ਹੈਵਾਨ ਪਤੀ ! ਪਤਨੀ ਨੂੰ ਨਸ਼ੀਲੀ ਦਵਾਈ ਦੇ ਕੇ 15 ਸਾਲਾਂ ਤੋਂ ਕਰਦਾ ਰਿਹਾ ਗੰਦਾ ਕੰਮ, ਵੀਡੀਓ ਕੀਤੇ ਵਾਇਰਲ

Sunday, Dec 21, 2025 - 02:25 PM (IST)

ਹੈਵਾਨ ਪਤੀ ! ਪਤਨੀ ਨੂੰ ਨਸ਼ੀਲੀ ਦਵਾਈ ਦੇ ਕੇ 15 ਸਾਲਾਂ ਤੋਂ ਕਰਦਾ ਰਿਹਾ ਗੰਦਾ ਕੰਮ, ਵੀਡੀਓ ਕੀਤੇ ਵਾਇਰਲ

ਬਰਲਿਨ: ਜਰਮਨੀ ਦੇ ਆਚੇਨ (Aachen) ਸ਼ਹਿਰ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਇੱਕ 61 ਸਾਲਾ ਵਿਅਕਤੀ ਨੂੰ ਆਪਣੀ ਹੀ ਪਤਨੀ ਨੂੰ ਨਸ਼ੀਲੀ ਦਵਾਈ ਦੇ ਕੇ ਬੇਹੋਸ਼ ਕਰਨ, ਉਸ ਨਾਲ ਦਰਿੰਦਗੀ ਕਰਨ ਅਤੇ ਉਸ ਦੀਆਂ ਅਸ਼ਲੀਲ ਵੀਡੀਓਜ਼ ਇੰਟਰਨੈੱਟ ਦੇ ਡਾਰਕ ਪਲੇਟਫਾਰਮਾਂ 'ਤੇ ਸਾਂਝੀਆਂ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਅਦਾਲਤ ਨੇ ਇਸ ਹੈਵਾਨ ਪਤੀ ਨੂੰ 8 ਸਾਲ ਅਤੇ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।

15 ਸਾਲਾਂ ਤੱਕ ਚੱਲਦੀ ਰਹੀ ਜ਼ੁਲਮ ਦੀ ਖੇਡ
ਦੋਸ਼ੀ ਦੀ ਪਛਾਣ ਫਰਾਂਡੋ ਪੀ. (Fernando P.) ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਇੱਕ ਸਕੂਲ ਵਿੱਚ ਚੌਕੀਦਾਰ ਸੀ। ਬਾਹਰੋਂ ਇੱਕ ਸਾਧਾਰਨ ਇਨਸਾਨ ਦਿਖਣ ਵਾਲਾ ਫਰਾਂਡੋ ਘਰ ਦੀ ਚਾਰਦੀਵਾਰੀ ਅੰਦਰ ਆਪਣੀ ਪਤਨੀ ਦੇ ਖਾਣੇ ਜਾਂ ਪੀਣ ਵਾਲੀ ਚੀਜ਼ ਵਿੱਚ ਚੁੱਪਚਾਪ ਨਸ਼ੀਲੀ ਦਵਾਈ ਮਿਲਾ ਦਿੰਦਾ ਸੀ। ਜਦੋਂ ਉਸ ਦੀ ਪਤਨੀ ਗਹਿਰੀ ਨੀਂਦ ਵਿੱਚ ਬੇਹੋਸ਼ ਹੋ ਜਾਂਦੀ ਤਾਂ ਉਹ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਅਤੇ ਇਨ੍ਹਾਂ ਘਿਨੌਣੀਆਂ ਹਰਕਤਾਂ ਦੀ ਵੀਡੀਓ ਰਿਕਾਰਡਿੰਗ ਕਰਕੇ ਡਾਰਕ ਵੈੱਬ ਅਤੇ ਗਰੁੱਪ ਚੈਟਸ ਵਿੱਚ ਸਾਂਝੀ ਕਰਦਾ ਸੀ। ਹਾਲਾਂਕਿ ਅਦਾਲਤ ਨੇ ਉਸ ਨੂੰ 2018 ਤੋਂ 2024 ਦੇ ਵਿਚਕਾਰ ਕੀਤੇ ਅਪਰਾਧਾਂ ਲਈ ਸਜ਼ਾ ਸੁਣਾਈ ਹੈ ਪਰ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਸਿਲਸਿਲਾ ਪਿਛਲੇ 15 ਸਾਲਾਂ ਤੋਂ ਚੱਲ ਰਿਹਾ ਸੀ।

ਅਦਾਲਤ ਵੱਲੋਂ ਸੁਣਾਈ ਗਈ ਸਖ਼ਤ ਸਜ਼ਾ ਆਚੇਨ ਦੀ ਅਦਾਲਤ ਨੇ ਫਰਾਂਡੋ ਪੀ. ਨੂੰ ਕਈ ਗੰਭੀਰ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ 'ਚ:
• ਗੰਭੀਰ ਜਬਰ-ਜ਼ਨਾਹ (Aggravated Rape)
• ਖ਼ਤਰਨਾਕ ਸਰੀਰਕ ਨੁਕਸਾਨ ਪਹੁੰਚਾਉਣਾ
• ਯੌਨ ਉਤਪੀੜਨ ਅਤੇ ਜ਼ਬਰਦਸਤੀ ਸ਼ਾਮ ਹਨ।

ਫਰਾਂਸ ਦੇ 'ਪੈਲੀਕੋਟ ਕੇਸ' ਦੀਆਂ ਯਾਦਾਂ ਹੋਈਆਂ ਤਾਜ਼ਾ
ਇਸ ਮਾਮਲੇ ਦੀ ਤੁਲਨਾ ਫਰਾਂਸ ਦੇ ਬਦਨਾਮ ਡੋਮਿਨਿਕ ਪੈਲੀਕੋਟ ਕੇਸ ਨਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਪੈਲੀਕੋਟ ਨੇ ਆਪਣੀ ਪਤਨੀ ਨੂੰ ਨਸ਼ਾ ਦੇ ਕੇ ਸਾਲਾਂ ਤੱਕ ਦਰਜਨਾਂ ਅਜਨਬੀਆਂ ਤੋਂ ਉਸ ਦਾ ਰੇਪ ਕਰਵਾਇਆ ਸੀ। ਇਨ੍ਹਾਂ ਘਟਨਾਵਾਂ ਨੇ ਪੂਰੇ ਯੂਰਪ ਵਿੱਚ ਔਰਤਾਂ ਵਿਰੁੱਧ ਹਿੰਸਾ ਅਤੇ ਸਹਿਮਤੀ (Consent) ਦੇ ਕਾਨੂੰਨਾਂ 'ਤੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।

ਕਾਨੂੰਨੀ ਮਾਹਿਰਾਂ ਦੀ ਰਾਏ ਤੇ ਚਿਤਾਵਨੀ
ਮੌਜੂਦਾ ਸਮੇਂ ਵਿੱਚ ਜਰਮਨੀ ਦਾ ਕਾਨੂੰਨ 'ਨਾ ਮਤਲਬ ਨਾ' (No means No) ਕਹਿਣ 'ਤੇ ਅਧਾਰਤ ਹੈ, ਪਰ ਮਾਹਿਰਾਂ ਦਾ ਤਰਕ ਹੈ ਕਿ ਜੇਕਰ ਪੀੜਤਾ ਨਸ਼ੇ ਦੀ ਹਾਲਤ ਵਿੱਚ ਬੇਹੋਸ਼ ਹੈ ਤਾਂ ਉਹ 'ਨਾ' ਨਹੀਂ ਕਹਿ ਸਕਦੀ। ਇਸ ਲਈ ਕਾਨੂੰਨ ਨੂੰ 'ਸਹਿਮਤੀ ਹੋਣ 'ਤੇ ਹੀ ਹਾਂ' (Only Yes Means Yes) ਦੇ ਸਿਧਾਂਤ 'ਤੇ ਅਧਾਰਤ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਫਰਾਂਸੀਸੀ ਸੰਸਦ ਮੈਂਬਰ ਸੈਂਡਰਿਨ ਜੋਸੋ ਨੇ ਚਿਤਾਵਨੀ ਦਿੱਤੀ ਹੈ ਕਿ ਇੰਟਰਨੈੱਟ ਹੁਣ ਅਪਰਾਧੀਆਂ ਲਈ ਇੱਕ ਅਜਿਹੀ 'ਯੂਨੀਵਰਸਿਟੀ' ਬਣ ਗਿਆ ਹੈ, ਜਿੱਥੇ ਉਹ ਇੱਕ-ਦੂਜੇ ਨੂੰ ਅਪਰਾਧ ਕਰਨ ਦੇ ਨਵੇਂ ਤਰੀਕੇ ਸਿਖਾਉਂਦੇ ਹਨ।


author

Baljit Singh

Content Editor

Related News