ਇੰਡੋਨੇਸ਼ੀਆ ''ਚ ਚੀਨੀ ਵੈਕਸੀਨ ਲਗਵਾਉਣ ਤੋਂ ਬਾਅਦ ਸੈਂਕੜੇ ਸਿਹਤ ਕਰਮਚਾਰੀ ਕੋਰੋਨਾ ਪਾਜ਼ੇਟਿਵ

06/17/2021 11:21:25 PM

ਜਕਾਰਤਾ - ਇੰਡੋਨੇਸ਼ੀਆ ਵਿੱਚ 350 ਤੋਂ ਜ਼ਿਆਦਾ ਡਾਕਟਰ ਅਤੇ ਸਿਹਤ ਕਰਮਚਾਰੀ ਚੀਨੀ ਵੈਕਸੀਨ ਸਿਨੋਵੈਕ (Sinovac) ਲਗਵਾਉਣ ਤੋਂ ਬਾਅਦ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹੀ ਨਹੀਂ ਇਨ੍ਹਾਂ ਵਿਚੋਂ ਦਰਜਨਾਂ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਹੈ। ਇਸ ਘਟਨਾ ਤੋਂ ਬਾਅਦ ਜ਼ਿਆਦਾ ਇਨਫੈਕਟਿਡ ਕੋਰੋਨਾ ਵੇਰੀਐਂਟ ਖ਼ਿਲਾਫ਼ ਕੁੱਝ ਟੀਕਿਆਂ ਦੀ ਪ੍ਰਭਾਵਸ਼ੀਲਤਾ ਬਾਰੇ ਚਿੰਤਾਵਾਂ ਵੱਧ ਗਈਆਂ ਹਨ।

ਰਾਈਟਰਸ ਦੇ ਮੁਤਾਬਕ, ਮੱਧ ਜਾਵਾ ਦੇ ਕੁਡੁਸ ਜ਼ਿਲ੍ਹੇ ਵਿੱਚ ਹੈਲਥ ਆਫਿਸ ਦੇ ਪ੍ਰਮੁੱਖ ਬਦਾਈ ਇਸਮਾਇਓ ਨੇ ਕਿਹਾ, "ਜ਼ਿਆਦਾਤਰ ਸਿਹਤ ਕਰਮਚਾਰੀ ਘਰ 'ਤੇ ਅਸਿੰਟੋਮੈਟਿਕ ਅਤੇ ਆਈਸੋਲੇਸ਼ਨ ਵਿੱਚ ਸਨ ਪਰ ਦਰਜਨਾਂ ਤੇਜ਼ ਬੁਖਾਰ ਅਤੇ ਆਕਸੀਜਨ ਲੈਵਲ ਵਿੱਚ ਗਿਰਾਵਟ ਦੇ ਨਾਲ ਹਸਪਤਾਲ ਵਿੱਚ ਦਾਖਲ ਕਰਾਏ ਗਏ ਸਨ।" ਦੱਸ ਦਈਏ ਕਿ ਕੁਡੁਸ ਜ਼ਿਲ੍ਹੇ ਵਿੱਚ ਲੱਗਭੱਗ 5,000 ਸਿਹਤ ਕਰਮਚਾਰੀ ਹਨ। ਦਾਅਵਾ ਕੀਤਾ ਗਿਆ ਕਿ ਇੱਥੇ ਕੋਰੋਨਾ  ਦੇ ਡੈਲਟਾ ਵੇਰੀਐਂਟ ਨੇ ਤੇਜ਼ੀ ਨਾਲ ਕੋਰੋਨਾ ਕੇਸ ਬੜਾਏ ਹਨ।

ਇੰਡੋਨੇਸ਼ੀਆ ਵਿੱਚ ਪਹਿਲ ਦੇ ਆਧਾਰ 'ਤੇ ਸਿਹਤ ਕਰਮਚਾਰੀਆਂ ਦਾ ਜਨਵਰੀ ਵਿੱਚ ਟੀਕਾਕਰਨ ਸ਼ੁਰੂ ਹੋਇਆ। ਇੰਡੋਨੇਸ਼ੀਆਈ ਮੈਡੀਕਲ ਐਸੋਸੀਏਸ਼ਨ (IDI) ਦਾ ਕਹਿਣਾ ਹੈ ਕਿ ਲੱਗਭੱਗ ਸਾਰਿਆਂ ਨੂੰ ਚੀਨੀ ਬਾਇਓ ਫਾਰਮਾਸਿਉਟਿਕਲ ਕੰਪਨੀ ਸਿਨੋਵੈਕ ਦੁਆਰਾ ਵਿਕਸਿਤ COVID-19 ਵੈਕਸੀਨ ਦਿੱਤੀ ਗਈ ਸੀ।

ਟੀਕਾਕਰਨ ਤੋਂ ਬਾਅਦ ਇੱਕ ਸਟੱਡੀ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਕਿ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲੇ ਇੰਡੋਨੇਸ਼ੀਆਈ ਹੈਲਥ ਵਰਕਰਾਂ ਦੀ ਗਿਣਤੀ ਜਨਵਰੀ ਵਿੱਚ 158 ਤੋਂ ਘੱਟ ਕੇ ਮਈ ਵਿੱਚ 13 ਹੋ ਗਈ ਪਰ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਹੈਲਥ ਵਰਕਰਾਂ ਦਾ ਹਸਪਤਾਲ ਵਿੱਚ ਭਰਤੀ ਹੋਣਾ ਚਿੰਤਾ ਦਾ ਕਾਰਨ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।


Inder Prajapati

Content Editor

Related News