ਪਤਨੀ ਨਾਲ ਜਨਾਨੀ ਨੇ ਬਣਾਏ ਸਰੀਰਕ ਸਬੰਧ ਤਾਂ ਕੋਰਟ ਪਹੁੰਚਿਆ ਪਤੀ, 1 ਲੱਖ ਦਾ ਮਿਲਿਆ ਮੁਆਵਜ਼ਾ

Wednesday, Mar 24, 2021 - 10:03 PM (IST)

ਪਤਨੀ ਨਾਲ ਜਨਾਨੀ ਨੇ ਬਣਾਏ ਸਰੀਰਕ ਸਬੰਧ ਤਾਂ ਕੋਰਟ ਪਹੁੰਚਿਆ ਪਤੀ, 1 ਲੱਖ ਦਾ ਮਿਲਿਆ ਮੁਆਵਜ਼ਾ

ਟੋਕੀਓ - ਜਾਪਾਨ ਵਿਚ ਇਕ ਜਨਾਨੀ ਨੂੰ ਦੂਜੀ ਜਨਾਨੀ ਨਾਲ ਸਰੀਰਕ ਸਬੰਧ ਬਣਾਉਣੇ ਕਾਫੀ ਮਹਿੰਗੇ ਪੈ ਗਏ। ਜਾਪਾਨ ਦੀ ਇਕ ਸਥਾਨਕ ਅਦਾਲਤ ਨੇ ਮਹਿਲਾ ਨੂੰ ਦੂਜੀ ਮਹਿਲਾ ਦੇ ਪਤੀ ਨੂੰ ਲਗਭਗ 1 ਲੱਖ ਯੇਨ (70,000 ਰੁਪਏ) ਦਾ ਜੁਰਮਾਨਾ ਦੇਣ ਦਾ ਹੁਕਮ ਦਿੱਤਾ ਹੈ। ਮਹਿਲਾ ਦੇ ਪਤੀ ਨੇ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਸੀ। ਇਸ ਵਿਚ ਦੋਸ਼ ਲਾਇਆ ਗਿਆ ਸੀ ਕਿ ਮਹਿਲਾ ਨੇ ਉਸ ਦੀ ਪਤਨੀ ਨਾਲ ਸਰੀਰਕ ਸਬੰਧ ਬਣਾਏ ਸਨ।

ਇਹ ਵੀ ਪੜ੍ਹੋ - ਸਿੱਖ ਬਟਾਲੀਅਨ ਸਾਹਮਣੇ ਵਿਦੇਸ਼ੀ ਨੌਜਵਾਨਾਂ ਨੇ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

ਮਹਿਲਾ ਪਾਰਟਨਰ ਦੇ ਪਤੀ ਨੂੰ ਦੇਣਾ ਹੋਵੇਗਾ ਜ਼ੁਰਮਾਨਾ
ਅਦਾਲਤ ਦਾ ਇਹ ਫੈਸਲਾ 16 ਫਰਵਰੀ ਦਾ ਹੈ। ਇਸ ਵਿਚ 37 ਸਾਲਾਂ ਮਹਿਲਾ ਨੂੰ ਕਥਿਤ ਤੌਰ 'ਤੇ ਦੋਸ਼ ਲਾਉਣ ਵਾਲੇ ਸ਼ਖਸ ਦੀ ਪਤਨੀ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਬਾਅਦ ਕੋਰਟ ਨੇ ਮਹਿਲਾ ਨੂੰ ਪੀੜਤ ਪਤੀ ਨੂੰ ਕਰੀਬ 1 ਲੱਖ ਯੇਨ ਅਦਾ ਕਰਨ ਦਾ ਹੁਕਮ ਦਿੱਤਾ। 39 ਸਾਲਾਂ ਪਤੀ ਨੇ ਮਹਿਲਾ ਖਿਲਾਫ ਇਕ ਸ਼ਿਕਾਇਤ ਦਰਜ ਕਰਾਈ ਸੀ। ਇਸ ਵਿਚ ਉਸ ਨੇ ਦੋਸ਼ ਲਾਇਆ ਸੀ ਕਿ ਉਸ ਮਹਿਲਾ ਵੱਲੋਂ ਉਸ ਦੀ ਪਤਨੀ ਨਾਲ ਸਰੀਰਕ ਬਣਾਏ ਸਨ। ਪਤੀ ਮੁਤਾਬਕ ਉਹ ਮਹਿਲਾ ਉਸ ਦੀ ਪਤਨੀ ਨੂੰ ਇਕ ਆਨਲਾਈਨ ਪਲੇਟਫਾਰਮ 'ਤੇ ਮਿਲੀ ਸੀ।

ਇਹ ਵੀ ਪੜ੍ਹੋ - 800 ਸਾਲ 'ਚ ਪਹਿਲੀ ਵਾਰ ਆਈਸਲੈਂਡ 'ਚ ਫਟਿਆ 'ਜਵਾਲਾਮੁਖੀ', ਚਮਕ 32KM ਦੂਰੋਂ ਦਿੱਖ ਰਹੀ (ਵੀਡੀਓ)

ਮਹਿਲਾ ਨੇ ਕੀਤਾ ਸੀ ਬੇਵਫਾਈ ਤੋਂ ਕੀਤਾ ਇਨਕਾਰ
ਹਾਲਾਂਕਿ ਦੋਸ਼ੀ ਮਹਿਲਾ ਨੇ ਕੋਰਟ ਵਿਚ ਆਖਿਆ ਸੀ ਕਿ ਉਸ ਦੇ ਇਸ ਕਦਮ ਨਾਲ ਉਨ੍ਹਾਂ ਦੋਹਾਂ ਦੇ ਵਿਆਹ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ। ਇਸ ਕਾਰਣ ਕੋਈ ਬੇਵਫਾਈ ਨਹੀਂ ਹੋਈ ਪਰ ਕੋਰਟ ਨੇ ਮਹਿਲਾ ਨੂੰ ਇਹ ਕਹਿੰਦੇ ਹੋਏ ਪਤੀ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਕਿ ਸ਼ਾਂਤੀ ਨੂੰ ਘੱਟ ਕਰਨ ਵਾਲੇ ਇਕ ਐਕਟ ਵਿਆਹ ਵਿਚ ਬੇਵਫਾਈ ਕਾਰਣ ਨਹੀਂ ਬਣਦਾ ਹੈ।

ਇਹ ਵੀ ਪੜ੍ਹੋ - ਨਿਊਯਾਰਕ ਦੇ ਇਕ ਏਅਰਪੋਰਟ 'ਤੇ ਧੂੜ ਚੱਟ ਰਿਹੈ ਟਰੰਪ ਦਾ ਬੋਇੰਗ ਜਹਾਜ਼, ਇੰਜਣ ਹੋਏ ਖਰਾਬ

ਤਾਜ਼ਾ ਮਾਮਲਾ ਟੋਕੀਓ ਹਾਈ ਕੋਰਟ ਦੇ ਉਸ ਫੈਸਲੇ ਦੇ ਇਕ ਸਾਲ ਬਾਅਦ ਆਇਆ ਹੈ। ਇਸ ਵਿਚ ਕੋਰਟ ਨੇ ਇਕ ਮਹਿਲਾ ਨੂੰ ਉਸ ਦੀ ਮਹਿਲਾ ਪਾਰਟਨਰ ਨੂੰ ਧੋਖਾ ਦੇਣ ਲਈ ਜ਼ੁਰਮਾਨਾ ਲਾਇਆ ਸੀ। ਰਿਪੋਰਟ ਮੁਤਾਬਕ ਦੋਵੇਂ 7 ਸਾਲਾਂ ਤੱਕ ਇਕ ਦੂਜੇ ਨਾਲ ਸਨ। ਦੋਹਾਂ ਨੇ ਅਮਰੀਕਾ ਵਿਚ ਵਿਆਹ ਕੀਤਾ ਸੀ ਅਤੇ ਬੱਚੇ ਪੈਦਾ ਕਰਨ ਨੂੰ ਲੈ ਕੇ ਵੀ ਚਰਚਾ ਕੀਤੀ ਸੀ। ਹਾਲਾਂਕਿ ਕੋਰਟ ਨੇ ਦੋਸ਼ੀ ਮਹਿਲਾ ਨੂੰ ਆਪਣੀ ਪਾਰਟਨਰ ਨੂੰ 11 ਲੱਖ ਯੇਨ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਸੀ।

ਇਹ ਵੀ ਪੜ੍ਹੋ - ਪਾਕਿ ਦੀ ਸਿਆਸਤ 'ਚ ਗੂੰਜ ਰਿਹੈ 'ਵਾਜਪਾਈ ਤੇ ਮੋਦੀ' ਦਾ ਨਾਮ, ਜਾਣੋ ਕਿਉਂ

ਸਮਲਿੰਗੀ ਰਿਸ਼ਤੇ 'ਚ ਵੀ ਕੋਰਟ ਨੇ ਸੁਣਾਇਆ ਸੀ ਫੈਸਲਾ
ਜੱਜ ਨੇ ਕਿਹਾ ਸੀ ਕਿ ਇਹ ਇਕ ਅਜਿਹਾ ਹੀ ਰਿਸ਼ਤਾ ਸੀ ਜਿਵੇਂ ਕਿ ਇਕ ਮਹਿਲਾ ਅਤੇ ਮਰਦ ਨਾਲ ਵਿਆਹੇ ਜੋੜੇ ਵਜੋਂ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਇਕੱਠੇ ਆਉਂਦੇ ਹਨ। ਕੋਰਟ ਨੇ ਕਿਹਾ ਕਿ ਸਮਲਿੰਗੀ ਰਿਸ਼ਤਾ ਵੀ 2 ਲੋਕਾਂ ਵਿਚਾਲੇ ਇਕ ਸਮਝੌਤਾ ਹੈ ਅਤੇ ਇਸ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਰਿਸ਼ਤਾ ਵੀ ਵਫ਼ਾਦਾਰੀ ਲਈ ਉਸੇ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੀ ਚੁੱਕਦਾ ਹੈ ਜੋ ਉਲਟ ਲਿੰਗ ਦੇ ਰਿਸ਼ਤੇ ਲਈ ਜ਼ਰੂਰੀ ਹੁੰਦਾ ਹੈ। ਕੁਝ ਸਮੇਂ ਪਹਿਲਾਂ ਦੇਸ਼ ਦੀ ਇਕ ਜ਼ਿਲਾ ਅਦਾਲਤ ਨੇ ਸਮਲਿੰਗੀ ਵਿਆਹ ਨੂੰ ਗੈਰ-ਸੰਵਿਧਾਨਕ ਦੱਸਦੇ ਹੋਏ ਸਮਲਿੰਗੀ ਜੋੜੇ ਨੂੰ ਵਿਆਹ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਰਿਪੋਰਟ 'ਚ ਦਾਅਵਾ, 'ਭਾਰਤ ਤੇ ਪਾਕਿ ਦੇ ਰਿਸ਼ਤਿਆਂ 'ਚ ਜਲਦ ਹੋਵੇਗਾ ਸੁਧਾਰ, UAE ਕਰੇਗਾ ਵਿਚੋਲਗੀ


author

Khushdeep Jassi

Content Editor

Related News