ਮੈਂ ਪ੍ਰਧਾਨ ਮੰਤਰੀ ਉਦੋਂ ਹੀ ਬਣਾਂਗਾ, ਜਦੋਂ ਪਾਕਿਸਤਾਨ ਦੇ ਲੋਕ ਮੈਨੂੰ ਚੁਣਨਗੇ : ਬਿਲਾਵਲ ਭੁੱਟੋ
Wednesday, Feb 21, 2024 - 11:44 AM (IST)
ਅੰਮ੍ਰਿਤਸਰ/ਇਸਲਾਮਾਬਾਦ (ਕੱਕੜ)-ਪਾਕਿਸਤਾਨ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਨਾ ਤਾਂ ਕੋਈ ਫੈਸਲਾ ਸਾਹਮਣੇ ਆ ਰਿਹਾ ਹੈ ਅਤੇ ਨਾ ਹੀ ਕੋਈ ਪਾਰਟੀ ਸਹਿਮਤ ਹੋ ਰਹੀ ਹੈ। ਦੂਜੇ ਪਾਸੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਵਿਚਾਲੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੱਤਾ ਸਾਂਝੇਦਾਰੀ ਫਾਰਮੂਲੇ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ ਅਤੇ ਕਿਹਾ ਕਿ ਉਹ ਲੋਕ ਫਤਵੇ ਤੋਂ ਬਿਨਾਂ ਪ੍ਰਧਾਨ ਮੰਤਰੀ ਅਹੁਦੇ ਨੂੰ ਨਹੀਂ ਲੈਣਾ ਚਾਹੁੰਦੇ।
ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ 35 ਸਾਲਾ ਬਿਲਾਵਲ ਭੁੱਟੋ ਨੇ ਕਿਹਾ ਹੈ ਕਿ ਮੈਂ ਉਦੋਂ ਹੀ ਪ੍ਰਧਾਨ ਮੰਤਰੀ ਬਣਾਂਗਾ, ਜਦੋਂ ਪਾਕਿਸਤਾਨ ਦੇ ਲੋਕ ਮੈਨੂੰ ਚੁਣਨਗੇ। ਬਿਲਾਵਲ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਉਹ ਸਰਕਾਰ ਵਿਚ ਕੋਈ ਮੰਤਰਾਲਾ ਨਹੀਂ ਮੰਗੇਗਾ।