ਵੁਹਾਨ ਤੋਂ ਬ੍ਰਿਟੇਨ ਆਏ 480 ਲੋਕ ਲਾਪਤਾ, ਪ੍ਰਸ਼ਾਸਨ ਨੇ ਸਿਹਤ ਸਬੰਧੀ ਜਾਰੀ ਕੀਤੀ ਐਡਵਾਇਜ਼ਰੀ

02/02/2020 7:29:42 PM

ਲੰਡਨ- ਬ੍ਰਿਟਿਸ਼ ਅਧਿਕਾਰੀ ਇਸ ਵੇਲੇ ਉਹਨਾਂ ਸੈਂਕੜੇ ਲੋਕਾਂ ਦੀ ਭਾਲ ਵਿਚ ਲੱਗੇ ਹੋਏ ਹਨ ਜੋ ਕਿ ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਉਥੋਂ ਭੱਜ ਕੇ ਬ੍ਰਿਟੇਨ ਆਏ ਸਨ। ਇਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਵਲੋਂ ਲੋਕਾਂ ਦੀ ਸਿਹਤ ਸੰਭਾਲ ਲਈ ਇਕ ਮੁਹਿੰਮ ਵੀ ਛੇੜੀ ਗਈ ਹੈ, ਜਿਸ ਨੂੰ ਅਖਬਾਰਾਂ ਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।

PunjabKesari

ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਤੱਕ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 305 ਹੋ ਗਈ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ 14 ਹਜ਼ਾਰ ਟੱਪ ਗਈ ਹੈ। ਡੇਲੀ ਮੇਲ ਦੀ ਖਬਰ ਮੁਤਾਬਕ ਸਰਕਾਰੀ ਅਧਿਕਾਰੀਆਂ ਨੂੰ ਇਸ ਵੇਲੇ ਕਰੀਬ 480 ਲੋਕਾਂ ਦੀ ਭਾਲ ਹੈ, ਜੋ ਕਰੀਬ 9 ਦਿਨ ਪਹਿਲਾਂ ਚੀਨੀ ਸ਼ਹਿਰ ਵੁਹਾਨ ਤੋਂ ਆਏ ਸਨ। ਹਾਲਾਂਕਿ ਵਿਦੇਸ਼ ਦਫਤਰ ਤੇ ਦੇਸ਼ ਦੇ ਸਿਹਤ ਵਿਭਾਗ ਨੇ ਵੁਹਾਨ ਤੋਂ ਆਏ ਲੋਕਾਂ ਦੇ ਫਰਾਰ ਹੋਣ ਬਾਰੇ ਪੁਸ਼ਟੀ ਨਹੀਂ ਕੀਤੀ ਹੈ। ਯੂਕੇ ਵਿਚ ਇਸ ਖਤਰਨਾਕ ਵਾਇਰਸ ਦੇ 2 ਪੀੜਤਾਂ ਦੀ ਪੁਸ਼ਟੀ ਹੋਈ ਹੈ, ਜਿਸ ਨੇ 300 ਤੋਂ ਵਧੇਰੇ ਲੋਕਾਂ ਦੀ ਜਾਨ ਲਈ ਹੈ।

PunjabKesari

ਇਸ ਦੌਰਾਨ ਯੂਕੇ ਦੇ ਸਿਹਤ ਵਿਭਾਗ ਵਲੋਂ ਇਸ ਵਾਇਰਸ ਤੋਂ ਬਚਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਹੈ। ਇਸ ਮੁਹਿੰਮ ਵਿਚ ਬ੍ਰਿਟਿਸ਼ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਛਿੱਕਣ ਜਾਂ ਖੰਘਣ ਸਮੇਂ ਟਿਸ਼ੂ ਦੀ ਵਰਤੋਂ ਕੀਤੀ ਜਾਵੇ ਤੇ ਆਪਣੇ ਹੱਥਾਂ ਨੂੰ ਥੋੜੇ-ਥੋੜੇ ਸਮੇਂ ਬਾਅਦ ਚੰਗੀ ਤਰ੍ਹਾਂ ਸਾਬਣ ਨਾਲ ਸਾਫ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਨੂੰ ਲਗਾਤਾਰ ਅਖਬਾਰਾਂ, ਰੇਡੀਓ ਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।

PunjabKesari

ਚੀਨ ਤੋਂ ਬਾਹਰ ਵਾਇਰਸ ਕਾਰਨ ਪਹਿਲੀ ਮੌਤ
ਜਿਥੇ ਇਸ ਜਾਨਵੇਲਾ ਕੋਰੋਨਾਵਾਇਰਸ ਦੀ ਚੀਨ ਵਿਚ ਕਹਿਰ ਜਾਰੀ ਹੈ ਉਥੇ ਹੀ ਚੀਨ ਤੋਂ ਬਾਹਰ ਫਿਲੀਪੀਨਜ਼ 'ਚ ਇਸ ਵਾਇਰਸ ਕਾਰਨ ਪਹਿਲੀ ਮੌਤ ਦੀ ਖ਼ਬਰ ਮਿਲੀ ਹੈ। ਫਿਲੀਪੀਨਜ਼ 'ਚ ਡਬਲਿਊ.ਐੱਚ.ਓ. ਦੇ ਪ੍ਰਤੀਨਿਧੀ ਡਾ. ਰਾਬੀ ਅਬੀਸਿੰਘੇ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨ ਦੇ ਵੁਹਾਨ ਤੋਂ ਆਏ 44 ਸਾਲਾ ਇਸ ਵਿਅਕਤੀ ਨੂੰ ਬੁਖਾਰ, ਖੰਘ ਤੇ ਗਲੇ ਦੇ ਦਰਦ ਦੀ ਸ਼ਿਕਾਇਤ ਹੋਈ ਸੀ ਤੇ ਉਹ ਮਨੀਲਾ ਦੇ ਸੈਨ ਲਾਜ਼ਰੋ ਹਸਪਤਾਲ 'ਚ ਦਾਖਲ ਸੀ।


Baljit Singh

Content Editor

Related News