ਤੂਫਾਨ 'ਮਾਂਖੁਤ' ਦੀ ਹਾਂਗਕਾਂਗ 'ਚ ਤਬਾਹੀ, ਫਿਲਪੀਨ 'ਚ ਵਧੀ ਮ੍ਰਿਤਕਾਂ ਦੀ ਗਿਣਤੀ

Sunday, Sep 16, 2018 - 05:57 PM (IST)

ਤੂਫਾਨ 'ਮਾਂਖੁਤ' ਦੀ ਹਾਂਗਕਾਂਗ 'ਚ ਤਬਾਹੀ, ਫਿਲਪੀਨ 'ਚ ਵਧੀ ਮ੍ਰਿਤਕਾਂ ਦੀ ਗਿਣਤੀ

ਹਾਂਗਕਾਂਗ— ਤੂਫਾਨ ਮਾਂਖੁਤ ਹਾਂਗਕਾਂਗ 'ਚ ਦਹਿਸ਼ਤ ਫੈਲਾ ਕੇ ਚੀਨ ਵੱਲ ਵਧ ਗਿਆ ਹੈ। ਇਸ ਦੌਰਾਨ ਇਥੇ ਕਈ ਲੋਕਾਂ ਦੇ ਜ਼ਖਮੀ ਹੋ ਗਏ ਤੇ ਉੱਚੀਆਂ ਇਮਾਰਤਾਂ ਤੱਕ ਹਿੱਲ ਗਈਆਂ। ਇਸ ਤੋਂ ਪਹਿਲਾਂ ਮਾਂਖੁਤ ਦੇ ਕਾਰਨ ਫਿਲਪੀਨ 'ਚ ਘੱਟ ਤੋਂ ਘੱਟ 64 ਲੋਕਾਂ ਦੀ ਮੌਤ ਹੋ ਗਈ ਤੇ ਬਹੁਤ ਤਬਾਹੀ ਵੀ ਹੋਈ। ਦੁਨੀਆ ਦੇ ਇਸ ਸਾਲ ਦੇ ਸਭ ਤੋਂ ਵੱਡੇ ਤੂਫਾਨ ਕਾਰਨ ਫਿਲਪੀਨ ਦੇ ਉੱਤਰ 'ਚ ਲੂਜੋਨ ਟਾਪੂ ਦਾ ਵੱਡਾ ਹਿੱਸਾ ਪਾਣੀ 'ਚ ਡੁੱਬ ਗਿਆ ਤੇ ਤੇਜ਼ ਹਵਾਵਾਂ ਕਾਰਨ ਕਈ ਦਰੱਖਤ ਜੜੋਂ ਪੁੱਟੇ ਗਏ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦਾ ਵੀ ਪਤਾ ਲੱਗਿਆ ਹੈ।

PunjabKesari

ਹਾਂਗਕਾਂਗ ਦੇ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਤੂਫਾਨ ਨੂੰ ਲੈ ਕੇ ਉੱਚ ਪੱਧਰ 'ਤੇ ਚਿਤਾਵਨੀ ਜਾਰੀ ਕੀਤੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਤੂਫਾਨ ਦੌਰਾਨ ਸ਼ਹਿਰ 'ਚ 230 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਤੇ 100 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਜਦੋਂ ਤੂਫਾਨ ਹਾਂਗਕਾਂਗ ਦੇ ਦੱਖਣ ਤੋਂ ਗੁਜ਼ਰਿਆ ਤਾਂ ਕਈਆਂ ਥਾਵਾਂ 'ਤੇ ਦਰੱਖਤ ਟੁੱਟ ਗਏ ਤੇ ਸੜਕਾਂ ਬੰਦ ਹੋ ਗਈਆਂ। ਕਈ ਥਾਵਾਂ 'ਤੇ ਉੱਚੀਆਂ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟਣ ਦੀ ਖਬਰ ਹੈ। ਫਿਲਪੀਨ ਹੁਣ ਤੂਫਾਨ ਨਾਲ ਹੋਣ ਵਾਲੇ ਨੁਕਸਾਨ ਦਾ ਅਨੁਮਾਨ ਲਗਾ ਰਿਹਾ ਹੈ ਪਰ ਪੁਲਸ ਨੇ ਕਿਹਾ ਕਿ ਉੱਤਰੀ ਲੂਜੋਨ 'ਚ ਸ਼ਨੀਵਾਰ ਨੂੰ ਆਏ ਤੂਫਾਨ ਨਾਲ ਘੱਟ ਤੋਂ ਘੱਟ 64 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ।


Related News