ਮੌਲਾਨਾ ਨੇ ਹੁਣ ਧਰਨਾ ਦਿੱਤਾ ਤਾਂ ਚੱਕ ਲਵਾਂਗੇ : ਪਾਕਿ ਰੇਲ ਮੰਤਰੀ

02/20/2020 12:04:01 AM

ਇਸਲਾਮਾਬਾਦ - ਆਪਣੇ ਵਿਵਾਦਤ ਬਿਆਨਾਂ ਲਈ ਚਰਚਾ ਵਿਚ ਰਹਿਣ ਵਾਲੇ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਆਖਿਆ ਹੈ ਕਿ ਜੇਕਰ ਇਸ ਵਾਰ ਮੌਲਾਨਾ ਫਜ਼ਲੁਰ ਰਹਿਮਾਨ ਨੇ ਸਰਕਾਰ ਖਿਲਾਫ ਧਰਨਾ ਦਿੱਤਾ ਤਾਂ ਧਰ ਲਏ ਜਾਣਗੇ। ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਸ਼ੇਖ ਰਸ਼ੀਦ ਨੇ ਪੱਤਰਕਾਰਾਂ ਨੂੰ ਆਖਿਆ ਕਿ ਮੌਲਾਨਾ ਆਜ਼ਾਦੀ ਮਾਰਚ ਵਿਚ ਜੋ ਚਾਹੁੰਣ ਮੁਹਿੰਮ ਚਲਾ ਲੈਣ ਪਰ ਕੋਈ ਮਾਰਚ ਪਾਸਟ ਨਹੀਂ ਹੋਣ ਵਾਲਾ। ਹਲਕਾ-ਫੁਲਕਾ ਸੰਗੀਤ ਬਜੇਗਾ ਪਰ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਨਗੇ। ਜੇਕਰ ਮੌਲਾਨਾ ਨੇ ਇਸ ਵਾਰ ਧਰਨਾ ਦਿੱਤਾ ਤਾਂ ਧਰ ਲਏ ਜਾਣਗੇ।

ਮੌਲਾਨਾ ਫਜ਼ਲ ਨੇ ਇਮਰਾਨ ਸਰਕਾਰ ਦੇ ਅਸਤੀਫੇ ਦੀ ਮੰਗ ਦੇ ਨਾਲ ਬੀਤੇ ਸਾਲ ਅਕਤੂਬਰ ਵਿਚ ਆਜ਼ਾਦੀ ਮਾਰਚ ਕੱਢਿਆ ਸੀ ਅਤੇ ਇਸਲਾਮਾਬਾਦ ਵਿਚ ਲੰਬਾ ਧਰਨਾ ਦਿੱਤਾ ਸੀ। ਉਨ੍ਹਾਂ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਇਮਰਾਨ ਸਰਕਾਰ ਹਟਾ ਦਿੱਤੀ ਜਾਵੇਗੀ ਅਤੇ ਦੇਸ਼ ਵਿਚ ਨਵੇਂ ਸਿਰੇ ਤੋਂ ਚੋਣਾਂ ਹੋਣਗੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਧਰਨਾ ਖਤਮ ਕਰ ਦਿੱਤਾ ਸੀ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਭਰੋਸਾ ਉਨ੍ਹਾਂ ਨੂੰ ਕਿਸ ਨੇ ਦਿੱਤਾ ਸੀ।

ਹੁਣ, ਰਹਿਮਾਨ ਨੇ ਇਕ ਵਾਰ ਫਿਰ ਨਵੇਂ ਸਿਰੇ ਤੋਂ ਇਮਰਾਨ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ। ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿਚ ਦੋਸ਼ੀ ਸਾਬਿਤ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਲਾਜ ਕਰਾਉਣ ਇੰਗਲੈਂਡ ਗਏ ਹਨ ਪਰ ਅਦਾਲਤ ਵੱਲੋਂ ਦਿੱਤੀ ਗਈ ਤੈਅ ਸੀਮਾ ਤੋਂ ਬਾਅਦ ਵੀ ਨਹੀਂ ਵਾਪਸ ਆਏ ਹਨ। ਇਸ 'ਤੇ ਨਿਆਂਪਾਲਿਕਾ 'ਤੇ ਅਸਿੱਧੇ ਤੌਰ 'ਤੇ ਨਿਸ਼ਾਨਾ ਵਿੰਨਿ੍ਹਦੇ ਹੋਏ ਰਸ਼ੀਦ ਨੇ ਆਖਿਆ ਕਿ ਸਰਕਾਰਾਂ ਅਦਾਲਤਾਂ ਸਾਹਮਣੇ ਬੇਬੱਸ ਹੁੰਦੀਆਂ ਹਨ। ਨਵਾਜ਼ ਸ਼ਰੀਫ ਵਾਪਸ ਨਹੀਂ ਆਉਣ ਵਾਲੇ। ਪਰ, ਮਰੀਅਮ ਨਵਾਜ਼ ਵਿਦੇਸ਼ ਨਹੀਂ ਜਾ ਰਹੀ। ਕੈਬਨਿਟ ਨੇ ਤੈਅ ਕੀਤਾ ਹੈ ਕਿ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ।


Khushdeep Jassi

Content Editor

Related News