ਹਾਂਗਕਾਂਗ ''ਚ 18 ਜੂਨ ਤੋਂ ਖੁੱਲ੍ਹੇਗਾ ਡਿਜ਼ਨੀਲੈਂਡ

Monday, Jun 15, 2020 - 10:42 AM (IST)

ਹਾਂਗਕਾਂਗ ''ਚ 18 ਜੂਨ ਤੋਂ ਖੁੱਲ੍ਹੇਗਾ ਡਿਜ਼ਨੀਲੈਂਡ

ਹਾਂਗਕਾਂਗ (ਭਾਸ਼ਾ): ਹਾਂਗਕਾਂਗ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਵਿਚ ਕਮੀ ਆਉਣ ਦੇ ਬਾਅਦ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਤਹਿਤ ਹੁਣ ਡਿਜ਼ਨੀਲੈਂਡ ਨੂੰ 18 ਜੂਨ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਇਨਫੈਕਸ਼ਨ ਦੇ ਕਾਰਨ ਬੱਚਿਆਂ ਦੀ ਇਸ ਪਸੰਦੀਦਾ ਜਗ੍ਹਾ ਨੂੰ ਜਨਵਰੀ ਮਹੀਨੇ ਵਿਚ ਬੰਦ ਕਰ ਦਿੱਤਾ ਗਿਆ ਸੀ। ਪਾਰਕ ਵੱਲੋਂ ਸੋਮਵਾਰ ਨੂੰ ਜਾਰੀ ਇਕ ਸੰਦੇਸ਼ ਵਿਚ ਕਿਹਾ ਗਿਆ ਹੈਕਿ ਹਾਲੇ ਘੱਟ ਲੋਕਾਂ ਨੂੰ ਹੀ ਆਉਣ ਦੀ ਇਜਾਜ਼ਤ ਹੋਵੇਗੀ।

ਰੈਸੋਟਰੈਂਟਾਂ ਵਿਚ, ਝੂਲਿਆਂ ਵਿਚ ਅਤੇ ਹੋਰ ਗਤੀਵਿਧੀਆਂ ਵਿਚ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ। ਇਸ ਦੇ ਇਲਾਵਾ ਡਿਜ਼ਨੀ ਦੇ ਕਲਾਕਾਰਾਂ ਨਾਲ ਤਸਵੀਰਾਂ ਖਿੱਚਵਾਉਣ ਜਿਹੀਆਂ ਸਾਰੀਆਂ ਗਤੀਵਿਧੀਆਂ ਬੰਦ ਰਹਿਣਗੀਆਂ, ਜਿਹਨਾਂ ਵਿਚ ਲੋਕ ਇਕ-ਦੂਜੇ ਦੇ ਸੰਪਰਕ ਵਿਚ ਆ ਸਕਦੇ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ ਮਹਿਮਾਨਾਂ ਨੂੰ ਮਾਸਕ ਲਗਾਉਣਾ ਹੋਵੇਗਾ, ਆਗਮਨ 'ਤੇ ਤਾਪਮਾਨ ਦੀ ਜਾਂਚ ਕਰਵਾਉਣੀ ਹੋਵੇਗੀ ਅਤੇ ਸਿਹਤ ਸੰਬੰਧੀ ਇਕ ਫਾਰਮ ਭਰਨਾ ਹੋਵੇਗਾ।


author

Vandana

Content Editor

Related News