USA 'ਚ ਬੁਰੀ ਹਾਲਤ 'ਚ ਮਿਲੀ ਹੈਦਰਾਬਾਦ ਦੀ ਔਰਤ ਨੂੰ ਇੰਡੀਅਨ ਕੌਂਸਲੇਟ ਨੇ ਭਾਰਤ ਪਹੁੰਚਾਉਣ ਦੀ ਕੀਤੀ ਪੇਸ਼ਕਸ਼

Sunday, Aug 06, 2023 - 03:34 AM (IST)

USA 'ਚ ਬੁਰੀ ਹਾਲਤ 'ਚ ਮਿਲੀ ਹੈਦਰਾਬਾਦ ਦੀ ਔਰਤ ਨੂੰ ਇੰਡੀਅਨ ਕੌਂਸਲੇਟ ਨੇ ਭਾਰਤ ਪਹੁੰਚਾਉਣ ਦੀ ਕੀਤੀ ਪੇਸ਼ਕਸ਼

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਸ਼ਿਕਾਗੋ 'ਚ ਭਾਰਤ ਦੇ ਕੌਂਸਲੇਟ ਜਨਰਲ ਨੇ ਸ਼ਨੀਵਾਰ ਨੂੰ ਹੈਦਰਾਬਾਦ ਦੀ ਇਕ ਔਰਤ ਨੂੰ ਡਾਕਟਰੀ ਅਤੇ ਯਾਤਰਾ ਸਹਾਇਤਾ ਦੀ ਪੇਸ਼ਕਸ਼ ਕੀਤੀ, ਜੋ ਪਿਛਲੇ ਹਫ਼ਤੇ ਸੜਕ 'ਤੇ ਭੁੱਖਮਰੀ ਦੀ ਹਾਲਤ 'ਚ ਪਾਈ ਗਈ ਸੀ। ਭਾਰਤੀ ਵਣਜ ਦੂਤਘਰ ਨੇ ਕਿਹਾ ਕਿ ਉਹ 'ਫਿੱਟ' ਹੈ।

ਇਕ ਟਵੀਟ 'ਚ ਵਣਜ ਦੂਤਘਰ ਨੇ ਕਿਹਾ, "ਖੁਸ਼ੀ ਹੈ ਕਿ ਅਸੀਂ ਸਈਦਾ ਜ਼ੈਦੀ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਹੋ ਸਕੇ ਅਤੇ ਉਨ੍ਹਾਂ ਨੂੰ ਭਾਰਤ ਦੀ ਯਾਤਰਾ ਲਈ ਡਾਕਟਰੀ ਸਹਾਇਤਾ ਅਤੇ ਮਦਦ ਦੀ ਪੇਸ਼ਕਸ਼ ਕੀਤੀ। ਉਹ ਤੰਦਰੁਸਤ ਹੈ ਅਤੇ ਭਾਰਤ ਵਿੱਚ ਆਪਣੀ ਮਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਅਜੇ ਤੱਕ ਭਾਰਤ ਵਾਪਸ ਆਉਣ ਲਈ ਸਾਡੀ ਸਹਾਇਤਾ ਦੀ ਪੇਸ਼ਕਸ਼ ਦਾ ਜਵਾਬ ਨਹੀਂ ਦਿੱਤਾ। ਅਸੀਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹਾਂ।"

ਇਹ ਵੀ ਪੜ੍ਹੋ : ਤਾਲਿਬਾਨ ਸਰਕਾਰ ਦਾ ਨਵਾਂ ਫਰਮਾਨ: ਹੁਣ ਤੀਸਰੀ ਜਮਾਤ ਤੋਂ ਬਾਅਦ ਕੁੜੀਆਂ ਦੀ ਪੜ੍ਹਾਈ 'ਤੇ Ban

ਮਾਸਟਰ ਡਿਗਰੀ ਕਰਨ ਲਈ ਅਮਰੀਕਾ ਗਈ ਸਈਦਾ ਲੁਲੂ ਮਿਨਹਾਜ ਜ਼ੈਦੀ ਨੂੰ ਇਕ ਹਫ਼ਤਾ ਪਹਿਲਾਂ ਸ਼ਿਕਾਗੋ ਦੀਆਂ ਸੜਕਾਂ 'ਤੇ ਭੁੱਖਮਰੀ ਦੀ ਹਾਲਤ 'ਚ ਦੇਖਿਆ ਗਿਆ ਸੀ। ਜਾਂਚ 'ਚ ਪਤਾ ਲੱਗਾ ਕਿ ਉਸ ਦਾ ਸਾਰਾ ਸਾਮਾਨ ਚੋਰੀ ਹੋ ਗਿਆ ਸੀ ਅਤੇ ਉਹ ਡਿਪ੍ਰੈਸ਼ਨ 'ਚ ਸੀ।

ਉਨ੍ਹਾਂ ਦੀ ਬੁਰੀ ਹਾਲਤ ਬਾਰੇ ਤੇਲੰਗਾਨਾ ਦੀ ਪਾਰਟੀ ਮਜਲਿਸ ਬਚਾਓ ਤਹਿਰੀਕ (MBT) ਦੇ ਬੁਲਾਰੇ ਅਮਜਦ ਉੱਲਾ ਖਾਨ ਨੇ ਖੁਲਾਸਾ ਕੀਤਾ ਸੀ। ਸਈਦਾ ਜ਼ੈਦੀ ਨੂੰ ਸੜਕਾਂ 'ਤੇ ਦੇਖੇ ਜਾਣ ਤੋਂ ਬਾਅਦ ਉਸ ਦੀ ਮਾਂ ਸਈਦਾ ਵਾਹਜ ਫਾਤਿਮਾ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖਿਆ ਸੀ ਤੇ ਉਨ੍ਹਾਂ ਨੂੰ "ਤੁਰੰਤ ਦਖਲ ਦੇਣ" ਅਤੇ ਉਨ੍ਹਾਂ ਦੀ ਬੇਟੀ ਨੂੰ "ਜਲਦੀ ਤੋਂ ਜਲਦੀ" ਵਾਪਸ ਲਿਆਉਣ ਦੀ ਅਪੀਲ ਕੀਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News