ਮੁੰਬਈ ਹਵਾਈ ਅੱਡੇ ’ਤੇ ਇਕ ਹੀ ਰਨਵੇਅ ’ਤੇ ਆ ਗਏ 2 ਜਹਾਜ਼, ਵੱਡਾ ਹਾਦਸਾ ਟਲਿਆ
Sunday, Jun 09, 2024 - 10:15 PM (IST)
ਮੁੰਬਈ, (ਭਾਸ਼ਾ)- ਨਵੀਂ ਦਿੱਲੀ- ਮੁੰਬਈ ਹਵਾਈ ਅੱਡੇ 'ਤੇ ਸ਼ਨੀਵਾਰ ਨੂੰ ਉਸ ਸਮੇਂ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ ਜਦੋਂ ਏਅਰਲਾਈਨ ਇੰਡੀਗੋ ਦੇ ਜਹਾਜ਼ ਦੇ ਉਤਰਦੇ ਸਮੇਂ ਹੀ ਏਅਰ ਇੰਡੀਆ ਦਾ ਇਕ ਜਹਾਜ਼ ਉਸੇ ਹਵਾਈ ਪੱਟੀ (ਰਨਵੇਅ) ਤੋਂ ਉਡਾਣ ਭਰਨ ਲੱਗਾ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਦੇ ਨਾਲ-ਨਾਲ ਇੰਡੀਗੋ ਅਤੇ ਏਅਰ ਇੰਡੀਆ ਵੀ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਇੰਡੀਗੋ ਜਹਾਜ਼ ਦੇ ਉੱਤਰਨ ਤੋਂ ਇਕ ਮਿੰਟ ਤੋਂ ਵੀ ਘੱਟ ਸਮੇਂ ’ਚ ਏਅਰ ਇੰਡੀਆ ਦਾ ਇਕ ਜਹਾਜ਼ ਉਸੇ ਹਵਾਈ ਪੱਟੀ ਤੋਂ ਉਡਾਣ ਭਰਨ ਲੱਗਾ।
ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਡੀ. ਜੀ. ਸੀ. ਏ. ਨੇ ਘਟਨਾ ਦੇ ਸਮੇਂ ਡਿਊਟੀ ’ਤੇ ਮੌਜੂਦ ਏਅਰ ਟ੍ਰੈਫਿਕ ਕੰਟਰੋਲਰ (ਏ. ਟੀ. ਸੀ.) ਨੂੰ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ ਇੰਡੀਗੋ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕ ਹੀ ਰਨਵੇਅ ’ਤੇ ਇਕ ਜਹਾਜ਼ ਦੇ ਉੱਤਰਨ ਅਤੇ ਦੂਜੇ ਜਹਾਜ਼ ਦੇ ਉਡਾਣ ਭਰਨ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ। ਡੀ. ਜੀ. ਸੀ. ਏ. ਦੇ ਇਕ ਅਧਿਕਾਰੀ ਨੇ ਕਿਹਾ, “ਅਸੀ ਜਾਂਚ ਕਰ ਰਹੇ ਹਾਂ ਅਤੇ ਘਟਨਾ ’ਚ ਸ਼ਾਮਿਲ ਏ. ਟੀ. ਸੀ. ਓ. ਨੂੰ ਪਹਿਲਾਂ ਹੀ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।”