'How To Murder Your Husband’ ਦੀ ਲੇਖਿਕਾ ਨੇ ਕੀਤਾ ਆਪਣੇ ਪਤੀ ਦਾ ਕਤਲ, ਦੋਸ਼ੀ ਕਰਾਰ

Friday, May 27, 2022 - 01:22 PM (IST)

'How To Murder Your Husband’ ਦੀ ਲੇਖਿਕਾ ਨੇ ਕੀਤਾ ਆਪਣੇ ਪਤੀ ਦਾ ਕਤਲ, ਦੋਸ਼ੀ ਕਰਾਰ

ਪੋਰਟਲੈਂਡ (ਏਜੰਸੀ)- ਅਮਰੀਕਾ ਦੇ ਸ਼ਹਿਰ ਪੋਰਟਲੈਂਡ ਵਿੱਚ ਇੱਕ ਜਿਊਰੀ ਨੇ 'ਹਾਊ ਟੂ ਮਰਡਰ ਯੂਅਰ ਹਸਬੈਂਡ' ਨਾਮਕ ਕਿਤਾਬ ਲਿਖਣ ਵਾਲੀ 71 ਸਾਲਾ ਨਾਵਲਕਾਰ ਨੈਨਸੀ ਕ੍ਰੈਂਪਟਨ-ਬ੍ਰੋਫੀ, ਨੂੰ ਆਪਣੇ ਪਤੀ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਦਿ ਗਾਰਡੀਅਨ ਦੀ ਰਿਪੋਰਟ ਅਨੁਸਾਰ 12 ਵਿਅਕਤੀਆਂ ਦੀ ਜਿਊਰੀ ਨੇ 63 ਸਾਲਾ ਸ਼ੈੱਫ ਡੈਨੀਅਲ ਬ੍ਰੋਫੀ ਦੀ ਮੌਤ 'ਤੇ 2 ਦਿਨਾਂ ਤੱਕ ਵਿਚਾਰ-ਵਟਾਂਦਰੇ ਤੋਂ ਬਾਅਦ ਬੁੱਧਵਾਰ ਨੂੰ ਨੈਨਸੀ ਕ੍ਰੈਂਪਟਨ-ਬ੍ਰੋਫੀ ਨੂੰ ਦੂਜੇ ਦਰਜੇ ਦਾ ਦੋਸ਼ੀ ਪਾਇਆ। ਸ਼ੈੱਫ ਡੈਨੀਅਲ ਬ੍ਰੋਫੀ ਜੂਨ 2018 ਵਿੱਚ ਅਮਰੀਕਾ ਦੇ ਓਰੇਗਨ ਕਿਉਲਿਨਰੀ ਇੰਸਟੀਚਿਊਟ ਦੇ ਅੰਦਰ ਮ੍ਰਿਤਕ ਪਾਏ ਗਏ ਸੀ, ਜਿੱਥੇ ਉਹ ਕੰਮ ਕਰਦੇ ਸਨ। 

ਇਹ ਵੀ ਪੜ੍ਹੋ: ਪਿਆਰ ਅੰਨ੍ਹਾ ਹੁੰਦਾ ਹੈ! 19 ਸਾਲਾ ਗੱਭਰੂ 76 ਸਾਲਾ ਪ੍ਰੇਮਿਕਾ ਦੇ ਪਿਆਰ 'ਚ ਹੋਇਆ ਪਾਗਲ, ਕਰਵਾਈ ਮੰਗਣੀ

PunjabKesari

ਵਕੀਲਾਂ ਨੇ ਜਿਊਰੀ ਮੈਂਬਰਾਂ ਨੂੰ ਦੱਸਿਆ ਕਿ ਨੈਨਸੀ ਪੈਸੇ ਅਤੇ ਜੀਵਨ ਬੀਮਾ ਪਾਲਿਸੀ ਤੋਂ ਪ੍ਰੇਰਿਤ ਸੀ। ਹਾਲਾਂਕਿ, ਨੈਨਸੀ ਨੇ ਆਪਣੇ ਪਤੀ ਦੇ ਕਤਲ ਪਿੱਛੇ ਕੋਈ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਸੀ ਕਿ ਮਿਸਟਰ ਬ੍ਰੌਫੀ ਦੀ ਰਿਟਾਇਰਮੈਂਟ ਬੱਚਤ ਦੇ ਇੱਕ ਹਿੱਸੇ ਨੂੰ ਕੈਸ਼ ਇਨ ਕਰਨ ਨਾਲ ਉਸ ਦੀਆਂ ਵਿੱਤੀ ਸਮੱਸਿਆਵਾਂ ਦਾ ਕਾਫ਼ੀ ਹੱਦ ਤੱਕ ਹੱਲ ਹੋ ਗਿਆ ਸੀ। ਵਕੀਲਾਂ ਨੇ ਕਿਹਾ ਕਿ ਨੈਨਸੀ ਕੋਲ ਬੰਦੂਕ ਦਾ ਉਹੀ ਮੇਕ ਅਤੇ ਮਾਡਲ ਸੀ, ਜੋ ਉਸਦੇ ਪਤੀ ਨੂੰ ਮਾਰਨ ਲਈ ਵਰਤੀ ਗਈ ਸੀ। ਉਸ ਨੂੰ ਨਿਗਰਾਨੀ ਕੈਮਰੇ ਦੀ ਫੁਟੇਜ ਵਿੱਚ ਓਰੇਗਨ ਕਲਿਨਰੀ ਇੰਸਟੀਚਿਊਟ ਤੋਂ ਆਉਂਦੇ ਅਤੇ ਜਾਂਦੇ ਵੀ ਦੇਖਿਆ ਗਿਆ ਸੀ। 

ਇਹ ਵੀ ਪੜ੍ਹੋ: ਪਾਕਿ 'ਚ 179 ਰੁਪਏ ਨੂੰ ਪੁੱਜਾ ਪੈਟਰੋਲ, ਗੁੱਸੇ 'ਚ ਆਏ ਇਮਰਾਨ ਖਾਨ ਨੇ ਕੀਤੀ ਭਾਰਤ ਦੀ ਤਾਰੀਫ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News