ਹਾਂਗਕਾਂਗ 'ਚ ਵਿਅਕਤੀ ਨੂੰ ਦੂਜੀ ਵਾਰ ਹੋਇਆ 'ਕੋਰੋਨਾ', ਵਿਗਿਆਨੀਆਂ ਦੀ WHO ਨੂੰ ਖ਼ਾਸ ਸਲਾਹ

Tuesday, Aug 25, 2020 - 03:11 PM (IST)

ਹਾਂਗਕਾਂਗ 'ਚ ਵਿਅਕਤੀ ਨੂੰ ਦੂਜੀ ਵਾਰ ਹੋਇਆ 'ਕੋਰੋਨਾ', ਵਿਗਿਆਨੀਆਂ ਦੀ WHO ਨੂੰ ਖ਼ਾਸ ਸਲਾਹ

ਹਾਂਗਕਾਂਗ : ਦੁਨੀਆ ਭਰ ਵਿਚ ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਇਸ ਦੇ ਖ਼ਾਤਮੇ ਲਈ ਕਈ ਦੇਸ਼ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਉਥੇ ਹੀ ਚੀਨ ਦੇ ਬਾਅਦ ਹੁਣ ਹਾਂਗਕਾਂਗ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਕੋਰੋਨਾ ਵਾਇਰਸ ਨਾਲ ਦੁਬਾਰਾ ਪੀੜਤ ਹੋਏ ਵਿਅਕਤੀ ਦਾ ਇਕ ਪ੍ਰਮਾਣਿਤ ਮਾਮਲਾ ਹੈ। ਹਾਲਾਂਕਿ ਹਾਂਗਕਾਂਗ ਦੇ ਦਾਅਵੇ 'ਤੇ ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਇਕ ਮਰੀਜ਼ ਦੇ ਮਾਮਲੇ ਤੋਂ ਕਿਸੇ ਨਤੀਜੇ 'ਤੇ ਨਹੀਂ ਪੁੱਜਣਾ ਚਾਹੀਦਾ ਹੈ। ਉਥੇ ਹੀ ਵਿਗਿਆਨੀਆਂ ਨੇ WHO ਦੀ ਸਲਾਹ 'ਤੇ ਕਿਹਾ ਹੈ ਕਿ ਸੰਗਠਨ ਨੂੰ ਸਾਡੇ ਕੋਲ ਮੌਜੂਦ ਸਬੂਤਾਂ ਨੂੰ ਧਿਆਨ ਵਿਚ ਰੱਖ ਕੇ ਕੋਈ ਬਿਆਨ ਦੇਣਾ ਚਾਹੀਦਾ ਹੈ। ਹਾਂਗਕਾਂਗ ਵਿਗਿਆਨੀਆਂ ਦਾ ਕਹਿਣਾ ਹੈ ਕਿ ਵਾਇਰਸ ਦੇ ਜੀਨੋਮ ਵਿਚ 2 ਚੀਜ਼ਾਂ ਬਿਲਕੁੱਲ ਵੱਖ ਹਨ। ਇਹ ਦੁਬਾਰਾ ਇਨਫੈਕਟਡ ਹੋਣ ਦਾ ਦੁਨੀਆ ਦਾ ਪਹਿਲਾ ਮਾਮਲਾ ਹੈ। ਹਾਂਗਕਾਂਗ ਯੂਨੀਵਰਸਿਟੀ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਾਇਰਸ ਤੋਂ ਠੀਕ ਹੋਣ ਤੋਂ ਪਹਿਲਾਂ ਇਹ ਵਿਅਕਤੀ 14 ਦਿਨਾਂ ਤੱਕ ਹਸਪਤਾਲ ਵਿਚ ਰਿਹਾ ਸੀ ਪਰ ਹਵਾਈਅੱਡੇ 'ਤੇ ਸਕਰੀਨਿੰਗ ਦੌਰਾਨ ਉਹ ਦੁਬਾਰਾ ਕੋਰੋਨਾ ਵਾਇਰਸ ਪੀੜਤ ਪਾਇਆ ਗਿਆ ਹੈ। ਹਾਲਾਂਕਿ ਉਸ ਵਿਚ ਇਸ ਦੇ ਕੋਈ ਲੱਛਣ ਨਹੀਂ ਸਨ। ਇਸ ਤੋਂ ਪਹਿਲਾਂ ਚੀਨ ਨੇ ਵੀ ਇਕ ਜਨਾਨੀ ਅਤੇ ਇਕ ਵਿਅਕਤੀ ਦੇ 6 ਮਹੀਨੇ ਦੇ ਅੰਦਰ ਦੂਜੀ ਵਾਰ ਪੀੜਤ ਹੋ ਜਾਣ ਦਾ ਦਾਅਵਾ ਕੀਤਾ ਸੀ। ਹਾਂਗਕਾਂਗ ਮੁਤਾਬਕ 30 ਸਾਲ ਤੋਂ ਜ਼ਿਆਦਾ ਉਮਰ ਦਾ ਇਹ ਵਿਅਕਤੀ ਪਹਿਲੀ ਵਾਰ ਸਾਢੇ 4 ਮਹੀਨੇ ਪਹਿਲਾਂ ਕੋਰੋਨਾ ਵਾਇਰਸ ਨਾਲ ਪੀੜਤ ਹੋਇਆ ਸੀ।

ਇਹ ਵੀ ਪੜ੍ਹੋ : ਇਹ ਹੈ ਇਕ ਅਜਿਹਾ ਮਾਸਕ ਜੋ ਸਕਿੰਟਾਂ 'ਚ ਵਾਇਰਸ ਨੂੰ ਕਰਦਾ ਹੈ ਨਸ਼ਟ, ਕੀਮਤ ਹੈ ਸਿਰਫ਼ ਇੰਨੀ

ਲੰਡਨ ਸਕੂਲ ਆਫ ਹਾਈਜੀਨ ਅਤੇ ਟ੍ਰੋਪੀਕਲ ਸਾਇੰਸ ਦੇ ਪ੍ਰੋਫੈਸਰ ਬਰੇਂਡਨ ਰੇਨ ਕਹਿੰਦੇ ਹਨ ਕਿ ਇਹ ਦੁਬਾਰਾ ਪੀੜਤ ਹੋਣ ਦਾ ਬੇਹੱਦ ਦੁਰਲੱਭ ਮਾਮਲਾ ਹੈ। ਉਹ ਕਹਿੰਦੇ ਹਨ ਕਿ ਇਸ ਦੀ ਵਜ੍ਹਾ ਨਾਲ ਕੋਵਿਡ-19 ਦੀ ਵੈਕਸੀਨ ਬੇਹੱਦ ਜਰੂਰੀ ਹੋ ਜਾਂਦੀ ਹੈ ਅਤੇ ਅਜਿਹਾ ਖ਼ਦਸ਼ਾ ਹੈ ਕਿ ਵਾਇਰਸ ਸਮੇਂ ਦੇ ਨਾਲ ਖ਼ੁਦ ਨੂੰ ਬਦਲੇਗਾ, ਜੋ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੁੰਦੇ ਹੈ ਉਨ੍ਹਾਂ ਦੇ ਸਰੀਰ ਵਿਚ ਵਾਇਰਸ ਨਾਲ ਲੜਨ ਲਈ ਇਮਿਊਨ ਸਿਸਟਮ ਵਿਕਸਿਤ ਹੋ ਜਾਂਦਾ ਹੈ, ਜੋ ਵਾਇਰਸ ਨੂੰ ਦੁਬਾਰਾ ਪਰਤਣ ਤੋਂ ਰੋਕਦਾ ਹੈ। ਹਾਲਾਂਕਿ ਇਹ ਅਜੇ ਵੀ ਸਾਫ਼ ਨਹੀਂ ਹੈ ਕਿ ਇਹ ਸੁਰੱਖਿਆ ਕਿੰਨੀ ਲੰਮੀ ਹੈ ਅਤੇ ਇਮਿਊਨਿਟੀ ਕਦੋਂ ਤੱਕ ਰਹਿ ਸਕਦੀ ਹੈ।

ਇਹ ਵੀ ਪੜ੍ਹੋ : ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਜਾਣੋ ਕੀ ਕੀਤਾ ਬਦਲਾਅ


author

cherry

Content Editor

Related News