ਨਾਗਰਿਕ ਤਸਦੀਕ ‘ਚ ਜਲੰਧਰ ਪਹਿਲੇ ਸਥਾਨ ‘ਤੇ: 5500 ‘ਚੋਂ 5000 ਅਰਜ਼ੀਆਂ ਹੋਈਆਂ ਕਲੀਅਰ

Tuesday, May 27, 2025 - 04:43 PM (IST)

ਨਾਗਰਿਕ ਤਸਦੀਕ ‘ਚ ਜਲੰਧਰ ਪਹਿਲੇ ਸਥਾਨ ‘ਤੇ: 5500 ‘ਚੋਂ 5000 ਅਰਜ਼ੀਆਂ ਹੋਈਆਂ ਕਲੀਅਰ

ਜਲੰਧਰ- ਨਾਗਰਿਕ ਤਸਦੀਕ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਕੰਮ ਨੂੰ ਜਲਦੀ ਪੂਰਾ ਕਰਨ ਲਈ ਪੰਜਾਬ ਵਿੱਚ ਕੌਂਸਲਰਾਂ, ਨੰਬਰਦਾਰਾਂ ਅਤੇ ਸਰਪੰਚਾਂ ਦੀਆਂ ਆਈਡੀਆਂ ਬਣਾਈ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸੇਵਾ ਕੇਂਦਰਾਂ ਰਾਹੀਂ ਜੋੜਿਆ ਜਾ ਰਿਹਾ ਹੈ। ਇਸ ਤਹਿਤ ਸਰਪੰਚ, ਨੰਬਰਦਾਰ ਅਤੇ ਕੌਂਸਲਰ ਵੱਖ-ਵੱਖ ਸਰਟੀਫਿਕੇਟਾਂ ਲਈ ਅਰਜ਼ੀਆਂ ਦੀ ਔਨਲਾਈਨ ਤਸਦੀਕ ਕਰ ਰਹੇ ਹਨ। ਇਸ ਵਿੱਚ ਜਲੰਧਰ ਪੰਜਾਬ 'ਚ ਪਹਿਲੇ ਨੰਬਰ 'ਤੇ ਹੈ। ਕੌਂਸਲਰਾਂ, ਨੰਬਰਦਾਰਾਂ ਅਤੇ ਸਰਪੰਚਾਂ ਵੱਲੋਂ ਔਨਲਾਈਨ ਵੈਰੀਫਿਕੇਸ਼ਨ ਰਾਹੀਂ 5500 ਤੋਂ ਵੱਧ ਅਰਜ਼ੀਆਂ ਭੇਜੀਆਂ ਗਈਆਂ ਹਨ, ਜੋ ਕਿ ਦੂਜੇ ਜ਼ਿਲ੍ਹਿਆਂ ਨਾਲੋਂ ਵੱਧ ਹਨ। ਜਿਸ 'ਚੋਂ 5000 ਅਰਜ਼ੀਆਂ ਕਲੀਅਰ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ-ਅੰਮ੍ਰਿਤਸਰ ਹੋਏ ਧਮਾਕੇ ਦੇ ਮਾਮਲੇ 'ਚ DIG ਦਾ ਸਨਸਨੀਖੇਜ਼ ਖੁਲਾਸਾ

ਰਿਹਾਇਸ਼ੀ ਸਰਟੀਫਿਕੇਟ, ਜਾਤੀ (SC, BC, OBC), ਆਮਦਨ ਸਰਟੀਫਿਕੇਟ, EWS ਸਰਟੀਫਿਕੇਟ, ਬੁਢਾਪਾ ਪੈਨਸ਼ਨ ਅਤੇ ਡੋਗਰਾ ਸਰਟੀਫਿਕੇਟ ਦੀ ਤਸਦੀਕ ਲਈ ਮੋਹਰ ਲਗਾਉਣ ਪਹਿਲਾਂ ਲਈ ਜਾਣਾ ਪੈਂਦਾ ਸੀ ਪਰ ਹੁਣ ਉਨ੍ਹਾਂ ਦੀ ਤਸਦੀਕ ਔਨਲਾਈਨ ਕੀਤੀ ਜਾ ਰਹੀ ਹੈ। ਹੁਣ ਸੇਵਾ ਕੇਂਦਰਾਂ ਵਿੱਚ ਅਰਜ਼ੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਰਹੀ ਹੈ ਕਿਉਂਕਿ ਕੌਂਸਲਰਾਂ, ਨੰਬਰਦਾਰਾਂ ਅਤੇ ਸਰਪੰਚਾਂ ਦੇ ਆਈਡੀ ਤੋਂ ਅਰਜ਼ੀਆਂ ਸਿਰਫ਼ ਸੇਵਾ ਕੇਂਦਰਾਂ ਰਾਹੀਂ ਹੀ ਕਲੀਅਰ ਕੀਤੀਆਂ ਜਾ ਰਹੀਆਂ ਹਨ। ਜਲੰਧਰ ਸਾਲ 2024 ਤੋਂ ਈ-ਸੇਵਾ ਵਿੱਚ ਲਗਾਤਾਰ ਚੋਟੀ ਦੇ-3 ਸਥਾਨ ਨੂੰ ਬਰਕਰਾਰ ਰੱਖ ਰਿਹਾ ਹੈ।

ਇਹ ਵੀ ਪੜ੍ਹੋ-ਲਓ ਜੀ! ਪੰਜਾਬ 'ਚ ਲਗਾਤਾਰ 3 ਛੁੱਟੀਆਂ, ਲੱਗ ਗਈਆਂ ਮੌਜਾਂ

ਜਲੰਧਰ ਵਿੱਚ 880 ਸਰਪੰਚ ਹਨ। ਇਸ ਔਨਲਾਈਨ ਪ੍ਰਕਿਰਿਆ ਤਹਿਤ, ਨਕੋਦਰ, ਸ਼ਾਹਕੋਟ, ਫਿਲੌਰ, ਆਦਮਪੁਰ ਅਤੇ ਗੁਰਾਇਆ ਦੇ 251 ਕੌਂਸਲਰਾਂ ਨੂੰ ਆਈਡੀ ਤਿਆਰ ਕਰਕੇ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸ਼ਹਿਰ ਦੇ 85 ਕੌਂਸਲਰ ਅਤੇ 1458 ਨੰਬਰਦਾਰ ਸ਼ਾਮਲ ਹਨ।

ਇਹ ਵੀ ਪੜ੍ਹੋ-  ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ

ਕੌਂਸਲਰਾਂ, ਨੰਬਰਦਾਰਾਂ ਅਤੇ ਸਰਪੰਚਾਂ ਦੀਆਂ ਕੁੱਲ ਅਰਜ਼ੀਆਂ

ਜ਼ਿਲ੍ਹਾ     ਅਰਜ਼ੀਆਂ ਆਈਆਂ ਕਲੀਅਰ ਹੋਈਆਂ
ਜਲੰਧਰ 5500 5000
ਮਾਨਸਾ           5276         4540
ਤਰਨਤਾਰਨ 2256 1937
ਲੁਧਿਆਣਾ 1746   1038
ਅੰਮ੍ਰਿਤਸਰ 2701 2073
ਮੁਕਤਸਰ 1770 1401
ਐੱਸ ਏ ਐੱਸ ਨਗਰ 1714 1407
ਪਠਾਨਕੋਟ 2140 1774
ਪਟਿਆਲਾ 2756 2359
ਫਿਰੋਜ਼ਪੁਰ 1839 1577
ਕਪੂਰਥਲਾ 3504 3177
ਐੱਸ ਬੀ ਐੱਸ ਨਗਰ 1288 1170
ਸੰਗਰੂਰ 1830 1664
ਰੂਪਨਗਰ 3533 3214
ਮਲੇਰਕੋਟਲਾ 1421 1307
ਗੁਰਦਾਸਪੁਰ 1904 1763
ਮੋਗਾ 612 490
ਫਤਿਹਗੜ੍ਹ ਸਾਹਿਬ 792 639
ਫਾਜ਼ਿਲਕਾ 262 212
ਹੁਸ਼ਿਆਰਪੁਰ 963 789

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News