ਲੁਈਸਿਆਨਾ ਤਟ ਨਾਲ ਟਕਰਾਇਆ ਜੇਟਾ ਤੂਫ਼ਾਨ, 9 ਫੁੱਟ ਉੱਚੀਆਂ ਲਹਿਰਾਂ ਉੱਠਣ ਦਾ ਖ਼ਦਸ਼ਾ

10/29/2020 4:55:31 PM

ਲੁਈਸਿਆਨਾ- ਅਮਰੀਕਾ ਦੇ ਲੁਈਸਿਆਨਾ ਸੂਬੇ ਦੇ ਤਟ 'ਤੇ ਬੁੱਧਵਾਰ ਨੂੰ ਜੇਟਾ ਤੂਫ਼ਾਨ ਟਕਰਾਇਆ ਅਤੇ ਰਸਤੇ ਵਿਚ ਨਿਊ ਆਰਲੇਅੰਸ ਦੇ ਵੀ ਆਉਣ ਦੀ ਪੂਰੀ ਸੰਭਾਵਨਾ ਹੈ। ਇਸ ਸਾਲ ਪਹਿਲਾਂ ਹੀ ਕਈ ਤੂਫ਼ਾਨਾਂ ਦਾ ਸਾਹਮਣਾ ਕਰ ਚੁੱਕੇ ਲੁਈਸਿਆਨਾ ਦੀ ਖਾੜ੍ਹੀ ਦੇ ਤਟੀ ਇਲਾਕਿਆਂ ਵਿਚ ਤੂਫ਼ਾਨੀ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਸਮੁੰਦਰ ਵਿਚ 9 ਫੁੱਟ ਉੱਚੀਆਂ ਲਹਿਰਾਂ ਉੱਠਣ ਦਾ ਖ਼ਤਰਾ ਹੈ ਅਤੇ ਕਈ ਘਰਾਂ ਅਤੇ ਕਾਰੋਬਾਰੀ ਸੰਸਥਾਵਾਂ ਨੂੰ ਨੁਕਸਾਨ ਹੋ ਸਕਦਾ ਹੈ। ਤਟੀ ਇਲ਼ਾਕੇ ਦੀਆਂ ਕਈ ਸੜਕਾਂ 'ਤੇ ਪਾਣੀ ਇਕੱਠਾ ਹੋ ਗਿਆ ਹੈ ਅਤੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਟਾ ਤੂਫਾਨ ਕੋਕੋਡਰੀ ਦੇ ਟੇਰੇਬਾਨ ਖਾੜੀ ਕੋਲ ਤਟ ਨਾਲ ਟਕਰਾ ਰਿਹਾ ਹੈ। 

ਜੇਟਾ ਤੂਫ਼ਾਨ ਦੀ ਵੱਧ ਤੋਂ ਵੱਧ ਗਤੀ 177 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਇਸ ਸਾਲ ਇਹ ਅਟਲਾਂਟਿਕ ਮਹਾਸਾਗਰ ਵਿਚ ਉੱਠਣ ਵਾਲਾ 27ਵਾਂ ਤੂਫਾਨ ਹੈ। ਜੇਟਾ ਤੂਫ਼ਾਨ ਨੂੰ ਦੂਜੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਤੂਫਾਨ ਦੇ ਮੱਦੇਨਜ਼ਰ ਲੋਕਾਂ ਨੂੰ ਜ਼ਰੂਰੀ ਕਦਮ ਚੁੱਕਣ ਲਈ ਅਪੀਲ ਕੀਤੀ ਗਈ ਹੈ। ਬੰਦਰਗਾਹ ਤੋਂ ਕਿਸ਼ਤੀਆਂ ਨੂੰ ਹਟਾਉਣ ਦਾ ਹੁਕਮ ਦਿੱਤਾ ਗਿਆ ਹੈ। 


Lalita Mam

Content Editor

Related News