ਹਾਂਗਕਾਂਗ ਵਿਚ ਚੀਨੀ ਰਾਸ਼ਟਰੀ ਗੀਤ ਦਾ ਅਪਮਾਨ ਕਰਨਾ ਗੈਰ-ਕਾਨੂੰਨੀ, ਬਿੱਲ ਨੂੰ ਮਿਲੀ ਮਨਜ਼ੂਰੀ

06/04/2020 7:17:33 PM

ਹਾਂਗਕਾਂਗ- ਹਾਂਗਕਾਂਗ ਦੀ ਵਿਧਾਨ ਸਭਾ ਨੇ ਵੀਰਵਾਰ ਨੂੰ ਇਕ ਵਿਵਾਦ ਭਰੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤਹਿਤ ਚੀਨੀ ਰਾਸ਼ਟਰੀ ਗੀਤ ਦਾ ਅਪਮਾਨ ਕਰਨਾ ਗੈਰ-ਕਾਨੂੰਨੀ ਹੋਵੇਗਾ। 
ਲੋਕਤੰਤਰ ਸਮਰਥਕ ਵਿਰੋਧੀ ਪੱਖ ਦੇ ਮੈਂਬਰਾਂ ਨੇ ਵੋਟਿੰਗ ਦੌਰਾਨ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ 41 ਮੈਂਬਰਾਂ ਦੇ ਸਮਰਥਨ ਨਾਲ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ। ਵਿਰੋਧ ਵਿਚ ਇਕ ਹੀ ਵੋਟ ਆਈ। ਲੋਕਤੰਤਰ ਸਮਰਥਕ ਜ਼ਿਆਦਾਤਰ ਮੈਂਬਰਾਂ ਨੇ ਵਿਰੋਧ ਵਿਚ ਵੋਟਿੰਗ ਤੋਂ ਵੱਖ ਰਹਿਣ ਦਾ ਫੈਸਲਾ ਕੀਤਾ। ਲੋਕਤੰਤਰ ਸਮਰਥਕ ਇਸ ਨੂੰ ਵਿਅਕਤੀ ਦੀ ਸੁਤੰਤਰਤਾ ਅਤੇ ਵਧੇਰੇ ਅਧਿਕਾਰਾਂ ਦੇ ਉਲੰਘਣ ਦੇ ਰੂਪ ਵਿਚ ਦੇਖਦੇ ਹਨ। 

ਚੀਨ ਸਮਰਥਕ ਮੈਂਬਰਾਂ ਨੇ ਕਿਹਾ ਕਿ ਹਾਂਗਕਾਂਗ ਦੇ ਨਾਗਰਿਕਾਂ ਨੂੰ ਰਾਸ਼ਟਰੀ ਗੀਤ ਪ੍ਰਤੀ ਉਚਿਤ ਸਨਮਾਨ ਦਿਖਾਉਣ ਲਈ ਇਹ ਕਾਨੂੰਨ ਜ਼ਰੂਰੀ ਸੀ। ਜਾਣ-ਬੁੱਝ ਕੇ ਚੀਨੀ ਰਾਸ਼ਟਰੀ ਗੀਤ 'ਮਾਰਚ ਆਫ ਦਿ ਵਲੰਟੀਅਰਜ਼' ਦਾ ਅਪਮਾਨ ਕਰਨ ਦਾ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਨੂੰ ਤਿੰਨ ਸਾਲ ਤੱਕ ਦੀ ਜੇਲ ਅਤੇ 50,000 ਹਾਂਗਕਾਂਗ ਡਾਲਰ (6,450 ਅਮਰੀਕੀ ਡਾਲਰ) ਦੇ ਜ਼ੁਰਮਾਨਾ ਲੱਗ ਸਕਦਾ ਹੈ। ਲੋਕਤੰਤਰ ਸਮਰਥਕ ਮੈਂਬਰਾਂ ਦੇ ਵਿਰੋਧ ਕਾਰਨ ਪਹਿਲਾਂ ਬਿੱਲ 'ਤੇ ਚਰਚਾ ਮੁਲਤਵੀ ਕਰ ਦਿੱਤੀ ਗਈ ਸੀ।

ਇਕ ਮੈਂਬਰ ਨੇ ਕਮਰੇ ਵਿਚ ਕੋਈ ਤਰਲ ਪਦਾਰਥ ਵੀ ਸੁੱਟਿਆ। ਇਸ ਘਟਨਾ ਦੇ ਬਾਅਦ ਕਲਾਸ ਨੂੰ ਖਾਲੀ ਕਰ ਦਿੱਤਾ ਗਿਆ ਸੀ ਅਤੇ ਘਟਨਾ ਦੀ ਜਾਂਚ ਕਰਾਉਣ ਲਈ ਪੁਲਸ ਅਤੇ ਫਾਇਰ ਫਾਈਟਰਜ਼ ਨੂੰ ਵੀ ਬੁਲਾਇਆ ਗਿਆ। ਕਾਰਵਾਈ ਸ਼ੁਰੂ ਹੋਣ ਨਾਲ ਲੋਕਤੰਤਰ ਸਮਰਥਕ ਮੈਂਬਰ ਤੇਦ ਹੁਈ ਨੇ ਇਕ ਵਾਰ ਫਿਰ ਕੁਝ ਤਰਲ ਪਦਾਰਥ ਸੁੱਟਿਆ ਤੇ ਬਾਹਰ ਚਲੇ ਗਏ। ਪ੍ਰਧਾਨ ਐਂਡਰੀਊ ਲਿਊਂਗ ਨੇ ਮੈਂਬਰਾਂ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਗੈਰ-ਜ਼ਿੰਮੇਵਾਰਾਨਾ ਦੱਸਿਆ। ਰਾਸ਼ਟਰੀ ਗੀਤ ਬਿੱਲ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਵਿਰੋਧੀਆਂ ਦਾ ਮੰਨਣਾ ਹੈ ਕਿ ਚੀਨ ਖੇਤਰ 'ਤੇ ਆਪਣਾ ਕੰਟਰੋਲ ਵਧਾ ਰਿਹਾ ਹੈ।


Lalita Mam

Content Editor

Related News