ਬ੍ਰਿਸਬੇਨ ਸਥਿਤ ਘਰ ''ਚੋਂ ਔਰਤ ਦੀ ਮਿਲੀ ਲਾਸ਼, ਪੁਲਸ ਨੇ ਪਤੀ ਨੂੰ ਕੀਤਾ ਗ੍ਰਿਫਤਾਰ

04/29/2017 12:13:26 PM

ਬ੍ਰਿਸਬੇਨ— ਆਸਟਰੇਲੀਆ ਦੇ ਬ੍ਰਿਸਬੇਨ ''ਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। 60 ਸਾਲਾ ਵਿਅਕਤੀ ਨੇ ਇਸ ਘਟਨਾ ਨੂੰ ਅੰਜ਼ਾਮ ਬ੍ਰਿਸਬੇਨ ਸਥਿਤ ਸਟੈਫੋਰਡ ਹਾਈਟਸ ਘਰ ''ਚ ਦਿੱਤਾ। ਦੋਸ਼ੀ ਨੇ ਪੁਲਸ ਨੂੰ ਫੋਨ ਕੀਤਾ ਅਤੇ ਜਦੋਂ ਪੁਲਸ ਅਧਿਕਾਰੀ ਮੌਕੇ ''ਤੇ ਪੁੱਜੇ ਤਾਂ ਉਨ੍ਹਾਂ ਨੂੰ ਉੱਥੇ ਇਕ ਔਰਤ ਦੀ ਲਾਸ਼ ਮਿਲੀ। ਪੁਲਸ ਨੇ ਮੌਕੇ ਤੋਂ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। 
ਪੁਲਸ ਦੋਸ਼ੀ ਤੋਂ ਪੁੱਛ-ਗਿੱਛ ਕਰ ਰਹੀ ਹੈ, ਉਸ ਨੇ ਪੁਲਸ ਨੂੰ ਉਲਝਣ ''ਚ ਪਾ ਦਿੱਤਾ। ਇਹ ਸਾਫ ਨਹੀਂ ਹੋ ਸਕਿਆ ਕਿ ਦੋਸ਼ੀ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਿਉਂ ਕੀਤੀ। ਘਟਨਾ ਵਾਲੀ ਥਾਂ ''ਤੇ ਪੁਲਸ ਇੰਸਪੈਕਟਰ ਕੈਥਰੀਨ ਜੋਨਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ੀ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਜੋ ਕਿ ਮ੍ਰਿਤਕ ਔਰਤ ਦਾ ਪਤੀ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਪੁਲਸ ਦੀਆਂ ਕਾਰਾਂ ਅਤੇ ਐਂਬੂਲੈਂਸ ਨੇ ਸੜਕਾਂ ਨੂੰ ਰੋਕ ਦਿੱਤਾ। ਪੁਲਸ ਨੇ ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਸ ਦੀ ਇਕ ਬੇਟੀ ਹੈ, ਜੋ ਕਿ ਵਿਦੇਸ਼ ਵਿਚ ਹੈ, ਜਿਸ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਘਟਨਾ ਦੇ ਸਮੇਂ ਘਰ ਵਿਚ ਦੋਵੇਂ ਪਤੀ-ਪਤਨੀ ਹੀ ਮੌਜੂਦ ਸਨ। ਪੁਲਸ ਇੰਸਪੈਕਟਰ ਜੋਨਸ ਨੇ ਕਿਹਾ ਕਿ ਮਾਮਲੇ ਦੀ ਤਹਿ ਤੱਕ ਪੁੱਜਣ ਲਈ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ।

Tanu

News Editor

Related News