ਬਾਈਡੇਨ ਦਾ ਵੱਡਾ ਬਿਆਨ, ਕਿਹਾ-ਜੇਕਰ ਚੀਨ ਤਾਇਵਾਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਦੇਵੇਗਾ ਫ਼ੌਜੀ ਮਦਦ

Monday, May 23, 2022 - 03:09 PM (IST)

ਬਾਈਡੇਨ ਦਾ ਵੱਡਾ ਬਿਆਨ, ਕਿਹਾ-ਜੇਕਰ ਚੀਨ ਤਾਇਵਾਨ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਦੇਵੇਗਾ ਫ਼ੌਜੀ ਮਦਦ

ਟੋਕੀਓ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਚੀਨ ਨੇ ਤਾਇਵਾਨ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਦਾ ਦੇਸ਼ ਫ਼ੌਜੀ ਦਖਲਅੰਦਾਜ਼ੀ ਕਰੇਗਾ। ਇਹ ਬਿਆਨ ਪਿਛਲੇ ਕੁਝ ਦਹਾਕਿਆਂ ਵਿੱਚ ਤਾਇਵਾਨ ਦੇ ਸਮਰਥਨ ਵਿੱਚ ਸਿੱਧੇ ਅਤੇ ਉੱਚੇ ਬਿਆਨਾਂ ਵਿੱਚੋਂ ਇੱਕ ਹੈ। ਬਾਈਡੇਨ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਸਵੈ-ਸ਼ਾਸਨ ਵਾਲੇ ਟਾਪੂ ਦਾ ਬਚਾਅ ਕਰਨ ਲਈ ਦਬਾਅ "ਹੋਰ ਵੀ ਵੱਧ ਗਿਆ ਹੈ"। 

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ ਦੌਰਾਨ ਸਾਊਦੀ ਅਰਬ ਦਾ ਵੱਡਾ ਫ਼ੈਸਲਾ, ਭਾਰਤ ਸਮੇਤ 16 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ

ਉਹਨਾਂ ਨੇ ਅੱਗੇ ਕਿਹਾ ਕਿ ਤਾਇਵਾਨ ਦੇ ਵਿਰੁੱਧ ਤਾਕਤ ਦੀ ਵਰਤੋਂ ਕਰਨ ਦਾ ਚੀਨ ਦਾ ਕਦਮ "ਨਾ ਸਿਰਫ਼ ਬੇਇਨਸਾਫ਼ੀ" ਹੋਵੇਗਾ, ਸਗੋਂ "ਇਹ ਪੂਰੇ ਦੇਸ਼ ਨੂੰ ਉਜਾੜ ਦੇਵੇਗਾ ਅਤੇ ਖੇਤਰ ਅਤੇ ਯੂਕ੍ਰੇਨ ਵਿੱਚ ਕੀਤੀ ਗਈ ਕਾਰਵਾਈ ਦੇ ਸਮਾਨ ਹੋਵੋਗਾ।" ਇੱਕ ਚੀਨ" ਨੀਤੀ ਦੇ ਤਹਿਤ, ਅਮਰੀਕਾ ਬੀਜਿੰਗ ਨੂੰ ਚੀਨ ਸਰਕਾਰ ਵਜੋਂ ਮਾਨਤਾ ਦਿੰਦਾ ਹੈ ਅਤੇ ਉਸ ਦੇ ਤਾਇਵਾਨ ਨਾਲ ਕੋਈ ਕੂਟਨੀਤਕ ਸਬੰਧ ਨਹੀਂ ਹਨ। ਹਾਲਾਂਕਿ, ਉਸ ਦਾ ਤਾਈਵਾਨ ਨਾਲ ਗੈਰ ਰਸਮੀ ਸੰਪਰਕ ਹੈ। ਅਮਰੀਕਾ ਇਸ ਟਾਪੂ ਦੀ ਰੱਖਿਆ ਲਈ ਫ਼ੌਜੀ ਸਾਜ਼ੋ-ਸਾਮਾਨ ਦੀ ਸਪਲਾਈ ਵੀ ਕਰਦਾ ਹੈ।

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।


author

Vandana

Content Editor

Related News