ਪਾਕਿ ''ਚ ਪ੍ਰੇਮ ਸੰਬੰਧ ਦੇ ਸ਼ੱਕ ''ਚ ਔਰਤ ''ਤੇ ਉਸ ਦੇ ਪ੍ਰੇਮੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

04/25/2018 9:36:48 PM

ਇਸਲਾਮਾਬਾਦ— ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਰੂ ਕੰਬਾਉ ਘਟਨਾ ਸਾਹਮਣੇ ਆਈ ਹੈ। ਪ੍ਰੇਮ ਸੰਬੰਧ ਦੇ ਸ਼ੱਕ 'ਚ ਇਕ ਸ਼ਖਸ ਨੇ ਬੇਟੀ ਤੇ ਉਸ ਦੇ ਪ੍ਰੇਮੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਹ ਮਾਮਲਾ ਸੂਬੇ ਦੇ ਜੈਕੋਬਾਬਾਦ ਨੇੜੇ ਸਥਿਤ ਈਦਾਨ ਲੀਰਵਾਨੀ ਪਿੰਡ ਦਾ ਹੈ। ਦੋਸ਼ੀ ਨੇ ਕਥਿਤ ਤੌਰ 'ਤੇ ਪਹਿਲਾਂ ਬੇਟੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਕੁਹਾੜੀ ਨਾਲ ਵੱਢ ਦਿੱਤਾ ਸੀ। ਪੀੜਤਾ ਦੇ ਪ੍ਰੇਮੀ ਦੀ ਵੀ ਇਸੇ ਤਰ੍ਹਾਂ ਹੱਤਿਆ ਕਰ ਦਿੱਤੀ ਗਈ ਸੀ, ਜਦਕਿ ਨਜ਼ੀਰ ਅਹਿਮਦ ਲੀਰਵਾਨੀ (24) ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਸ ਨੂੰ ਸ਼ੱਕ ਹੈ ਕਿ ਇਸ ਘਟਨਾ ਨੂੰ 'ਕਾਰੋ-ਕਾਰੀ ਰਿਵਾਜ ਦੇ ਤਹਿਤ ਅੰਜਾਮ ਦਿੱਤਾ ਗਿਆ। ਇਸ ਪ੍ਰਥਾ ਦੇ ਤਹਿਤ ਪਰਿਵਾਰ ਦੇ ਕਿਸੇ ਮੈਂਬਰ ਦਾ ਆਪਸੀ ਸੰਬੰਧ ਹੋਣ 'ਤੇ ਪਰਿਵਾਰ ਦਾ ਹੀ ਦੂਜਾ ਮੈਂਬਰ ਉਸ ਦੀ ਹੱਤਿਆ ਕਰ ਦਿੰਦਾ ਹੈ।
ਪਾਕਿਸਤਾਨ 'ਚ ਆਨਰ ਕਿਲਿੰਗ ਦੀ ਘਟਨਾ ਅਕਸਰ ਸਾਹਮਣੇ ਆਉਂਦੀ ਰਹਿੰਦੀ ਹੈ। ਅਜਿਹੇ 'ਚ ਇਕ ਮਾਮਲੇ 'ਚ 18 ਅਪ੍ਰੈਲ ਨੂੰ ਪੰਜਾਬ ਸੂਬੇ 'ਚ ਪਾਕਿਸਤਾਨੀ ਮੂਲ ਦੀ ਇਤਾਲਵੀ ਔਰਤ ਦੀ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀਆਂ ਲਾਸ਼ਾਂ ਨੂੰ ਦਫਨ ਕਰ ਦਿੱਤਾ ਗਿਆ ਸੀ। ਸਥਾਨਕ ਅਦਾਲਤ ਨੇ ਮੰਗਲਵਾਰ (24 ਅਪ੍ਰੈਲ) ਨੂੰ ਅੱਗੇ ਦੀ ਜਾਂਚ ਲਈ ਉਨ੍ਹਾਂ ਦੀਆਂ ਲਾਸ਼ਾ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਗਿਆ ਸੀ। ਪਾਕਿਸਤਾਨ 'ਚ ਅਜਿਹੀਆਂ ਘਟਨਾਵਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ, ਕਈ ਕਤਲ ਨੂੰ ਤਾਂ ਸਥਾਨਕ ਪੰਚਾਇਤ ਦੇ ਆਦੇਸ਼ 'ਤੇ ਅੰਜਾਮ ਦਿੱਤਾ ਜਾਂਦਾ ਹੈ। ਪੁਲਸ ਵੱਲੋਂ ਸਖਤ ਕਾਰਵਾਈ ਨਹੀਂ ਹੋਣ ਕਾਰਨ ਅਜਿਹੀਆਂ ਘਟਨਾਵਾਂ 'ਤੇ ਰੋਕ ਨਹੀਂ ਲਗ ਰਹੀ ਹੈ।


Related News