ਆਈਸਲੈਂਡ ਦੇ ਇਸ ਪਾਰਕ 'ਚ ਜਵਾਲਾਮੁਖੀ ਵੀ ਤੇ ਬਰਫ ਵੀ, ਦੇਖੋ ਤਸਵੀਰਾਂ

Saturday, Apr 24, 2021 - 11:11 PM (IST)

ਰੇਅਕਜਾਵਿਕ - ਬੀਤੇ ਮਹੀਨੇ ਯੂਰਪ ਦੇ ਮੁਲਕ ਆਈਸਲੈਂਡ ਦੀ ਰਾਜਧਾਨੀ ਵਿਚ ਰੇਕਯੇਨਿਸ ਪੇਨੀਨਸੁਲਾ ਵਿਖੇ ਜਵਾਲਾਮੁਖੀ ਧਮਾਕਾ ਹੋਇਆ ਸੀ। ਇਸ ਧਮਾਕੇ ਕਾਰਣ ਨਿਕਲੇ ਲਾਵੇ ਦੀ ਚਮਕ 32 ਕਿਲੋਮੀਟਰ ਦੂਰੋਂ ਹੀ ਦੇਖੀ ਜਾ ਸਕਦੀ ਸੀ। ਦੱਸ ਦਈਏ ਕਿ 800 ਸਾਲ ਵਿਚ ਇਹ ਪਹਿਲੀ ਵਾਰ ਹੋਇਆ ਜਦ ਫਗ੍ਰਾਡਸ ਮਾਊਂਟੇਨ ਸਥਿਤ ਇਸ ਜਵਾਲਾਮੁਖੀ ਵਿਚ ਇਹ ਧਮਾਕਾ ਹੋਇਆ।

ਇਹ ਵੀ ਪੜੋ - ਕੋਰੋਨਾ ਖਿਲਾਫ 'ਗੇਮਚੇਂਜਰ' ਸਾਬਿਤ ਹੋ ਸਕਦੀ ਹੈ ਕੈਨੇਡਾ ਦਾ ਇਹ 'ਨੱਕ ਵਾਲੀ ਸਪ੍ਰੇ', ਕੰਪਨੀ ਨੇ ਮੰਗੀ ਮਨਜ਼ੂਰੀ

PunjabKesari

ਉਥੇ ਹੀ ਆਈਸਲੈਂਡ ਦੇ ਜਵਾਲਾਮੁਖੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਹੜੀ ਕਿ ਆਈਲਸੈਂਡ ਦੇ ਵਤਨਾਕੁਲ ਨੈਸ਼ਨਲ ਪਾਰਕ ਦੀ ਹੈ। ਇਥੇ ਇਕ ਪਾਸੇ ਜਵਾਲਾਮੁਖੀ ਵਹਿ ਰਿਹਾ ਹੈ ਤਾਂ ਦੂਜੇ ਪਾਸੇ ਬਰਫ ਹੈ। ਜਦ ਇਹ ਜਵਾਲਾਮੁਖੀ ਫੱਟਦੇ ਹਨ ਤਾਂ ਬਰਫ ਵੀ ਫੁਟ ਪੈਂਦੀ ਹੈ। ਨਾਸਾ ਮੁਤਾਬਕ ਇਹ ਦੁਨੀਆ ਦੀ ਅਦਭੁੱਤ ਥਾਂ ਹੈ। ਇਸ ਨੈਸ਼ਨਲ ਪਾਰਕ ਵਿਚ ਕੁਲ 8 ਜਵਾਲਾਮੁਖੀ ਹਨ।

ਇਹ ਵੀ ਪੜੋ ਜਾਣੋ, ਕੋਰੋਨਾ ਦੇ ਚੱਲਦੇ ਕਿਹੜੇ ਮੁਲਕਾਂ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ 'ਤੇ ਲਾਇਆ 'ਬੈਨ'

PunjabKesari

ਆਈਸਲੈਂਡ ਨੂੰ ਜਵਾਲਾਮੁਖੀਆਂ ਦਾ ਮੁਲਕ ਵੀ ਮੰਨਿਆ ਜਾਂਦਾ ਹੈ। ਆਈਸਲੈਂਡ ਵਿਚ ਜ਼ਿਆਦਾਤਰ ਊਰਜਾ ਇਨ੍ਹਾਂ ਸਰੋਤਾਂ 'ਤੇ ਹੀ ਨਿਰਭਰ ਹੈ। ਦੱਸ ਦਈਏ ਕਿ ਮੁਲਕ ਦੀ 54 ਫੀਸਦੀ ਊਰਜਾ ਜਵਾਲਾਮੁਖੀ ਤੋਂ ਬਣਦੀ ਹੈ। ਜਿਸ ਕਾਰਣ ਇਹ ਜਵਾਲਾਮੁਖੀ ਊਰਜਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਥੇ ਹੀ ਆਈਸਲੈਂਡ ਵਿਚ ਕੁਲ 130 ਜਵਾਲਾਮੁਖੀ ਹਨ।

ਇਹ ਵੀ ਪੜੋ Bitcoin 50 ਹਜ਼ਾਰ ਡਾਲਰ ਤੋਂ ਹੇਠਾਂ ਫਿਸਲਿਆ, ਨਿਵੇਸ਼ਕਾਂ ਦੇ 200 ਅਰਬ ਡਾਲਰ ਡੁੱਬੇ


Khushdeep Jassi

Content Editor

Related News