ਪ੍ਰਦਰਸ਼ਨਕਾਰੀਆਂ ਨੇ ਹਾਂਗਕਾਂਗ ਹਵਾਈ ਅੱਡੇ ਨੂੰ ਘੇਰਿਆ, ਉਡਾਣਾਂ ਰੱਦ

08/12/2019 4:22:10 PM

ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਪ੍ਰਮੱਖ ਯਾਤਰਾ ਕੇਂਦਰ 'ਤੇ ਸਾਰੀਆਂ ਜਾਣ ਵਾਲੀਆਂ ਅਤੇ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ। ਅਸਲ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਐਰਾਈਵਲ ਹਾਲ ਵਿਚ ਪਹੁੰਚ ਕੇ ਪ੍ਰਦਰਸ਼ਨ ਕੀਤਾ। ਹਵਾਬਾਜ਼ੀ ਅਥਾਰਿਟੀ ਨੇ ਇਕ ਬਿਆਨ ਵਿਚ ਕਿਹਾ ਕਿ ਇੱਥੋਂ ਉਡਾਣ ਭਰਨ ਵਾਲੀਆਂ ਸਾਰੀਆਂ ਫਲਾਈਟਾਂ, ਜੋ ਚੈੱਕ-ਇਨ ਪ੍ਰਕਿਰਿਆ ਨੂੰ ਪੂਰਾ ਕਰ ਚੁੱਕੀਆਂ ਹਨ ਅਤੇ ਐਰਾਈਵਲ ਫਲਾਈਟਸ, ਜੋ ਪਹਿਲਾਂ ਹੀ ਹਾਂਗਕਾਂਗ ਵੱਲ ਆ ਰਹੀਆਂ ਹਨ ਉਨ੍ਹਾਂ ਨੂੰ ਛੱਡ ਕੇ ਹੋਰ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

PunjabKesari

ਗੌਰਤਲਬ ਹੈ ਕਿ ਹਜ਼ਾਰਾਂ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਹਵਾਈ ਅੱਡੇ 'ਤੇ ਪਹੁੰਚ ਕੇ ਪ੍ਰਦਰਸ਼ਨ ਕਰਨ ਦੇ ਬਾਅਦ ਇਹ ਫੈਸਲਾ ਲਿਆ ਗਿਆ। ਪ੍ਰਦਰਸ਼ਨਕਾਰੀ ਹੱਥਾਂ ਵਿਚ ਤਖਤੀਆਂ ਫੜੇ ਹੋਏ ਸਨ, ਜਿਨ੍ਹਾਂ 'ਤੇ 'ਹਾਂਗਕਾਂਗ ਸੁਰੱਖਿਅਤ ਨਹੀਂ ਹੈ' ਲਿਖਿਆ ਸੀ। ਇਸ ਦੇ ਇਲਾਵਾ ਉਹ 'ਪੁਲਸ਼ ਸਰਮ ਕਰੋ' ਦੇ ਨਾਅਰੇ ਲਗਾ ਰਹੇ ਸਨ। ਬਿਆਨ ਵਿਚ ਕਿਹਾ ਗਿਆ ਕਿ ਹਾਂਗਕਾਂਗ ਅੰਤਰਾਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਦਾ ਸੰਚਾਲਨ ਪ੍ਰਦਰਸ਼ਨ ਕਾਰਨ ਰੁੱਕ ਗਿਆ ਸੀ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਹਵਾਈ ਅੱਡੇ ਲਈ ਆਉਣ ਵਾਲੇ ਟ੍ਰੈਫਿਕ ਵਿਚ ਕਾਫੀ ਭੀੜ ਹੈ ਅਤੇ ਕਾਰ ਪਾਰਕਿੰਗ ਪੂਰੀ ਤਰ੍ਹਾਂ ਭਰੀ ਹੋਈ ਸੀ। ਲੋਕਾਂ ਨੂੰ ਹਵਾਈ ਅੱਡੇ ਨਾ ਆਉਣ ਦੀ ਸਲਾਹ ਜਾਰੀ ਕੀਤੀ ਗਈ। ਉੱਧਰ ਚੀਨ 'ਤੇ ਹਾਂਗਕਾਂਗ ਨੂੰ ਲੈ ਕੇ ਗਲੋਬਲ ਦਬਾਅ ਵੱਧ ਰਿਹਾ ਹੈ। ਚੀਨ ਨੇ ਹਾਂਗਕਾਂਗ ਦੇ ਮਾਮਲੇ ਵਿਚ ਬ੍ਰਿਟੇਨ ਨੂੰ ਦਖਲ ਨਾ ਦੇਣ ਲਈ ਕਿਹਾ ਹੈ। ਚੀਨ ਮੁਤਾਬਕ ਇਹ ਉਸ ਦਾ ਅੰਦਰੂਨੀ ਮਾਮਲਾ ਹੈ।


Vandana

Content Editor

Related News