ਹਫਪੋਸਟ ਮਗਰਿਬ ਦੇ ਬੰਦ ਹੋਣ ਦੀ ਘੋਸ਼ਣਾ, 6 ਸਾਲ ਪਹਿਲਾਂ ਹੋਈ ਸੀ ਸ਼ੁਰੂਆਤ
Wednesday, Dec 04, 2019 - 03:24 PM (IST)

ਰਬਾਤ— ਅਮਰੀਕਾ ਦੀ ਸਮਾਚਾਰ ਵੈੱਬਸਾਈਟ ਹਫਪੋਸਟ ਦਾ ਮੋਰੱਕੋ, ਟਿਊਨੀਸ਼ੀਆ ਅਤੇ ਅਲਜੀਰੀਆ ਦੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰਨ ਵਾਲਾ ਉੱਤਰੀ ਅਫਰੀਕੀ ਐਡੀਸ਼ਨ ਬੰਦ ਹੋਣ ਜਾ ਰਿਹਾ ਹੈ। ਇਹ
ਛੇ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਵੈੱਬਸਾਈਟ ਦੇ ਹੋਮਪੇਜ਼ 'ਤੇ ਲਿਖਿਆ ਗਿਆ ਸੀ,''ਹਫਪੋਸਟ ਮਗਰਿਬ ਹੁਣ 3 ਦਸੰਬਰ ਤੋਂ ਪ੍ਰਕਾਸ਼ਿਤ ਨਹੀਂ ਹੋਵੇਗਾ।'' ਇਸ ਦੇ ਬੰਦ ਹੋਣ ਦਾ ਕੋਈ ਫਾਇਦਾ ਨਹੀਂ ਦੱਸਿਆ ਗਿਆ ਹੈ। ਇਸ 'ਚ ਯੂਜ਼ਰਸ ਤੋਂ ਵੈੱਬਸਾਈਟ ਦਾ ਅਮਰੀਕੀ ਐਡੀਸ਼ਨ ਦੇਖਣ ਨੂੰ ਕਿਹਾ ਗਿਆ ਹੈ। ਹਫਪੋਸਟ ਮਗਰਿਬ ਹਫਪੋਸਟ ਦਾ ਇਕ ਅਜਿਹਾ ਐਡੀਸ਼ਨ ਸੀ ਜੋ ਖਾਸ ਤੌਰ 'ਤੋਂ ਅਫਰੀਕੀ ਪਾਠਕਾਂ ਲਈ ਸ਼ੁਰੂ ਕੀਤਾ ਗਿਆ ਸੀ। ਹਫਪੋਸਟ ਨੂੰ 'ਹਫਿੰਗਟਨ ਪੋਸਟ' ਵੀ ਕਿਹਾ ਜਾਂਦਾ ਹੈ। ਇਹ ਵੈੱਬਸਾਈਟ ਅਮਰੀਕਾ 'ਚ ਸਾਲ 2005 'ਚ ਸ਼ੁਰੂ ਹੋਈ ਸੀ ਅਤੇ ਤਦ ਤੋਂ ਇਸ ਨੇ ਕਈ ਹੋਰ ਦੇਸ਼ਾਂ 'ਚ ਆਪਣੇ ਐਡੀਸ਼ਨ ਸ਼ੁਰੂ ਕੀਤੇ। ਇਸ ਦੇ ਉੱਤਰੀ ਅਫਰੀਕੀ ਐਡੀਸ਼ਨ ਦੇ ਦਫਤਰ ਰਬਾਤ, ਟੁਨਿਸ ਅਤੇ ਅਲਜੀਅਰਸ 'ਚ ਹੈ ਅਤੇ ਉਹ ਆਪਣੀ ਟੀਮ ਅਤੇ ਬਲਾਗ ਲਿਖਣ ਵਾਲੇ ਲੋਕਾਂ ਦੀਆਂ ਰਚਨਾਵਾਂ ਨੂੰ ਪੋਸਟ ਕਰਦੀ ਹੈ। ਇਸ ਦਾ ਬਿਜ਼ਨੈੱਸ ਮਾਡਲ ਪੂਰੀ ਤਰ੍ਹਾਂ ਵਿਗਿਆਪਨ 'ਤੇ ਆਧਾਰਿਤ ਸੀ ਜੋ ਸਫਲ ਨਹੀਂ ਰਿਹਾ।