ਹਾਈਡ੍ਰਾਕਸੀਕਲੋਰੋਕਵਿਨ ਦੀ ਵਰਤੋਂ ਦਾ ਅਮਰੀਕਾ ’ਚ ਸਿਆਸੀਕਰਨ ਕੀਤਾ ਗਿਆ : ਅਧਿਕਾਰੀ
Thursday, Jul 09, 2020 - 02:32 AM (IST)
ਵਾਸ਼ਿੰਗਟਨ - ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ਾਂ ਦੇ ਇਲਾਜ ’ਚ ਹਾਈਡ੍ਰਾਕਸੀਕਲੋਰੋਕਵਿਨ ਦੀ ਵਰਤੋਂ ਦਾ ਅਮਰੀਕਾ ’ਚ ਖੂਬ ਸਿਆਸੀਕਰਨ ਕੀਤਾ ਗਿਆ, ਪਰ ਭਾਰਤ ’ਚ ਇਸਦਾ ਵੱਡੇ ਪੈਮਾਨੇ ’ਤੇ ਇਸਤੇਮਾਲ ਕੀਤਾ ਜਾਂਦਾ ਹੈ। ਵ੍ਹਾਈਟ ਹਾਊਸ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਗੱਲ ਆਖੀ।
ਉਨ੍ਹਾਂ ਨੇ ਕਿਹਾ ਕਿ ਹਾਲੀਆ ਖੋਜ ਦਿਖਾਉਂਦੀ ਹੈ ਕਿ ਮਲੇਰੀਆ ਦੇ ਇਲਾਜ ’ਚ ਕਾਰਗਰ ਇਹ ਦਵਾਈ ਕੋਵਿਡ-19 ਦੇ ਸ਼ੁਰੂਆਤੀ ਪੜਾਵਾਂ ’ਚ ਅਤਿਅੰਤ ਪ੍ਰਭਾਵੀ ਹੈ। ਵ੍ਹਾਈਟ ਹਾਊਸ ਵਪਾਰ ਅਤੇ ਨਿਰਮਾਣ ਨੀਤੀ ਦੇ ਨਿਰਦੇਸ਼ਕ ਪੀਟਰ ਨਵਾਰੋ ਨੇ ਕਿਹਾ ਕਿ ਇਹ ਮੁੱਖਧਾਰਾ ਦੀ ਮੀਡੀਆ ਅਤੇ ਮੈਡੀਕਲ ਭਾਈਚਾਰੇ ਦੇ ਇਕ ਧੜੇ ਵਲੋਂ ਦਵਾਈ ਦਾ ਸਿਆਸੀਕਰਨ ਹੈ ਜਿਸਨੇ ਇਕ ਤਰ੍ਹਾਂ ਨਾਲ ਇਸਨੂੰ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦਰਮਿਆਨ ਇਕ ਜੰਗ ਪੈਦਾ ਕਰ ਦਿੱਤੀ ਹੈ ਅਤੇ ਇਸ ਦਵਾਈ ਸਬੰਧੀ ਡਰ ਪੈਦਾ ਕਰ ਦਿੱਤਾ ਹੈ, ਅਜਿਹੀ ਦਵਾਈ ਜੋ 60 ਸਾਲਾਂ ਤੋਂ ਸੁਰੱਖਿਅਤ ਤਰੀਕੇ ਨਾਲ ਵਰਤੀ ਜਾ ਰਹੀ ਹੈ ਅਤੇ ਗਰਭਵਤੀ ਔਰਤਾਂ ਨੂੰ ਵੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਮਲੇਰੀਆ ਦਾ ਖਤਰਾ ਹੁੰਦਾ ਹੈ।