''ਜੇ ਨਾ ਮੰਨੇ ਤਾਂ...''! ਮੈਡੀਕਲ ਸਟੋਰਾਂ/ਫਾਰਮੇਸੀ ਦੁਕਾਨਾਂ ਲਈ ਸਖਤ ਹੁਕਮ ਜਾਰੀ
Wednesday, May 21, 2025 - 07:43 PM (IST)

ਗੁਰਦਾਸਪੁਰ (ਹਰਮਨ) : ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ, ਆਈ.ਏ.ਐੱਸ. ਨੇ ਸੈਕਸ਼ਨ 152 ਆਫ਼ ਬੀ.ਐੱਨ.ਐੱਸ. (ਸੈਕਸ਼ਨ 133 ਸੀ.ਆਰ.ਪੀ.ਸੀ) ਤਹਿਤ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੱਲ ਰਹੇ ਮੈਡੀਕਲ ਸਟੋਰ/ਫਾਰਮੇਸੀ ਦੁਕਾਨਾਂ ਜਿਨ੍ਹਾਂ ਵਿੱਚ ਡਰੱਗ ਐਂਡ ਕਾਸਮੈਟਿਕ ਐਕਟ ਦੇ ਨਿਯਮਾਂ ਅਨੁਸਾਰ ਐਕਸ ਅਤੇ ਐੱਚ ਦਵਾਈਆਂ ਵੇਚੀਆਂ ਜਾਂਦੀਆਂ ਹਨ ਨੂੰ ਆਪਣੀਆਂ ਦੁਕਾਨਾਂ ਵਿਖੇ ਸੀ.ਸੀ.ਟੀ.ਵੀ. ਕੈਮਰੇ ਲਗਾਉਣੇ ਲਾਜ਼ਮੀ ਹਨ।
ਗੁਰਦੁਆਰਾ ਸਾਹਿਬ ਦੀ ਜ਼ਮੀਨ ਲਈ ਚਲਾਈਆਂ ਗੋਲੀਆਂ, 12 ਲੋਕਾਂ ਖਿਲਾਫ਼ ਪਰਚਾ ਤੇ ਤਿੰਨ ਕਾਬੂ
ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰ/ਫਾਰਮੇਸੀ ਦੁਕਾਨਾਂ ਲਈ ਇਹ ਹੁਕਮ ਮੰਨਣੇ ਲਾਜ਼ਮੀ ਹਨ ਅਤੇ ਸਮੇਂ-ਸਮੇਂ 'ਤੇ ਜ਼ਿਲ੍ਹਾ ਡਰੱਗ ਕੰਟਰੋਲ ਅਥਾਰਿਟੀ ਅਤੇ ਸੀ.ਡਬਲਿਊ.ਪੀ.ਓ. ਵੱਲੋਂ ਸੀ.ਸੀ.ਟੀਵੀ ਅਤੇ ਉਨ੍ਹਾਂ ਦੀ ਰਿਕਾਰਡਿੰਗ ਦੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਮੈਡੀਕਲ ਸਟੋਰ/ਫਾਰਮੇਸੀ ਦੁਕਾਨ ਚਲਾਉਣ ਵਾਲਾ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚਿੱਟੇ ਦਿਨ ਚੋਰ ਕਰ ਗਏ ਕਾਂਡ! ਪਹਿਲਾਂ 72 ਸਾਲਾ ਬੀਬੀ ਨੂੰ ਕੁਰਸੀ ਨਾਲ ਬੰਨ੍ਹਿਆ ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e