ਹਿਊਸਟਨ ਗੋਲੀਬਾਰੀ ''ਚ 2 ਲੋਕਾਂ ਦੀ ਮੌਤ ਤੇ 3 ਜ਼ਖ਼ਮੀ, ਸੁਰੱਖਿਅਤ ਬਚਿਆ 3 ਮਹੀਨੇ ਦਾ ਬੱਚਾ

Thursday, Nov 19, 2020 - 03:28 PM (IST)

ਹਿਊਸਟਨ ਗੋਲੀਬਾਰੀ ''ਚ 2 ਲੋਕਾਂ ਦੀ ਮੌਤ ਤੇ 3 ਜ਼ਖ਼ਮੀ, ਸੁਰੱਖਿਅਤ ਬਚਿਆ 3 ਮਹੀਨੇ ਦਾ ਬੱਚਾ

ਹਿਊਸਟਨ- ਅਮਰੀਕਾ ਦੇ ਪੱਛਮੀ ਹਿਊਸਟਨ ਵਿਚ ਬੁੱਧਵਾਰ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿਚ ਹੋਈ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ ਹੋ ਗਈ ਤੇ ਹੋਰ 3 ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 

ਸਹਾਇਕ ਪੁਲਸ ਮੁਖੀ ਲੈਰੀ ਸੈਟਰਵ੍ਹਾਈਟ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ 2.45 'ਤੇ ਅਧਿਕਾਰੀ ਉਸ ਘਰ ਵਿਚ ਗਏ, ਜਿੱਥੇ ਉਨ੍ਹਾਂ ਨੂੰ ਹਮਲਾਵਰ ਦੇ ਹੋਣ ਦੀ ਖ਼ਬਰ ਮਿਲੀ ਸੀ। ਉਨ੍ਹਾਂ ਦੱਸਿਆ ਕਿ ਘਰ ਦੇ ਰਾਹ ਵਿਚ ਉਨ੍ਹਾਂ ਨੂੰ ਇਕ ਵਿਅਕਤੀ ਦੀ ਲਾਸ਼ ਮਿਲੀ ਅਤੇ ਅਜਿਹਾ ਲੱਗਦਾ ਹੈ ਕਿ ਉਹ ਵਿਅਕਤੀ ਘਰ ਦਾ ਮਾਲਕ ਸੀ। ਉਨ੍ਹਾਂ ਨੇ ਦੱਸਿਆ ਕਿ ਘਰ ਵਿਚ ਦਾਖਲ ਹੋਣ 'ਤੇ ਉਨ੍ਹਾਂ ਨੂੰ ਇਕ ਜ਼ਖ਼ਮੀ ਵਿਅਕਤੀ ਮਿਲਿਆ, ਜਿਸ ਕੋਲ ਬੰਦੂਕ ਪਈ ਸੀ। ਪੁਲਸ ਨੂੰ ਸ਼ੱਕ ਹੈ ਕਿ ਇਸ ਨੇ ਗੋਲੀਬਾਰੀ ਕੀਤੀ ਹੈ। ਉੱਥੇ ਹੀ, ਇਕ ਜ਼ਖ਼ਮੀ ਜਨਾਨੀ ਵੀ ਮਿਲੀ, ਜਿਸ ਦੇ ਬਾਰੇ ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸ ਨੇ ਹੀ ਪੁਲਸ ਨੂੰ ਫੋਨ ਕਰਕੇ ਬੁਲਾਇਆ ਸੀ। 

ਪੁਲਸ ਕਰਮਚਾਰੀ ਜਦ ਉੱਪਰਲੀ ਮੰਜ਼ਲ 'ਤੇ ਗਏ ਤਾਂ ਉੱਥੇ ਦੋ ਜਨਾਨੀਆਂ ਮਿਲੀਆਂ। ਉਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਸੀ ਤੇ ਇਕ ਜ਼ਖ਼ਮੀ ਸੀ। ਇਸ ਦੇ ਇਲ਼ਾਵਾ 32 ਮਹੀਨਿਆਂ ਦਾ ਇਕ ਬੱਚਾ ਵੀ ਮਿਲਿਆ, ਜਿਸ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਾਰੇ ਇਕ-ਦੂਜੇ ਨੂੰ ਜਾਣਦੇ ਸਨ। ਹਾਲਾਂਕਿ ਇਸ ਗੋਲੀਬਾਰੀ ਦੇ ਕਾਰਨ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ।  


author

Lalita Mam

Content Editor

Related News