ਤੁਰਕੀ 'ਚ ਭਿਆਨਕ ਰੇਲ ਹਾਦਸਾ, 7 ਲੋਕਾਂ ਦੀ ਮੌਤ ਤੇ 43 ਜ਼ਖਮੀ

12/13/2018 2:06:29 PM

ਅੰਕਾਰਾ(ਏਜੰਸੀ)—  ਤੁਰਕੀ ਦੀ ਰਾਜਧਾਨੀ ਅੰਕਾਰਾ 'ਚ ਵੀਰਵਾਰ ਨੂੰ ਇਕ ਟਰੇਨ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 43 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਅਤੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਟਰੇਨ ਅੰਕਾਰਾ ਤੋਂ ਮੱਧ ਤੁਰਕੀ ਸ਼ਹਿਰ ਕੋਨਿਆ ਜਾ ਰਹੀ ਸੀ। ਘਟਨਾ ਦੀਆਂ ਤਸਵੀਰਾਂ 'ਚ ਸਪੱਸ਼ਟ ਹੈ ਕਿ ਇਹ ਹਾਦਸਾ ਬਹੁਤ ਭਿਆਨਕ ਸੀ।

PunjabKesari

ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਹੈ। ਵੀਡੀਓ ਫੁਟੇਜ 'ਚ ਟਰੇਨ ਟੁੱਟੇ ਹੋਏ ਲੋਹੇ ਦੇ ਪੁਲ ਹੇਠਾਂ ਫਸੀ ਹੋਈ ਦਿਖਾਈ ਦੇ ਰਹੀ ਹੈ ਅਤੇ ਐਮਰਜੈਂਸੀ ਅਧਿਕਾਰੀ ਲੋਕਾਂ ਨੂੰ ਬਚਾਉਣ 'ਚ ਲੱਗੇ ਹੋਏ ਹਨ।

PunjabKesari
ਅੰਕਾਰਾ ਦੇ ਗਵਰਨਰ ਵਾਸਿਪ ਸਾਹਿਨ ਨੇ ਕਿਹਾ ਕਿ ਅੰਕਾਰਾ 'ਚ ਹਾਈ ਸਪੀਡ ਟਰੇਨ ਇਕ ਰੇਲ ਇੰਜਣ ਨਾਲ ਟਕਰਾ ਗਈ। ਉਨ੍ਹਾਂ ਨੇ ਕਿਹਾ ਕਿ ਘਟਨਾ ਵਾਲੇ ਸਥਾਨ 'ਤੇ ਭੇਜੇ ਗਏ ਬਚਾਅ ਦਲ ਤਲਾਸ਼ੀ ਮੁਹਿੰਮ 'ਚ ਲੱਗੇ ਹਨ। ਉਨ੍ਹਾਂ ਕਿਹਾ,''ਅਸੀਂ ਉਮੀਦ ਕਰ ਰਹੇ ਹਾਂ ਕਿ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੋਵੇਗਾ।'' ਇਕ ਨਿੱਜੀ ਚੈਨਲ ਨੇ ਕਿਹਾ ਕਿ ਘੱਟ ਤੋਂ ਘੱਟ ਦੋ ਡੱਬੇ ਪਟੜੀ ਤੋਂ ਉੱਤਰ ਗਏ। ਕਈ ਐਂਬੂਲੈਂਸਾਂ ਅਤੇ ਬਚਾਅ ਦਲਾਂ ਨੂੰ ਘਟਨਾ ਵਾਲੇ ਸਥਾਨ 'ਤੇ ਭੇਜਿਆ ਗਿਆ ਹੈ।


Related News