ਅਮਰੀਕਾ ਨੇ ਦਿੱਤੀ ਚਿਤਾਵਨੀ, ਜੇਕਰ ਰੂਸ ਨੇ ਹਮਲਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ

Tuesday, Feb 15, 2022 - 06:38 PM (IST)

ਅਮਰੀਕਾ ਨੇ ਦਿੱਤੀ ਚਿਤਾਵਨੀ, ਜੇਕਰ ਰੂਸ ਨੇ ਹਮਲਾ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਰੂਸ ਨੂੰ ਯੂਕਰੇਨ 'ਤੇ ਹਮਲਾ ਕਰਨ ਦੀ ਸਥਿਤੀ ਵਿਚ ''ਗੰਭੀਰ' ਨਤੀਜੇ'' ਭੁਗਤਣ ਦੀ ਚਿਤਾਵਨੀ ਦਿੱਤੀ ਹੈ ਅਤੇ ਇਸ ਮੁੱਦੇ ਦੇ ਕੂਟਨੀਤਕ ਹੱਲ 'ਤੇ ਜ਼ੋਰ ਦਿੱਤਾ ਹੈ। ਵ੍ਹਾਈਟ ਹਾਊਸ ਦੀ ਪ੍ਰਧਾਨ ਉਪ ਪ੍ਰੈੱਸ ਸਕੱਤਰ ਕੈਰੀ ਜੀਨ ਪਿਯਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਸੰਕਟ ਨੂੰ ਘੱਟ ਕਰਨ ਲਈ ਇੱਕ ਰਾਜਨੀਤਕ ਹੱਲ ਤੱਕ ਪਹੁੰਚਣ ਦੀ ਦਿਸ਼ਾ ਵਿੱਚ ਸਰਗਰਮ ਰੂਪ ਵਿੱਚ ਕੰਮ ਕਰ ਰਹੇ ਹਾਂ। ਹਫ਼ਤੇ ਦੇ ਅਖੀਰ ਵਿਚ ਬਾਈਡੇਨ ਨੇ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ ਅਤੇ ਕਿਹਾ ਕਿ ਅਸੀਂ ਆਪਣੇ ਸਹਿਯੋਗੀਆਂ ਅਤੇ ਹਿੱਸੇਦਾਰਾਂ ਨਾਲ ਪੂਰੇ ਤਾਲਮੇਲ ਨਾਲ ਰੂਸ ਦੀ ਸਰਕਾਰ ਨਾਲ ਜੁੜੇ ਹੋਏ ਹਾਂ।ਉਨ੍ਹਾਂ ਨੇ ਕਿਹਾ ਕਿ ਜੇਕਰ ਰੂਸ ਇਸ ਮੁੱਦੇ 'ਤੇ ਰਚਨਾਤਮਕ ਰੁਖ਼ ਦਾ ਵਿਕਲਪ ਚੁਣਦਾ ਹੈ ਤਾਂ ਕੂਟਨੀਤੀ ਦਾ ਰਸਤਾ ਉਪਲਬਧ ਹੈ। 

ਹਾਲਾਂਕਿ, ਅਸੀਂ ਰੂਸ ਦੁਆਰਾ ਜ਼ਮੀਨ 'ਤੇ ਉਠਾਏ ਜਾਣ ਦੇ ਕਦਮਾਂ ਨੂੰ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾਵਾਂ ਨੂੰ ਲੈ ਕੇ ਸਪੱਸ਼ਟ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਬਾਈਡੇਨ ਨੇ ਸਥਿਤੀ 'ਤੇ ਚਰਚਾ ਕਰਨ ਲਈ ਯੂ.ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਸੰਪਰਕ ਕੀਤਾ। ਵ੍ਹਾਈਟ ਹਾਊਸ ਨੇ ਇਸ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਦੋਹਾਂ ਨੇਤਾਵਾਂ ਨੇ ਯੂਕਰੇਨ ਅਤੇ ਰੂਸ ਨਾਲ ਆਪਣੇ ਹਾਲੀਆ ਰਾਜਨੀਤਕ ਸਬੰਧਾਂ 'ਤੇ ਚਰਚਾ ਕੀਤੀ। ਉਹਨਾਂ ਨੇ ਯੂਕਰੇਨ ਦੀਆਂ ਸੀਮਾਵਾਂ 'ਤੇ ਰੂਸ ਦੇ ਲਗਾਤਾਰ ਫ਼ੌਜੀ ਇਕੱਠ ਦੇ ਜਵਾਬ ਵਿਚ ਚੱਲ ਰਹੀਆਂ ਰਾਜਨੀਤਕ ਅਤੇ ਕੂਟਨੀਤਕ ਕੋਸ਼ਿਸ਼ਾਂ ਦੀ ਵੀ ਸਮੀਖਿਆ ਕੀਤੀ ਅਤੇ ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ। 

ਵਾਈਟ ਹਾਊਸ ਨੇ ਕਿਹਾ ਕਿ 'ਦੋਵਾਂ ਨੇਤਾਵਾਂ ਨੇ ਨਾਟੋ ਦੇ ਪੂਰਬੀ ਹਿੱਸੇ 'ਤੇ ਰੱਖਿਆਤਮਕ ਮੁਦਰਾ ਨੂੰ ਮਜ਼ਬੂਤ​ਕਰਨ ਦੇ ਯਤਨਾਂ 'ਤੇ ਚਰਚਾ ਕੀਤੀ ਅਤੇ ਸਹਿਯੋਗੀਆਂ ਅਤੇ ਭਾਈਵਾਲਾਂ ਵਿਚਕਾਰ ਲਗਾਤਾਰ ਡੂੰਘੇ ਤਾਲਮੇਲ ਨੂੰ ਰੇਖਾਂਕਿਤ ਕੀਤਾ, ਜਿਸ ਵਿਚ ਹਮਲੇ ਦੀ ਸਥਿਤੀ ਵਿਚ ਰੂਸ 'ਤੇ ਗੰਭੀਰ ਨਤੀਜੇ ਥੋਪਣ ਦਾ ਫ਼ੈਸਲਾ ਸ਼ਾਮਲ ਹੈ। ਵ੍ਹਾਈਟ ਹਾਊਸ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਜੀਨ ਪਿਯਰੇ ਨੇ ਕਿਹਾ ਖਦਸ਼ਾ ਹੈ ਕਿ ਕਿਸੇ ਵੀ ਸਮੇਂ ਹਮਲਾ ਸ਼ੁਰੂ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਖੁਫੀਆ ਜਾਣਕਾਰੀ ਦੇ ਕਿਸੇ ਵੀ ਵੇਰਵੇ 'ਤੇ ਟਿੱਪੀ ਨਹੀਂ ਕਰਾਂਗੇ, ਸਿਵਾਏ ਇਸਦੇ ਕਿ ਇਹ ਹਮਲਾ ਇਸ ਹਫ਼ਤੇ ਸ਼ੁਰੂ ਹੋ ਸਕਦਾ ਹੈ। ਅਜਿਹੀਆਂ ਬਹੁਤ ਸਾਰੀਆਂ ਅਟਕਲਾਂ ਹਨ ਕਿ ਇਹ ਓਲੰਪਿਕ ਦੇ ਬਾਅਦ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਟਰੂਡੋ ਨੇ ਐਮਰਜੈਂਸੀ ਐਕਟ ਕੀਤਾ ਲਾਗੂ

ਇਹ ਸਪੱਸ਼ਟ ਨਹੀਂ ਹੈ ਕਿ ਰੂਸ ਕਿਹੜਾ ਰਸਤਾ ਰਾਹ ਚੁਣੇਗਾ। ਪਿਯਰੇ ਨੇ ਕਿਹਾ ਕਿ ਅਮਰੀਕਾ ਕਿਸੇ ਵੀ ਸਥਿਤੀ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਨੇ ਇਸ ਹਫ਼ਤੇ ਦੇ ਅੰਤ ਵਿੱਚ ਪੁਤਿਨ ਨਾਲ ਆਪਣੀ ਗੱਲਬਾਤ ਵਿੱਚ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਰੂਸ ਯੂਕਰੇਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਆਪਣੇ ਸਹਿਯੋਗੀਆਂ ਅਤੇ ਭਾਗੀਦਾਰਾਂ ਦੇ ਨਾਲ ਮਿਲਕੇ ਨਿਰਣਾਇਕ ਜਵਾਬ ਦੇਵੇਗਾ ਅਤੇ ਰੂਸ ਨੂੰ ਤੁਰੰਤ ਅਤੇ ਗੰਭੀਰ ਨਤੀਜੇ ਭੁਗਤਣੇ ਪੈਣਗੇ।ਇਸ ਤੋਂ ਇਲਾਵਾ ਇੱਕ ਵੱਖਰੇ ਪੱਤਰਕਾਰ ਸੰਮੇਲਨ ਵਿਚ ਅਮਰੀਕੀ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੇਂਟਾਗਨ ਦੇ ਬੁਲਾਰੇ ਜੌਨ ਕਿਰਬੀ ਨੇ ਐਲਾਨ ਕੀਤਾ ਕਿ ਦੇਸ਼ ਦੇ ਰੱਖਿਆ ਮੰਤਰੀ ਲਾਯਡ ਔਸਟਿਨ ਬੈਲਜੀਅਮ, ਪੋਲੈਂਡ ਅਤੇ ਲਿਥੁਆਨੀਆ ਦੀ ਯਾਤਰਾ ਕਰਨਗੇ। ਉਹ ਯੂਕਰੇਨ ਅਤੇ ਉਸ ਦੇ ਆਲੇ-ਦੁਆਲੇ ਰੂਸ ਦੇ ਫ਼ੌਜੀ ਸਮੂਹਾਂ 'ਤੇ ਚਰਚਾ ਕਰਨ ਲਈ ਰੱਖਿਆ ਮੰਤਰੀਆਂ ਅਤੇ ਨਾਟੋ ਦੀ ਅਗਵਾਈ ਦੇ ਨਾਲ ਮੁਲਾਕਾਤ ਕਰਨਗੇ। 

ਇਸ ਦੌਰਾਨ ਏਪੀ' ਦੀ ਖ਼ਬਰ ਦੇ ਅਨੁਸਾਰ ਕ੍ਰੇਮਲਿਨ (ਰੂਸ ਦੇ ਪ੍ਰਧਾਨ ਦਫਤਰ) ਨੇ ਸੋਮਵਾਰ ਨੂੰ ਸੰਕੇਤ ਦਿੱਤਾ ਕਿ ਉਹ ਸੁਰੱਖਿਆ ਲਈ ਸ਼ਿਕਾਇਤਾਂ ਨੂੰ ਲੈਕੇ ਪੱਛਮੀ ਦੇਸ਼ਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ, ਜਿਸ ਨਾਲ ਇਹ ਉਮੀਦ ਜਾਗੀ ਹੈ ਕਿ ਰੂਸ ਯੂਕਰੇਨ 'ਤੇ ਫਿਲਹਾਲ ਹਮਲਾ ਨਹੀਂ ਕਰੇਗਾ। ਹਾਲਾਂਕਿ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਰਾਦੇ 'ਤੇ ਸਵਾਲ ਬਣਿਆ ਹੋਇਆ ਹੈ ਅਤੇ ਸੀਤ ਯੁੱਧ ਦੇ ਬਾਅਦ ਤੋਂ ਸਭ ਤੋਂ ਖਰਾਬ ਤਣਾਅ ਦੇ ਵਿਚਕਾਰ ਦੇਸ਼ ਦੇ ਰਾਜਨੀਤਕਾਂ ਨੂੰ ਵਾਪਸ ਬੁਲਾਇਆ ਗਿਆ ਹੈ ਅਤੇ ਅਮਰੀਕਾ ਸੰਭਾਵਿਤ ਜੰਗ ਨੂੰ ਲੈ ਕੇ ਸਾਵਧਾਨ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News