ਵਿਕਟੋਰੀਆ ''ਚ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ, 4 ਲੋਕਾਂ ਦੀ ਮੌਤ

05/05/2018 4:55:38 PM

ਵਿਕਟੋਰੀਆ— ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਸ਼ਨੀਵਾਰ ਨੂੰ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਵਿਕਟੋਰੀਆ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਟੱਕਰ ਤੋਂ ਬਾਅਦ ਐਮਰਜੈਂਸੀ ਅਧਿਕਾਰੀ ਅਤੇ ਪੁਲਸ ਅਧਿਕਾਰੀ ਜਾਂਚ ਲਈ ਘਟਨਾ ਵਾਲੀ ਥਾਂ 'ਤੇ ਪੁੱਜੇ। ਪੁਲਸ ਮੁਤਾਬਕ ਇਹ ਹਾਦਸਾ ਵਿਕਟੋਰੀਆ ਦੇ ਉੱਤਰੀ-ਪੱਛਮੀ ਬਾਲਰਰਟ ਸ਼ਹਿਰ 'ਚ ਬੈਂਸ ਰੋਡ 'ਤੇ ਸਥਾਨਕ ਸਮੇਂ ਅਨੁਸਾਰ ਸ਼ਾਮ ਤਕਰੀਬਨ 6.00 ਵਜੇ ਵਾਪਰਿਆ। 
ਪੁਲਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਹ ਸਮਝਿਆ ਜਾਂਦਾ ਹੈ ਕਿ ਇਕ ਕਾਰ ਦੱਖਣ ਵੱਲ ਅਰਾਰਤ-ਸੈਂਟ ਅਰਨਾਡ ਰੋਡ 'ਤੇ ਆ ਰਹੀ ਸੀ, ਜਦੋਂ ਉਸ ਦੀ ਟੱਕਰ ਬੈਂਸ ਰੋਡ 'ਤੇ ਦੂਜੀ ਕਾਰ ਨਾਲ ਹੋ ਗਈ। ਪੁਲਸ ਨੇ ਦੱਸਿਆ ਕਿ ਕਾਰ 'ਚ ਸਵਾਰ 4 ਲੋਕਾਂ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ। ਜਦਕਿ ਹਾਦਸੇ ਮਗਰੋਂ ਦੂਜੀ ਕਾਰ ਦੀ 62 ਸਾਲਾ ਮਹਿਲਾ ਡਰਾਈਵਰ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਸ ਤੋਂ ਪੁਲਸ ਪੁੱਛ-ਗਿੱਛ ਕਰ ਰਹੀ ਹੈ। ਵਿਕਟੋਰੀਆ ਪੁਲਸ ਦੇ ਸਹਾਇਕ ਕਮਿਸ਼ਨਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿਚ ਜੁਟੀ ਹੈ।


Related News