ਚੱਕਰਵਾਤ ਇਸਾਯਸ ਨੇ ਬਹਾਮਾਸ ''ਚ ਮਚਾਈ ਤਬਾਹੀ, ਫਲੋਰਿਡਾ ਵੱਲ ਵਧਿਆ

08/01/2020 11:24:58 PM

ਸੈਨ ਜੁਆਨ(ਏਪੀ)- ਚੱਕਰਵਾਤ ਇਸਾਯਸ ਨੇ ਸ਼ਨੀਵਾਰ ਦੀ ਸਵੇਰ ਬਹਾਮਾਸ 'ਚ ਤਬਾਹੀ ਮਚਾਈ ਤੇ ਉੱਥੇ ਘਰਾਂ ਦੀਆਂ ਛੱਤਾਂ ਉੱਡਾ ਦਿੱਤੀਆਂ ਅਤੇ ਦਰੱਖਤ ਉਖਾੜ ਦਿੱਤੇ, ਉੱਥੇ ਹੀ ਮਿਆਮੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਸਮੁੰਦਰ ਕਿਨਾਰਿਆਂ ਅਤੇ ਪਾਰਕਾਂ ਨੂੰ ਬੰਦ ਕਰ ਰਹੇ ਹਨ। ਚੱਕਰਵਾਤ ਹੁਣ ਫਲੋਰਿਡਾ ਵੱਲ ਵੱਧ ਗਿਆ ਹੈ।

ਮਿਆਮੀ ਦੇ ਮੇਅਰ ਕਾਰਲੋਸ ਗਿਮੀਨੇਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਦੇ ਸੁਰੱਖਿਆ ਉਪਾਵਾਂ ਨਾਲ 20 ਬਚਾਅ ਕੇਂਦਰਾਂ ਨੂੰ ਤਿਆਰ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ,''ਅਸੀਂ ਹਾਲੇ ਤੱਕ ਇਹ ਨਹੀਂ ਸੋਚਦੇ ਹਾਂ ਕਿ ਇਸ ਚੱਕਰਵਾਤ ਲਈ ਸ਼ੈਲਟਰ ਕੇਂਦਰ ਖੋਲ੍ਹਣ ਦੀ ਜ਼ਰੂਰਤ ਹੋਵੇਗੀ ਪਰ ਉਹ ਤਿਆਰ ਹਨ।'' ਉੱਤਰ ਕੈਰੋਲਿਨਾ ਦੇ ਅਧਿਕਾਰੀਆਂ ਨੇ ਓਕਰਾਕੋਕ ਟਾਪੂ ਨੂੰ ਸ਼ਨੀਵਾਰ ਸ਼ਾਮ ਤੋਂ ਖਾਲ੍ਹੀ ਕਰਵਾਉਣ ਦੇ ਹੁਕਮ ਦਿੱਤੇ ਹਨ, ਜੋ ਪਿਛਲੇ ਸਾਲ ਡੋਰੀਅਨ ਚੱਕਰਵਾਤ ਤੋਂ ਕਾਫ਼ੀ ਪ੍ਰਭਾਵਿਤ ਹੋਇਆ ਸੀ। ਇਸ ਵਿਚ ਬਹਾਮਾਸ ਦੇ ਅਧਿਕਾਰੀਆਂ ਨੇ ਅਬਾਕੋ ਟਾਪੂ 'ਤੇ ਰਹਿ ਰਹੇ ਲੋਕਾਂ ਨੂੰ ਉੱਥੋਂ ਹਟਾ ਦਿੱਤਾ ਹੈ। ਡੋਰੀਅਨ ਚੱਕਰਵਾਤ ਦੇ ਬਾਅਦ ਤੋਂ ਇਹ ਲੋਕ ਉੱਥੇ ਰਹਿ ਰਹੇ ਸਨ। ਗ੍ਰੈਂਡ ਬਹਾਮਾ ਦੇ ਪੂਰਬ 'ਚ ਰਹਿਣ ਵਾਲੇ ਲੋਕਾਂ ਨੂੰ ਵੀ ਉੱਥੋਂ ਹਟਾਇਆ ਗਿਆ ਹੈ। ਮਿਆਮੀ 'ਚ ਅਮਰੀਕੀ ਰਾਸ਼ਟਰੀ ਚੱਕਰਵਾਤ ਕੇਂਦਰ ਨੇ ਦੱਸਿਆ ਇਸਾਯਸ ਚੱਕਰਵਾਤ ਕਾਰਨ ਸ਼ਨੀਵਾਰ ਦੀ ਸਵੇਰ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਇਸ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। 

ਚੱਕਰਵਾਤ ਬਹਾਮਾਸ 'ਚ ਨਸਾਊ ਤੋਂ 50 ਮੀਲ ਦੱਖਣ 'ਚ ਸਥਿਤ ਸੀ ਅਤੇ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਪੱਛਮ ਵੱਲ ਵੱਧ ਰਿਹਾ ਸੀ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਗੇ ਵੱਧਣ 'ਤੇ ਇਸ ਦੀ ਰਫ਼ਤਾਰ ਹੋਰ ਘੱਟ ਹੋ ਸਕਦੀ ਹੈ। ਬਹਾਮਾਸ ਦੀ ਅਧਿਕਾਰੀ ਪਾਊਲਾ ਮਿਲਰ ਨੇ ਕਿਹਾ ਕਿ ਇਹ ਟਾਪੂ ਆਮ ਤੌਰ 'ਤੇ ਮਜ਼ਬੂਤ ਚੱਕਰਵਾਤ ਨੂੰ ਵੀ ਝੱਲ ਸਕਦਾ ਹੈ ਪਰ ਕੋਰੋਨਾ ਵਾਇਰਸ ਮਹਾਮਾਰੀ ਅਤੇ ਡੋਰੀਅਨ ਕਾਰਨ ਕੁਝ ਗੜਬੜੀਆਂ ਹਨ। ਫਲੋਰਿਡਾ ਦੇ ਗਵਰਨਰ ਰੋਨ ਡੀਸੈਨਟਿਸ ਨੇ ਕਿਹਾ ਕਿ ਸੂਬਾ ਇਸ ਲਈ ਪੂਰੀ ਤਰ੍ਹਾਂ ਹੈ ਅਤੇ ਚੱਕਰਵਾਤ ਦੇ ਇਸ ਮੌਸਮ 'ਚ ਕਿਸੇ ਵੀ ਆਉਣ ਵਾਲੇ ਤੂਫਾਨ ਲਈ ਵੀ ਤਿਆਰ ਹੈ।'' ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 7 ਦਿਨਾਂ ਦਾ ਭੋਜਨ, ਪਾਣੀ ਅਤੇ ਦਵਾਈ ਆਪਣੇ ਕੋਲ ਜਮ੍ਹਾ ਰੱਖ ਲੈਣ ਅਤੇ ਕਿਹਾ ਕਿ ਖੇਤਰ 'ਚ ਕੋਰੋਨਾ ਵਾਇਰਸ ਦੀ ਜਾਂਚ ਵਾਲੀਆਂ ਥਾਂਵਾਂ ਨੂੰ ਬੰਦ ਕਰ ਦਿੱਤਾ ਜਾਵੇਗਾ, ਜਿੱਥੇ ਚੱਕਰਵਾਤ ਆਉਣ ਦੀ ਸੰਭਾਵਨਾ ਹੈ। ਡਾਇਟੋਨਾ ਸਮੁੰਦਰ ਕਿਨਾਰੇ ਅਤੇ ਪੋਲਕ ਕਾਊਂਟੀ 'ਚ ਅਧਿਕਾਰੀਆਂ ਨੇ ਰੇਤ ਨਾਲ ਭਰੇ ਥੈਲੇ ਵੰਡੇ ਅਤੇ ਲੋਕਾਂ ਨੂੰ ਸਲਾਹ ਦਿੱਤੀ ਕਿ ਤਿੰਨ ਤੋਂ 7 ਦਿਨਾਂ ਲਈ ਘਰ 'ਚ ਐਮਰਜੈਂਸੀ ਪ੍ਰਬੰਧ ਰੱਖਣ।


Baljit Singh

Content Editor

Related News