ਜੂਨ-ਜੁਲਾਈ ਤੱਕ ਇਸ ਦੇਸ਼ ''ਚ ਹਾਲਾਤ ਹੋ ਸਕਦੇ ਨੇ ਹੋਰ ਖਰਾਬ, ਕੀਤਾ ਲਾਕਡਾਊਨ ਦਾ ਐਲਾਨ

03/27/2020 3:00:15 PM

ਬੁਡਾਪੇਸਟ- ਕੋਰੋਨਾਵਾਇਰਸ ਦੁਨੀਆਰ ਭਰ ਵਿਚ ਤੇਜ਼ੀ ਨਾਲ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਅਜਿਹੇ ਵਿਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਇਰਸ ਦਾ ਅਸਰ ਗਰਮੀ ਦੇ ਮੌਸਮ ਤੇ ਨਮੀ ਵਿਚ ਕਮੀ ਕਾਰਨ ਆਪਣੇ ਆਪ ਘੱਟਣਾ ਸ਼ੁਰੂ ਹੋ ਗਿਆ ਹੈ। ਪਰ ਇਸ ਦੇ ਉਲਟ ਹੰਗਰੀ ਵਿਚ ਆਉਣ ਵਾਲੇ ਦਿਨਾਂ ਵਿਚ ਹਾਲਾਤ ਹੋਰ ਵਿਗੜ ਸਕਦੇ ਹਨ। ਅਜਿਹਾ ਕਹਿਣਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਦਾ।

PunjabKesari

ਹੰਗਰੀ ਦੇ ਪ੍ਰਧਾਨ ਮੰਤਰੀ ਵਲੋਂ ਦੇਸ਼ ਵਿਚ ਕੋਰੋਨਾਵਾਇਰਸ ਨਾਲ ਲੜਨ ਤੇ ਇਸ ਮਹਾਮਾਰੀ ਦੇ ਪ੍ਰਸਾਰ ਨੂੰ ਘੱਟ ਕਰਨ ਦੇ ਲਈ ਦੋ ਹਫਤਿਆਂ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਵਿਕਟਰ ਓਹਬਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਹਾਮਾਰੀ ਦੇ ਜੂਨ ਜਾਂ ਜੁਲਾਈ ਤੱਕ ਦੇਸ਼ ਵਿਚ ਚੋਟੀ 'ਤੇ ਪਹੁੰਚਣ ਦੀ ਉਮੀਦ ਹੈ।

PunjabKesari

ਦੇਸ਼ ਵਿਚ ਸ਼ਨੀਵਾਰ ਨੂੰ ਸ਼ੁਰੂ ਹੋਣ ਵਾਲੇ ਬੰਦ ਦੌਰਾਨ ਨਾਗਰਿਕਾਂ ਨੂੰ ਖਰੀਦਦਾਰੀ ਕਰਨ ਤੇ ਬਾਹਰ ਜਾਣ ਦੀ ਸੀਮਤ ਆਗਿਆ ਹੋਵੇਗੀ ਪਰ ਲੋਕਾਂ ਨੂੰ ਇਕ-ਦਜੇ ਤੋਂ ਦੂਰੀ ਬਣਾਏ ਰੱਖਣੀ ਹੋਵੇਗੀ ਤੇ ਅਜਿਹਾ ਨਾ ਕਰਨ 'ਤੇ ਪੁਲਸ ਵਲੋਂ ਕਾਰਵਾਈ ਵੀ ਕੀਤੀ ਜਾਵੇਗੀ। ਪੁਲਸ ਦੇ ਕੋਲ ਲੋਕਾਂ ਨੂੰ ਭਾਰੀ ਜੁਰਮਾਨਾ ਲਾਉਣ ਦੀਆਂ ਸ਼ਕਤੀਆਂ ਵੀ ਹੋਣਗੀਆਂ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਅਪ੍ਰੈਲ ਦੇ ਪਹਿਲੇ ਜਾਂ ਦੂਜੇ ਹਫਤੇ ਵਿਚ ਅਰਥਵਿਵਸਥਾ ਦੇ ਲਈ ਇਕ ਆਊਟਬ੍ਰੇਕ ਐਕਸ਼ਨ ਪਲਾਨ ਵੀ ਪੇਸ਼ ਕਰੇਗੀ। ਹੰਗਰੀ ਵਿਚ ਕੋਰੋਨਾਵਾਇਰਸ ਦੇ 300 ਮਾਮਲੇ ਦਰਜ ਕੀਤੇ ਗਏ ਹਨ, ਜਿਹਨਾਂ ਵਿਚੋਂ 10 ਲੋਕਾਂ ਦੀ ਮੌਤ ਹੋ ਗਈ ਹੈ। ਓਰਬਨ ਨੇ ਕਿਹਾ ਕਿ ਦੇਸ਼ ਵਿਚ ਮਾਮਲਿਆਂ ਦੀ ਅਸਲੀ ਗਿਣਤੀ ਸ਼ਾਇਦ ਬਹੁਤ ਜ਼ਿਆਦਾ ਹੈ।


Baljit Singh

Content Editor

Related News