ਬ੍ਰਿਟੇਨ ''ਚ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਹੋਈ ਉਮਰ ਕੈਦ
Wednesday, Jul 05, 2023 - 11:29 AM (IST)
ਲੰਡਨ (ਭਾਸ਼ਾ)- ਕੇਰਲ ਮੂਲ ਦੀ ਨਰਸ ਪਤਨੀ ਅਤੇ ਆਪਣੇ 2 ਬੱਚਿਆਂ ਦਾ ਕਤਲ ਕਰਨ ਦਾ ਦੋਸ਼ ਮੰਨਣ ਵਾਲੇ 52 ਸਾਲਾ ਵਿਅਕਤੀ ਨੂੰ ਬ੍ਰਿਟੇਨ ਦੀ ਇਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਤਹਿਤ ਉਸ ਨੂੰ ਘੱਟੋ-ਘੱਟ 40 ਸਾਲ ਜੇਲ੍ਹ ਵਿਚ ਬਿਤਾਉਣੇ ਪੈਣਗੇ। ਕੇਰਲ ਮੂਲ ਦਾ ਸਾਜੂ ਚੇਲਾਵਲੇਲ ਸੋਮਵਾਰ ਨੂੰ ਪੂਰਬੀ ਇੰਗਲੈਂਡ ਦੇ ਨੌਰਥੈਂਪਟਨ ਕਰਾਊਨ ਕੋਰਟ 'ਚ ਪੇਸ਼ ਹੋਇਆ। ਉਸ ਨੇ ਪਹਿਲਾਂ ਹੀ ਆਪਣੀ ਪਤਨੀ ਅੰਜੂ ਅਸੋਕ (35) ਅਤੇ 2 ਬੱਚਿਆਂ ਜੀਵਾ ਸਾਜੂ (6) ਅਤੇ ਜਾਨਵੀ ਸਾਜੂ (4) ਦੇ ਕਤਲ ਦੀ ਗੱਲ ਕਬੂਲ ਕਰ ਲਈ ਸੀ।
ਇਹ ਵੀ ਪੜ੍ਹੋ: ਪੰਤ ਤੋਂ ਬਾਅਦ ਭਾਰਤੀ ਟੀਮ ਦੇ ਇਕ ਹੋਰ ਖਿਡਾਰੀ ਨਾਲ ਵਾਪਰਿਆ ਹਾਦਸਾ, ਕਾਰ ਨੂੰ ਕੈਂਟਰ ਨੇ ਮਾਰੀ ਟੱਕਰ
ਜਸਟਿਸ ਐਡਵਰਡ ਪੇਪਰਲ ਨੇ ਅੰਜੂ ਦੀ ਮੌਤ ਦੇ ਸਮੇਂ ਲਈ ਗਈ ਇੱਕ ਆਡੀਓ ਰਿਕਾਰਡਿੰਗ ਦਾ ਹਵਾਲਾ ਦਿੱਤਾ, ਜੋ ਸਜ਼ਾ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਚਲਾਇਆ ਗਿਆ ਸੀ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ, “ਜਦੋਂ ਤੁਸੀਂ ਆਪਣੀ ਪਤਨੀ ਦੀ ਜਾਨ ਲੈ ਰਹੇ ਸੀ, ਤਾਂ ਪਿੱਛਿਓਂ ਤੁਹਾਡੇ ਬੱਚਿਆਂ ਨੂੰ ਆਪਣੀ ਮਾਂ ਲਈ ਰੋਂਦੇ ਹੋਏ ਸੁਣਿਆ ਜਾ ਸਕਦਾ ਹੈ। ਇਹ ਸਪੱਸ਼ਟ ਹੈ ਕਿ ਜੋ ਹੋ ਰਿਹਾ ਸੀ, ਉਸ ਨੂੰ ਉਨ੍ਹਾਂ ਨੇ ਸੁਣਿਆ ਅਤੇ ਜਾਣਦੇ ਸਨ ਕਿ ਤੁਸੀਂ ਉਸ ਨੂੰ ਦੁੱਖ ਪਹੁੰਚਾ ਰਹੇ ਸੀ।'
ਇਹ ਵੀ ਪੜ੍ਹੋ: ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)
ਅਦਾਲਤ ਨੂੰ ਦੱਸਿਆ ਗਿਆ ਕਿ 15 ਦਸੰਬਰ 2022 ਨੂੰ ਨੌਰਥੈਂਪਟਨ ਵਿੱਚ ਭਾਰਤੀ ਪਰਿਵਾਰ ਦੇ ਘਰ ਐਮਰਜੈਂਸੀ ਸੇਵਾ ਕਰਮਚਾਰੀਆਂ ਨੂੰ ਇਹ ਦੱਸਣ ਲਈ ਬੁਲਾਇਆ ਗਿਆ ਸੀ ਕਿ ਇੱਕ ਔਰਤ ਅਤੇ 2 ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਨੌਰਥੈਂਪਟਨਸ਼ਾਇਰ ਪੁਲਸ ਨੇ ਕਿਹਾ ਕਿ ਉਸਦੇ ਅਧਿਕਾਰੀਆਂ ਨੇ ਦਾਖ਼ਲ ਹੋਣ ਲਈ ਦਰਵਾਜ਼ਾ ਤੋੜਿਆ ਅਤੇ ਸਾਜੂ ਚੇਲਾਵਾਲੇਲ ਦੇ ਹੱਥ ਵਿੱਚ ਚਾਕੂ ਦੇਖਿਆ। ਚਾਕੂ ਹੇਠਾਂ ਰੱਖਣ ਲਈ ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਨੇ ਚੀਕਦੇ ਹੋਏ ਚਾਕੂ ਮਾਰਨਾ ਜਾਰੀ ਰੱਖਿਆ ਅਤੇ ਕਹਿੰਦਾ ਰਿਹਾ-ਤੁਸੀਂ ਮੈਨੂੰ ਗੋਲੀ ਮਾਰੋ। ਪਰ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅੰਜੂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਪਰ ਦੋਵਾਂ ਬੱਚਿਆਂ ਨੂੰ ਕੁਝ ਦੇਰ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਬ੍ਰਿਟੇਨ ਤੋਂ ਆਈ ਮੰਦਭਾਗੀ ਖ਼ਬਰ, ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।