ਮੈਂ ਜ਼ਖਮੀ ਨਹੀਂ, ਸਰਕਾਰ ’ਚ ਵੀ ਸਭ ਠੀਕ ਚਲ ਰਿਹਾ : ਤਾਲਿਬਾਨੀ ਉਪ-ਪ੍ਰਧਾਨ ਮੰਤਰੀ ਬਰਾਦਰ

Friday, Sep 17, 2021 - 12:12 PM (IST)

ਕਾਬੁਲ- ਅਫਗਾਨਿਸਤਾਨ ਦੇ ਉਪ-ਪ੍ਰਧਾਨ ਮੰਤਰੀ ਅਤੇ ਤਾਲਿਬਾਨੀ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਦਾ ਇਕ ਵੀਡੀਓ ਜਾਰੀ ਹੋਇਆ ਹੈ ਜਿਸ ਵਿਚ ਉਹ ਖੁਦ ਦੇ ਜ਼ਖਮੀ ਹੋਣ ਦੀਆਂ ਖਬਰਾਂ ਦਾ ਖੰਡਨ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਉਹ ਕਹਿ ਰਿਹਾ ਹੈ ਕਿ ਇਹ ਸੱਚ ਨਹੀਂ ਕਿ ਮੈਂ ਜ਼ਖਮੀ ਹਾਂ, ਮੈਂ ਠੀਕ ਹਾਂ ਅਤੇ ਬਿਲਕੁਲ ਸਿਹਤਮੰਦ ਹਾਂ। ਬਰਾਦਰ ਨੇ ਸਰਕਾਰ ਦੇ ਅੰਦਰ ਅੰਦਰੂਨੀ ਕਲੇਸ਼ ਹੋਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਅਤੇ ਕਿਹਾ ਕਿ ਸਰਕਾਰ ਵਿਚ ਸਭ ਕੁਝ ਠੀਕ ਚੱਲ ਰਿਹਾ ਹੈ।

ਆਰ. ਟੀ. ਏ. ਸੂਬਾ ਟੈਲੀਵਿਜ਼ਨ ਦੇ ਵੀਡੀਓ ਵਿਚ ਬਰਾਦਰ ਇੰਟਰਵਿਊ ਲੈਣ ਵਾਲੇ ਦੇ ਨਾਲ ਇਕ ਸੋਫੇ ’ਤੇ ਬੈਠਾ ਦਿੱਖ ਰਿਹਾ ਹੈ ਅਤੇ ਉਸਦੇ ਹੱਥ ਵਿਚ ਕਾਗਜ਼ ਦੀ ਇਕ ਸ਼ੀਟ ਹੈ ਜਿਸਨੂੰ ਦੇਖ ਕੇ ਉਹ ਜਵਾਬ ਦੇ ਰਿਹਾ ਹੈ। ਅਫਗਾਨਿਸਤਾਨ ਦੀ ਨਵੀਂ ਤਾਲਿਬਾਨ ਸਰਕਾਰ ਵਿਚ ਨੰਬਰ-2 ਦਾ ਅਹੁਦਾ ਰੱਖਣ ਵਾਲੇ ਬਰਾਦਰ ਨੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਕ ਆਡੀਓ ਬਿਆਨ ਜਾਰੀ ਕੀਤਾ ਸੀ। ਇਸਦੇ ਰਾਹੀਂ ਉਸਨੇ ਸੋਸ਼ਲ ਮੀਡੀਆ ’ਤੇ ਖੁਦ ਦੀ ਮੌਤ ਖਬਰ ਨੂੰ ਝੂਠਾ ਕਰਾਰ ਦਿੱਤਾ ਸੀ। ਉਸਨੇ ਕਿਹਾ ਕਿ ਉਹ ਜਿੰਦਾ ਹੈ ਅਤੇ ਬਿਲਕੁੱਲ ਠੀਕ ਹੈ।


Tarsem Singh

Content Editor

Related News