ਹਸਪਤਾਲ ''ਚ ਮਹਿਲਾ ਦੀ ਮੌਤ ਦਾ ਮਾਮਲਾ, ਅਦਾਲਤ ਨੇ ਕਿਹਾ-ਨਹੀਂ ਮਿਲ ਸਕਦਾ ਮੁਆਵਜਾ

02/17/2018 11:17:07 AM

ਵਾਸ਼ਿੰਗਟਨ(ਬਿਊਰੋ)— ਅਮਰੀਕਾ ਦੇ ਮਿਸ਼ੀਗਨ ਦੀ ਇਕ ਅਦਾਲਤ ਨੇ ਅਮਰੀਕੀ ਡਾਕਟਰ ਦੀ ਲਾਪਰਵਾਹੀ ਦੇ ਸ਼ਿਕਾਰ ਹੋਏ ਇਕ ਪੀੜਤਾ ਦੇ ਪਰਿਵਾਰ ਨੂੰ ਦਿੱਤੇ ਜਾਣ ਵਾਲੇ 20 ਮਿਲੀਅਨ ਡਾਲਰ ਦੇ ਮੁਆਵਜੇ ਦੀ ਰਾਸ਼ੀ 'ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਵਿਚ ਤਰਕ ਦਿੱਤਾ ਕਿ ਇਹ ਇਕ ਸਾਧਾਰਨ ਲਾਪਰਵਾਹੀ ਸੀ, ਜਿਸ ਕਾਰਨ ਮੁਆਵਜੇ ਦੀ ਰਾਸ਼ੀ ਦਾ ਕੋਈ ਤਰਕ ਨਹੀਂ ਬਣਦਾ ਹੈ। ਜਾਣਕਾਰੀ ਮੁਤਾਬਕ ਮਿਸ਼ੀਗਨ ਦੇ ਸ਼ਹਿਰ ਡੇਟ੍ਰਾਈਟ ਦੇ ਹਸਪਤਾਲ ਵਿਚ 81 ਸਾਲਾਂ ਬਿਮਲਾ ਨੈਯਰ ਜਨਵਰੀ 2012 ਵਿਚ ਓਕਵੁੱਡ ਹੈਲਥਕੇਅਰ ਦੇ ਡੀਯਰਬੋਰਨ ਹਸਪਤਾਲ ਵਿਚ ਭਰਤੀ ਹੋਈ ਸੀ, ਉਹ ਇੱਥੇ ਨਿਯਮਿਤ ਰੂਪ ਨਾਲ ਜਬਾੜੇ ਦੀ ਜਾਂਚ ਕਰਾਉਣ ਆਈ ਸੀ ਪਰ ਇੱੱਥੇ ਇਕ ਡਾਕਟਰ ਨੇ ਮਹਿਲਾ ਦਾ ਗੈਰ-ਜਰੂਰੀ ਬ੍ਰੇਨ ਆਪਰੇਸ਼ਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ ਸੀ।
ਡਾਕਟਰ ਦੀ ਇਕ ਵੱਡੀ ਲਾਪਰਵਾਹੀ ਕਾਰਨ ਮਹਿਲਾ ਨੂੰ ਗੈਰ-ਜਰੂਰੀ ਰੂਪ ਨਾਲ ਬ੍ਰੇਨ ਸਰਜਰੀ ਤੋਂ ਲੰਘਣਾ ਪਿਆ। ਵਾਸ਼ਿੰਗਟਨ ਰਿਪੋਰਟ ਮੁਤਾਬਕ ਇਸ ਘਟਨਾ ਤੋਂ ਬਾਅਦ ਉਹ ਮਹਿਲਾ ਲੱਗਭਗ 2 ਮਹੀਨੇ ਤੱਕ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲਦੀ ਰਹੀ, ਆਖੀਰ ਵਿਚ ਉਸ ਦੀ ਮੌਤ ਹੋ ਗਈ। 2015 ਵਿਚ ਇਕ ਜਿਊਰੀ ਨੇ ਨਿਆਂ ਕਰਦੇ ਹੋਏ ਨੈਯਰ ਦੇ ਪਰਿਵਾਰ ਨੂੰ 20 ਮਿਲੀਅਨ ਡਾਲਰ ਦੇਣ ਦੀ ਘੋਸ਼ਣਾ ਕੀਤੀ ਸੀ ਪਰ ਮਿਸ਼ੀਗਨ ਦੀ ਇਕ ਸ਼ਿਖਰ ਅਦਾਲਤ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਇਕ ਡਾਲਰ ਵੀ ਨਹੀਂ ਦੇ ਸਕਦੇ ਹਨ। ਅਦਾਲਤ ਨੇ ਪੀੜਤਾ ਦੇ ਪਰਿਵਾਰ ਦੇ ਵਕੀਲ ਦੇ ਦਾਅਵੇ ਨੂੰ ਗਲਤ ਠਹਿਰਾਇਆ, ਜਿਸ ਵਿਚ ਕਿਹਾ ਗਿਆ ਸੀ ਕਿ ਨੈਯਰ ਦੀ ਮੌਤ ਦਾ ਕਾਰਨ ਹਪਸਤਾਲ ਦੀ ਵੱਡੀ ਲਾਪਰਵਾਹੀ ਸੀ। ਅਦਾਲਤ ਨੇ ਕਿਹਾ ਕਿ ਇਹ ਮੌਤ ਇਕ ਸਾਧਾਰਨ ਲਾਪਰਵਾਹੀ ਕਾਰਨ ਸੀ ਅਤੇ ਇਸ ਤਰਕ 'ਤੇ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ ਹੈ। ਅਦਾਲਤ ਨੇ ਵਕੀਲ ਨੂੰ ਇਕ ਸਾਧਾਰਨ ਲਾਪਰਵਾਹੀ ਦਾ ਦਾਅਵਾ ਕਰਨ 'ਤੇ ਰੋਕ ਲਗਾਉਂਦੇ ਹੋਏ ਕਿਹਾ ਕਿ ਇਸ ਦੀ ਬਜਾਏ ਉਨ੍ਹਾਂ ਨੂੰ ਮੈਡੀਕਲ ਲਾਪਰਵਾਈ ਦਾ ਤਰਕ ਦੇਣਾ ਚਾਹੀਦਾ ਸੀ, ਜਿਸ ਦੇ ਅਧੀਨ ਮੁਆਵਜੇ ਦੀ ਰਾਸ਼ੀ ਦਿੱਤੀ ਜਾਣੀ ਸੀਮਾਬੱਧ ਹੈ।


Related News