ਪ੍ਰੇਮਿਕਾ ਦੀ ਗੱਡੀ 'ਚੋਂ ਡਿੱਗ ਕੇ ਮਰਿਆ ਪਤੀ, ਪਤਨੀ ਨੇ ਸੌਕਣ ਤੋਂ ਮੰਗਿਆ 70 ਲੱਖ ਦਾ ਮੁਆਵਜ਼ਾ
Friday, Jan 10, 2025 - 02:04 PM (IST)
ਇੰਟਰਨੈਸ਼ਨਲ ਡੈਸਕ- ਗੁਆਂਢੀ ਦੇਸ਼ ਚੀਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਕ ਵਿਆਹੇ ਵਿਅਕਤੀ ਦਾ ਕਿਸੇ ਹੋਰ ਔਰਤ ਨਾਲ ਅਫੇਅਰ ਚੱਲ ਰਿਹਾ ਸੀ, ਜਿਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਸੀ ਪਰ ਇਕ ਘਟਨਾ ਨਾਲ ਲੁਕੀ ਹੋਈ ਪ੍ਰੇਮ ਕਹਾਣੀ ਸਿਰਫ ਉਸ ਦੀ ਪਤਨੀ ਹੀ ਨਹੀਂ ਸਗੋਂ ਪੂਰੀ ਦੁਨੀਆ ਸਾਹਮਣੇ ਆ ਗਈ। ਪਤਨੀ ਨੂੰ ਆਪਣੇ ਪਤੀ ਦੇ ਅਫੇਅਰ ਦਾ ਪਤਾ ਉਦੋਂ ਲੱਗਾ ਜਦੋਂ ਉਹ ਆਪਣੀ ਪ੍ਰੇਮਿਕਾ ਦੀ ਗੱਡੀ ਵਿਚੋਂ ਡਿੱਗ ਕੇ ਮਰ ਗਿਆ। ਵਿਅਕਤੀ ਦੀ ਵਿਧਵਾ ਦਾ ਕਹਿਣਾ ਹੈ ਕਿ ਉਸਨੂੰ ਆਪਣੇ ਪਤੀ ਦੇ ਵਿਆਹ ਤੋਂ ਇਲਾਵਾ ਸਬੰਧਾਂ ਬਾਰੇ ਪਤਾ ਨਹੀਂ ਸੀ, ਅਤੇ ਕਿਉਂਕਿ ਉਸਦੇ ਪਤੀ ਦੀ ਮੌਤ ਕਿਸੇ ਹੋਰ ਔਰਤ ਦੀ ਕਾਰ ਤੋਂ ਡਿੱਗਣ ਨਾਲ ਹੋਈ ਹੈ ਤਾਂ ਉਸਨੂੰ ਮੁਆਵਜ਼ਾ ਦੇਣਾ ਪਵੇਗਾ। ਔਰਤ ਦੇ ਮਾਮਲੇ ਵਿੱਚ ਪੁਲਸ ਸ਼ਿਕਾਇਤ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ। ਅਦਾਲਤ ਦੇ ਹੁਕਮਾਂ ਅਨੁਸਾਰ ਔਰਤ ਨੂੰ ਮੁਆਵਜ਼ਾ ਦੇਣਾ ਹੀ ਪਿਆ।
ਇਹ ਵੀ ਪੜ੍ਹੋ: ਇਸ ਸਰਟੀਫਿਕੇਟ ਦੇ ਬਿਨਾਂ ਸਾਊਦੀ ਅਰਬ 'ਚ ਨਹੀਂ ਹੋਵੇਗੀ ਐਂਟਰੀ
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਇਹ ਘਟਨਾ ਸਾਲ 2022 ਦੀ ਹੈ। ਵੈਂਗ ਨਾਮ ਦੇ ਇਕ ਵਿਆਹੇ ਵਿਅਕਤੀ ਦੀ ਮੁਲਾਕਾਤ ਲਿਊ ਨਾਮ ਇੱਕ ਔਰਤ ਨਾਲ ਹੋਈ। ਦੋਵਾਂ ਵਿੱਚ ਪਿਆਰ ਹੋ ਗਿਆ ਅਤੇ ਇੱਕ ਐਕਸਟਰਾ ਮੈਰਿਟਲ ਸਬੰਧ ਸ਼ੁਰੂ ਹੋ ਗਿਆ। ਜੁਲਾਈ 2023 ਵਿੱਚ ਵੈਂਗ ਅਤੇ ਲਿਊ ਵਿਚਕਾਰ ਰਿਸ਼ਤਾ ਖਤਮ ਕਰਨ ਨੂੰ ਲੈ ਕੇ ਬਹਿਸ ਹੋਈ। ਦੋਵਾਂ ਨੇ ਰੈਸਟੋਰੈਂਟ ਵਿੱਚ ਰਾਤ ਦਾ ਖਾਣਾ ਖਾਧਾ ਅਤੇ ਨਸ਼ੇ ਦੀ ਹਾਲਤ ਵਿੱਚ ਕਾਰ ਰਾਹੀਂ ਜਾ ਰਹੇ ਸਨ। ਪ੍ਰੇਮਿਕਾ ਕਾਰ ਚਲਾ ਰਹੀ ਸੀ, ਜਦਕਿ ਵੈਂਗ ਨਸ਼ੇ ਦੀ ਹਾਲਤ ‘ਚ ਬੈਠਾ ਸੀ। ਇਸ ਦੌਰਾਨ ਉਹ ਚੱਲਦੀ ਕਾਰ ਤੋਂ ਹੇਠਾਂ ਡਿੱਗ ਗਿਆ। ਘਬਰਾਈ ਪ੍ਰੇਮਿਕਾ ਨੇ ਐਂਬੂਲੈਂਸ ਬੁਲਾਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਦਿਮਾਗੀ ਸੱਟ ਕਾਰਨ 24 ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ।
ਪੁਲਸ ਜਾਂਚ ਤੋਂ ਪਤਾ ਲੱਗਾ ਕਿ ਵੈਂਗ ਨੇ ਸੀਟਬੈਲਟ ਨਹੀਂ ਲਗਾਈ ਹੋਈ ਸੀ, ਇਸ ਲਈ ਉਹ ਕਾਰ ਤੋਂ ਡਿੱਗ ਗਿਆ ਅਤੇ ਇਸ ਘਟਨਾ ਲਈ ਲਿਊ ਨੂੰ ਦੋਸ਼ੀ ਨਹੀਂ ਮੰਨਿਆ ਗਿਆ। ਹਾਲਾਂਕਿ ਵੈਂਗ ਦੀ ਪਤਨੀ ਨੇ ਆਪਣੇ ਮਰਹੂਮ ਪਤੀ ਦੀ ਪ੍ਰੇਮਿਕਾ ਤੋਂ 6 ਲੱਖ ਯੂਆਨ ਯਾਨੀ 70 ਲੱਖ 36 ਹਜ਼ਾਰ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਜਦੋਂ ਮਾਮਲਾ ਅਦਾਲਤ ਵਿਚ ਪਹੁੰਚਿਆ ਤਾਂ ਜੱਜ ਨੇ ਉਸ ਦੀ ਮੰਗ ਦਾ ਸਮਰਥਨ ਨਹੀਂ ਕੀਤਾ ਪਰ ਲਿਊ ਨੂੰ 65 ਹਜ਼ਾਰ ਯੂਆਨ ਯਾਨੀ ਕਰੀਬ 8 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ। ਅਦਾਲਤ ਨੇ ਵੈਂਗ ਦੀ ਮੌਤ ਲਈ ਪ੍ਰੇਮਿਕਾ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।
ਇਹ ਵੀ ਪੜ੍ਹੋ : ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਇਸ ਦਿਨ ਹੋਵੇਗਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8