ਹਾਂਗਕਾਂਗ 'ਚ 16 ਕਿਸ਼ਤੀਆਂ ਨੂੰ ਲੱਗੀ ਅੱਗ, ਬਚਾਏ ਗਏ 35 ਲੋਕ

Sunday, Jun 27, 2021 - 05:31 PM (IST)

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਵਿਚ ਐਤਵਾਰ ਤੜਕੇ ਤੂਫਾਨ ਆਸਰਾ ਸਥਲ ਵਿਚ ਅੱਗ ਲੱਗ ਗਈ। ਇਸ ਅੱਗ ਦੀ ਚਪੇਟ ਵਿਚ ਘੱਟੋ-ਘੱਟ 16 ਕਿਸ਼ਤੀਆਂ ਆ ਗਈਆਂ ਜਿਸ ਮਗਰੋਂ 10 ਕਿਸ਼ਤੀਆਂ ਡੁੱਬ ਗਈਆਂ। ਅੱਗ ਤੜਕੇ ਢਾਈ ਵਜੇ 'ਆਬੇਰਦੀਨ ਦੱਖਣ' ਤੂਫਾਨ ਆਸਰਾ ਘਰ ਵਚ ਲੱਗੀ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 11 ਸਾਲ ਦੀ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸਦਮੇ 'ਚ ਪਰਿਵਾਰ

6 ਘੰਟੇ ਤੋਂ ਵੱਧ ਸਮੇਂ ਬਾਅਦ ਇਸ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਜਨਤਕ ਪ੍ਰਸਾਰਕ 'ਆਰ.ਟੀ.ਐੱਚ.ਕੇ.' ਮੁਤਾਬਕ ਦਮਕਲ ਕਰਮੀਆਂ ਨੇ 35 ਲੋਕਾਂ ਨੂੰ ਕਿਸ਼ਤੀਆਂ ਤੋਂ ਬਚਾਇਆ।ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਇਕ ਵਿਅਕਤੀ ਦੇ ਬੀਮਾਰ ਮਹਿਸੂਸ ਕਰਨ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ।

ਪੜ੍ਹੋ ਇਹ ਅਹਿਮ ਖਬਰ- ਬੈਂਕਾਕ ਘੁੰਮਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਝਟਕਾ, ਥਾਈਲੈਂਡ ਸਰਕਾਰ ਨੇ ਕੀਤਾ ਵੱਡਾ ਐਲਾਨ


Vandana

Content Editor

Related News