ਹਾਂਗਕਾਂਗ : ਤੇਲ ਟੈਂਕਰ ''ਚ ਧਮਾਕਾ, 1 ਦੀ ਮੌਤ ਤੇ 7 ਜ਼ਖਮੀ

04/16/2022 10:55:43 PM

ਹਾਂਗਕਾਂਗ-ਹਾਂਗਕਾਂਗ ਦੇ ਜਲ ਖੇਤਰ 'ਚ ਸ਼ਨੀਵਾਰ ਨੂੰ ਇਕ ਤੇਲ ਟੈਂਕਰ 'ਚ ਹੋਏ ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਸੱਤ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਂਗਕਾਂਗ ਮੈਰੀਟਾਈਮ ਬਚਾਅ ਤਾਲਮੇਲ ਕੇਂਦਰ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦ ਹਾਂਗਕਾਂਗ ਤੋਂ 300 ਕਿਲੋਮੀਟਰ ਦੂਰ ਉੱਤਰ 'ਚ ਟੈਂਕਰ 'ਚ ਧਮਾਕਾ ਹੋਣ ਨਾਲ ਇਸ 'ਚ ਅੱਗ ਲੱਗ ਗਈ।

ਇਹ ਵੀ ਪੜ੍ਹੋ : ਸੋਮਵਾਰ ਤੋਂ ਤਿੰਨ ਦਿਨਾ ਗੁਜਰਾਤ ਦੌਰੇ 'ਤੇ PM ਮੋਦੀ, ਕਈ ਪ੍ਰੋਗਰਾਮਾਂ 'ਚ ਕਰਨਗੇ ਸ਼ਿਰਕਤ

ਹਾਂਗਕਾਂਗ ਦੀ ਮੀਡੀਆ ਮੁਤਾਬਕ, ਟੈਂਕਰ 'ਤੇ ਲੱਗੀ ਅੱਗ ਨੂੰ ਬੁਝਾ ਦਿੱਤਾ ਗਿਆ ਹੈ। ਸਰਕਾਰੀ ਉਡਾਣ ਸੇਵਾ ਨੇ ਪਨਾਮਾ 'ਚ ਰਜਿਸਟਰ ਟੈਂਕਰ ਚੁਆਂਗ ਯੀ 'ਤੇ ਸਵਾਰ ਜ਼ਖਮੀਆਂ ਨੂੰ ਸ਼ਹਿਰ ਦੇ ਹਸਪਤਾਲ 'ਚ ਲਿਆਉਣ ਲਈ ਦੋ ਹੈਲੀਕਾਪਟਰ ਅਤੇ ਇਕ ਜਹਾਜ਼ ਭੇਜਿਆ, ਜਿਸ 'ਚ ਡਾਕਟਰ ਵੀ ਮੌਜੂਦ ਸਨ। ਰਿਪੋਰਟ ਮੁਤਾਬਕ, ਟੈਂਕਰ ਦੇ ਚਾਲਕ ਦਲ ਦੇ ਇਕ ਮੈਂਬਰ ਦੀ ਮੌਤ ਹੋ ਗਈ ਜਦਕਿ 7 ਹੋਰ ਦੀ ਹਾਲਤ ਗੰਭੀਰ ਹੈ। ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਸ ਕਾਰਨ ਹੋਇਆ ਹੈ। ਟੈਂਕਰ ਦੇ ਚਾਲਕ ਦਲ ਦੇ ਜ਼ਖਮੀ ਮੈਂਬਰਾਂ 'ਚ ਇੰਡੋਨੇਸ਼ੀਆ ਅਤੇ ਮਿਆਂਮਾਰ ਦੇ ਨਾਗਰਿਕ ਦੱਸੇ ਜਾ ਰਹੇ ਹਨ। ਜਹਾਜ਼ ਦੀ ਆਵਾਜਾਈ 'ਤੇ ਨਿਗਰਾਨੀ ਰੱਖਣ ਵਾਲੇ ਐਪ ਮੁਤਾਬਕ, ਇਹ ਤੇਲ ਟੈਂਕਰ ਤਾਈਵਾਨ ਵੱਲ ਜਾ ਰਿਹਾ ਸੀ।

ਇਹ ਵੀ ਪੜ੍ਹੋ : ਲੀਬੀਆ 'ਚ ਕਿਸ਼ਤੀ ਪਲਟਣ ਕਾਰਨ 35 ਲੋਕਾਂ ਦੀ ਮੌਤ ਦਾ ਖ਼ਦਸ਼ਾ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News