉਂਦੀ।
3. ਅੋਬੇਸਿਟੀ
ਬਣਾਉਟੀ ਸਵੀਟਨਰ ਨਾਲ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇੱਥੋਂ ਤੱਕ ਕਿ ਹਰ ਦਿਨ ਇਕ ਕੈਨ ਸ਼ੂਗਰੀ ਡ੍ਰਿੰਕ ਪੀਣ ਨਾਲ ਹਰ ਮਹੀਨੇ ਕਰੀਬ ਇਕ ਪਾਊਂਡ ਭਾਰ ਵੱੱਧ ਸਕਦਾ ਹੈ।
4. ਦਿਲ ਦੀ ਬੀਮਾਰੀ
ਇਕ ਤੋਂ ਜ਼ਿਆਦਾ ਠੰਡੇ ਪਦਾਰਥ ਪੀਣ ਨਾਲ ਮੇਟਾਬਾਲਿਕ ਸਿੰਡਰੋਮ ਹੋਣ ਦਾ ਖਤਰਾ ਵੱਧ ਜਾਂਦਾ ਹੈ। 
5. ਆਸਟਿਯੋਪੋਰੋਸਿਸ
ਠੰਡੇ ਪਦਾਰਥਾਂ 'ਚ ਮੌਜੂਦ ਫਾਸਫੋਰਿਕ ਐਸਿਡ ਦਾ ਸੰਬੰਧ ਆਸਟਿਯੋਪੋਰੋਸਿਸ (ਹੱਡੀਆਂ ਦੇ ਖੋਖਲਾ ਹੋਣ) ਨਾਲ ਜੁੜਿਆ ਹੁੰਦਾ ਹੈ। ਇਹ ਐਸਿਡ ਫਾਸਫੇਟ ਦੇ ਪੱਧਰ ਨੂੰ ਵਧਾਉਂਦਾ ਹੈ ਅਤੇ ਹੱਡੀਆਂ 'ਚ ਕੈਲਸ਼ੀਅਮਦਾ ਪੱਧਰ ਘੱਟ ਕਰਦਾ ਹੈ।
6. ਹਾਈ ਬੀ. ਪੀ.
ਸੋਡੇ ਜ਼ਿਆਦਾ ਪੀਣ ਨਾਲ ਬੀ. ਪੀ. ਵੱਧ ਜਾਂਦਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸੋਡਾ ਰੇਗੁਲਰ ਹੈ ਜਾਂ ਡਾਇਟ।
7. ਦਮਾ
ਇਕ ਅਧਿਐਨ ਮੁਤਾਬਕ, ਦੱਖਣੀ ਆਸਟ੍ਰੇਲੀਆ 'ਚ ਰਹਿਣ ਵਾਲੇ ਬਾਲਗਾਂ 'ਚ ਠੰਡੇ ਪਦਾਰਥ ਅਤੇ ਅਸਥਮਾ/ਸੀ. ਓ. ਪੀ. ਡੀ. 'ਚ ਸਿੱਧਾ ਸੰਬੰਧ ਪਾਇਆ ਗਿਆ।


Related News