ਹਾਂਗਕਾਂਗ 'ਚ ਲੱਖਾਂ ਲੋਕ ਪ੍ਰਦਰਸ਼ਨ ਰੈਲੀ 'ਚ ਹੋਏ ਸ਼ਾਮਲ

08/18/2019 5:51:11 PM

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਕਾਰਕੁੰਨਾਂ ਦੀ ਅਪੀਲ 'ਤੇ ਐਤਵਾਰ ਨੂੰ ਲੱਖਾਂ ਲੋਕਾਂ ਨੇ ਇਕ ਪਾਰਕ ਤੋਂ ਮਾਰਚ ਕੱਢਿਆ। ਇਨ੍ਹਾਂ ਲੋਕਾਂ ਨੇ ਪ੍ਰਮੁੱਖ ਸੜਕ ਨੂੰ ਜਾਮ ਕਰ ਦਿੱਤਾ। ਇਸ ਪਾਰਕ ਵਿਚ ਵੱਡੇ ਪੱਧਰ 'ਤੇ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀ ਹਰ ਹਫਤੇ ਦੇ ਅਖੀਰ ਵਿਚ ਆਪਣੀ ਨਿਯਮਿਤ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ। ਆਯੋਜਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਰਚ ਦੇ ਸ਼ਾਂਤੀਪੂਰਣ ਹੋਣ ਦੀ ਆਸ ਹੈ। ਆਯੋਜਕ ਬੋਨੀ ਲੇਊਂਗ ਨੇ ਕਿਹਾ,''ਅਸੀਂ ਆਸ ਕਰਦੇ ਹਾਂ ਕਿ ਅੱਜ ਕੋਈ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਨਹੀਂ ਹੋਵੇਗੀ। ਅਸੀਂ ਦੁਨੀਆ ਨੂੰ ਦਿਖਾ ਦੇਵਾਂਗੇ ਕਿ ਹਾਂਗਕਾਂਗ ਦੇ ਲੋਕ ਪੂਰੀ ਤਰ੍ਹਾਂ ਸ਼ਾਂਤੀਪੂਰਣ ਵੀ ਹੋ ਸਕਦੇ ਹਨ।'' 

PunjabKesari

ਮਾਰਚ ਵਿਚ ਸ਼ਾਮਲ ਹੋਏ 28 ਸਾਲਾ ਅਕਾਊਟੈਂਟ ਕਿਕੀ ਮਾ ਨੇ ਕਿਹਾ,''ਸ਼ਾਂਤੀ ਅੱਜ ਦੀ ਤਰਜੀਹ ਹੈ। ਅਸੀਂ ਸਰਕਾਰ ਨੂੰ ਦਿਖਾਉਣ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਵਰਗੇ ਨਹੀਂ ਹਾਂ।'' ਪੁਲਸ ਨੇ ਰੈਲੀ ਦੀ ਇਜਾਜ਼ਤ ਦਿੱਤੀ ਸੀ ਪਰ ਮਾਰਚ ਲਈ ਨਹੀਂ। ਗੌਰਤਲਬ ਹੈ ਕਿ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਕਾਰਕੁੰਨਾਂ ਨੇ ਬੀਜਿੰਗ ਦੀ ਚਿਤਾਵਨੀ ਦੇ ਬਾਵਜੂਦ ਐਤਵਾਰ ਨੂੰ ਵੱਡੇ ਪੱਧਰ 'ਤੇ ਰੈਲੀ ਕੱਢਣ ਦੀ ਯੋਜਨਾ ਬਣਾਈ ਸੀ। ਪਿਛਲੇ 10 ਹਫਤਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਨੇ ਇਸ ਅੰਤਰਰਾਸ਼ਟਰੀ ਆਰਥਿਕ ਕੇਂਦਰ ਨੂੰ ਸੰਕਟ ਵਿਚ ਪਾ ਦਿੱਤਾ ਹੈ। ਉੱਧਰ ਚੀਨ ਦੇ ਖੱਬੇ ਪੱਖੀ ਸ਼ਾਸਨ ਨੇ ਸਖਤ ਰਵੱਈਆ ਅਪਨਾਇਆ ਹੋਇਆ ਹੈ। ਉਸ ਨੇ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਅੱਤਵਾਦ ਦੀ ਤਰ੍ਹਾਂ ਕਰਾਰ ਦਿੱਤਾ ਹੈ। 

PunjabKesari

ਗੌਰਤਲਬ ਹੈ ਕਿ ਹਾਂਗਕਾਂਗ ਵਿਚ ਜੂਨ ਵਿਚ ਨਵੇਂ ਹਵਾਲਗੀ ਬਿੱਲ ਲਿਆਏ ਜਾਣ ਦੇ ਬਾਅਦ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਚੱਲ ਰਿਹਾ ਹੈ। ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਨਾਲ ਹਾਂਗਕਾਂਗ ਦੀ ਖੁਦਮੁਖਤਿਆਰੀ ਸਥਿਤੀ ਵਿਚ ਤਬਦੀਲੀ ਹੋਵੇਗੀ। ਪ੍ਰਦਰਸ਼ਨਕਾਰੀਆਂ ਦੀਆਂ ਸਰਕਾਰ ਅੱਗੇ ਪੰਜ ਮੰਗਾਂ ਹਨ- 1. ਨਵੇਂ ਹਵਾਲਗੀ ਬਿੱਲ ਨੂੰ ਵਾਪਸ ਲਿਆ ਜਾਵੇ। 2. ਹਾਂਗਕਾਂਗ ਦੀ ਚੀਫ ਕਾਰਜਕਾਰੀ ਕੈਰੀ ਲੈਮ ਅਹੁਦਾ ਛੱਡੇ। 3. ਪ੍ਰਦਰਸ਼ਨਾਂ ਨੂੰ ਦੰਗਾ ਮੰਨਣ ਵਾਲੇ ਡਿਕਲੇਰੇਸ਼ਨ ਨੂੰ ਡਿਨੋਟੀਫਾਈ ਕੀਤਾ ਜਾਵੇ। 4. ਸੱਚਾ ਯੂਨੀਵਰਸਲ ਵੋਟਿੰਗ ਦਾ ਅਧਿਕਾਰ। 5. ਪੁਲਸ ਵੱਲੋਂ ਹਿਰਾਸਤ ਵਿਚ ਲਏ ਗਏ ਜਾਂ ਗ੍ਰਿਫਤਾਰ ਕੀਤੇ ਗਏ ਸਾਰੇ ਲੋਕਾਂ ਨੂੰ ਰਿਹਾਅ ਕੀਤਾ ਜਾਵੇ।


Vandana

Content Editor

Related News