ਪਾਕਿ ਫੌਜ ਦੇ ਬੁਲਾਰੇ ਨੇ ਮਹਿਲਾ ਪੱਤਰਕਾਰ ਨੂੰ ਮਾਰੀ ਅੱਖ; ਲੋਕ ਬੋਲੇ- ਇਹ ਦੇਸ਼ ਮਜ਼ਾਕ ਬਣ ਚੁੱਕਾ ਹੈ
Thursday, Dec 11, 2025 - 09:45 AM (IST)
ਇਸਲਾਮਾਬਾਦ (ਇੰਟ.)- ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਆਈ. ਐੱਸ. ਪੀ. ਆਰ. ਦੇ ਬੁਲਾਰੇ ਅਹਿਮਦ ਸ਼ਰੀਫ ਚੌਧਰੀ ਨੇ ਇਕ ਪ੍ਰੈੱਸ ਬ੍ਰੀਫਿੰਗ ਦੌਰਾਨ ਇਕ ਮਹਿਲਾ ਪੱਤਰਕਾਰ ਨੂੰ ਅੱਖ ਮਾਰ ਦਿੱਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੱਤਰਕਾਰ ਅਬਸਾ ਕੋਮਾਨ ਨੇ ਚੌਧਰੀ ਤੋਂ ਪੁੱਛਿਆ ਸੀ ਕਿ ਇਮਰਾਨ ਖਾਨ ’ਤੇ ਲਾਏ ਜਾ ਰਹੇ ਦੋਸ਼ ਜਿਵੇਂ ਕਿ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਐਂਟੀ ਸਟੇਟ ਅਤੇ ਦਿੱਲੀ ਦੇ ਇਸ਼ਾਰਿਆਂ ’ਤੇ ਕੰਮ ਕਰਨਾ, ਪਹਿਲਾਂ ਦੇ ਦੋਸ਼ਾਂ ਤੋਂ ਕਿਵੇਂ ਵੱਖਰੇ ਹਨ ਅਤੇ ਕੀ ਅੱਗੇ ਕੋਈ ਨਵੀਂ ਕਾਰਵਾਈ ਦੀ ਉਮੀਦ ਹੈ?
ਇਹ ਵੀ ਪੜ੍ਹੋ: ਟਰੰਪ ਦਾ 70ਵੀਂ ਵਾਰ ਦਾਅਵਾ: ਭਾਰਤ ਅਤੇ ਪਾਕਿਸਤਾਨ ਵਿਚਾਲੇ 'ਜੰਗ' ਮੈਂ ਖਤਮ ਕਰਵਾਈ
Believe me, he is a top rank army officer in uniform.... pic.twitter.com/GDjduiCY8m
— OsintTV 📺 (@OsintTV) December 9, 2025
ਇਸ ’ਤੇ ਚੌਧਰੀ ਨੇ ਤੰਜ ਕੱਸਦਿਆਂ ਕਿਹਾ ਕਿ ਇਕ ਚੌਥਾ ਪੁਆਇੰਟ ਜੋੜ ਲਵੋ, ਉਹ (ਇਮਰਾਨ ਖਾਨ) ਇਕ ਮਾਨਸਿਕ ਤੌਰ ’ਤੇ ਬੀਮਾਰ ਵੀ ਹੈ। ਇਹ ਕਹਿੰਦਿਆਂ ਉਨ੍ਹਾਂ ਮੁਸਕਰਾ ਕੇ ਪੱਤਰਕਾਰ ਨੂੰ ਅੱਖ ਮਾਰ ਦਿੱਤੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਟ੍ਰੋਲਿੰਗ ਸ਼ੁਰੂ ਹੋ ਗਈ। ਇਕ ਯੂਜ਼ਰ ਨੇ ‘ਐਕਸ’ ’ਤੇ ਲਿਖਿਆ ਕਿ ਇਹ ਸਭ ਕੈਮਰੇ ਦੇ ਸਾਹਮਣੇ ਹੋ ਰਿਹਾ ਹੈ। ਪਾਕਿਸਤਾਨ ’ਚ ਲੋਕਤੰਤਰ ਖਤਮ ਹੋ ਗਿਆ ਹੈ। ਇਕ ਹੋਰ ਯੂਜ਼ਰ ਨੇ ਕਿਹਾ ਕਿ ਇਹ ਦੇਸ਼ ਮਜ਼ਾਕ ਬਣ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੌਰਡਨ ਸੰਧੂ ਦੇ ਘਰ ਆਈਆਂ ਖੁਸ਼ੀਆਂ, ਬਣੇ ਮੁੰਡੇ ਦੇ ਪਿਤਾ
