ਆਲਮੀ ਮੰਚ ''ਤੇ ਪਾਕਿਸਤਾਨ ਦਾ ਹੋਇਆ ਅਪਮਾਨ, OIC ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਤੋਂ ਕੀਤਾ ਕਿਨਾਰਾ

10/13/2022 5:52:19 PM

ਇੰਟਰਨੈਸ਼ਨਲ ਡੈਸਕ: ਹੜ੍ਹ ਪੀੜਤਾਂ ਦੀ ਮਦਦ ਦੇ ਨਾਂ 'ਤੇ ਦੁਨੀਆ ਤੋਂ ਮਦਦ ਮੰਗਣ ਵਾਲੇ ਪਾਕਿਸਤਾਨ ਦੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਨੇ ਕਾਫੀ ਬੇਇੱਜ਼ਤੀ ਕੀਤੀ ਹੈ। ਪਾਕਿਸਤਾਨ ਵਿੱਚ ਹੜ੍ਹ ਕਾਰਨ ਹੋਈ ਭਿਆਨਕ ਤਬਾਹੀ ਕਾਰਨ 60-65 ਲੱਖ ਲੋਕ ਬੇਘਰ ਹੋ ਗਏ ਹਨ ਅਤੇ 1700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹਾਂ ਵਿੱਚ ਲੱਖਾਂ ਪਸ਼ੂ ਰੁੜ੍ਹ ਗਏ। ਲੱਖਾਂ ਹੈਕਟੇਅਰ ਵਾਹੀਯੋਗ ਜ਼ਮੀਨ ਡੁੱਬ ਗਈ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਹਾਲਾਤ 'ਚ ਪਾਕਿਸਤਾਨ ਸਰਕਾਰ ਨੇ ਵਿਸ਼ਵ ਤੋਂ ਮਦਦ ਦੀ ਅਪੀਲ ਕੀਤੀ ਅਤੇ ਪ੍ਰਧਾਨ ਮੰਤਰੀ ਰਾਹਤ ਫੰਡ 'ਚ ਦਾਨ ਦੇਣ ਲਈ ਨੰਬਰ ਵੀ ਜਨਤਕ ਕੀਤਾ।

ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ

ਇੰਨਾ ਹੀ ਨਹੀਂ ਸੰਯੁਕਤ ਰਾਸ਼ਟਰ (UN) ਨੇ ਹੜ੍ਹ ਕਾਰਨ ਹੋਏ ਨੁਕਸਾਨ 'ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਦੁਨੀਆ ਨੂੰ ਮਦਦ ਦੀ ਅਪੀਲ ਕੀਤੀ ਹੈ ਪਰ ਇਸ ਦਾ ਅਸਰ ਨਾ ਦੇ ਬਰਾਮਰ ਨਜ਼ਰ ਆ ਰਿਹਾ ਹੈ। ਇਸਲਾਮਿਕ ਸਹਿਯੋਗ ਸੰਗਠਨ ਅਤੇ ਇਸ ਦੇ ਮੈਂਬਰ ਦੇਸ਼ਾਂ ਨੇ ਵੀ ਹੜ੍ਹ ਪੀੜਤਾਂ ਦੇ ਨਾਂ 'ਤੇ ਪਾਕਿਸਤਾਨ ਨੂੰ ਕੋਈ ਮਦਦ ਨਹੀਂ ਦਿੱਤੀ ਹੈ। ਸਾਊਦੀ ਅਰਬ ਨੇ ਪਿਛਲੇ ਮਹੀਨੇ ਕਰੀਬ 1,000 ਟਨ ਫੂਡ ਪੈਕੇਟ ਭੇਜੇ ਸਨ ਜਾਂ ਤੁਰਕੀ ਨੇ ਸ਼ੁਰੂ ਵਿਚ ਮਦਦ ਦੇ ਨਾਂ 'ਤੇ ਕੁਝ ਲੱਖ ਟੈਂਟ ਭੇਜੇ ਸਨ। ਇਸ ਤੋਂ ਇਲਾਵਾ ਬਾਕੀ ਸਾਰੇ ਦੇਸ਼ ਅਜੇ ਵੀ ਪਿੱਛੇ ਹਨ। ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪਾਕਿਸਤਾਨ ਦਾ ਵਿਸ਼ਵ ਪੱਧਰ 'ਤੇ ਹੀ ਨਹੀਂ, ਸਗੋਂ ਆਪਣੇ ਸੰਗਠਨ ਵਿਚ ਵੀ ਕੋਈ ਸਨਮਾਨ ਨਹੀਂ ਹੈ। ਇੱਥੋਂ ਤੱਕ ਕਿ ਦੁਨੀਆ ਦੇ ਦੇਸ਼ਾਂ ਨੇ ਪਾਕਿਸਤਾਨ ਦੀ ਦੁਨੀਆ ਨੂੰ ਅਪੀਲ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ।

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ’ਚ ਸੈਲਫੀ ਲੈ ਰਿਹਾ ਸੀ ਲਾੜਾ, ਗੋਲ਼ੀਆਂ ਚਲਾਉਂਦਾ ਪ੍ਰੇਮੀ ਪਹੁੰਚਿਆ ਚੁੱਕ ਕੇ ਲੈ ਗਿਆ ਲਾੜੀ

ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਲਈ ਤੈਅ ਕੀਤੇ ਫੰਡ ਦਾ ਅੱਧਾ ਹਿੱਸਾ ਇਕੱਠਾ ਨਹੀਂ ਕੀਤਾ। ਇੰਨਾ ਹੀ ਨਹੀਂ ਹੁਣ ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਕਾਰਡੀਨੇਟਰ ਜੂਲੀਅਨ ਹੈਨਰੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ 'ਚ ਸਾਫ ਪਾਣੀ ਅਤੇ ਸਿਹਤ ਸੇਵਾਵਾਂ ਲਈ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਵਿਚ ਇਨ੍ਹਾਂ ਵਸਤਾਂ ਵਿਚ ਦਿੱਤੇ ਜਾਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਖਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੀ ਇਹ ਏਜੰਸੀ ਦੁਨੀਆ ਵਿੱਚ ਸਿਹਤ ਸੇਵਾਵਾਂ, ਸੈਨੀਟੇਸ਼ਨ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ ਸਮੇਤ ਕਈ ਹੋਰ ਲੋਕ ਹਿੱਤ ਕੰਮ ਕਰਦੀ ਹੈ। ਪਾਕਿਸਤਾਨ ਦੇ ਨਾਂ 'ਤੇ ਨਾ ਤਾਂ ਸੰਯੁਕਤ ਰਾਸ਼ਟਰ ਫੰਡ ਇਕੱਠਾ ਹੋਇਆ ਹੈ ਅਤੇ ਨਾ ਹੀ ਇਸ ਏਜੰਸੀ ਨੂੰ ਕੋਈ ਪੈਸਾ ਮਿਲਿਆ ਹੈ।
 


rajwinder kaur

Content Editor

Related News