ਹਾਂਗਕਾਂਗ : ਮੈਟਰੋ ਸਟੇਸ਼ਨ ’ਤੇ ਮਚੀ ਹਫੜਾ-ਦਫੜੀ, 40 ਲੋਕ ਗਿ੍ਰਫਤਾਰ

09/01/2019 11:41:25 AM

ਹਾਂਗਕਾਂਗ (ਏਜੰਸੀ)— ਹਾਂਗਕਾਂਗ ਵਿਚ ਪਿ੍ਰੰਸ ਐਡਵਰਡ ਮੈਟਰੋ ਸਟੇਸ਼ਨ ਦੇ ਅੰਦਰ ਗੈਰ ਕਾਨੂੰਨੀ ਅਸੈਂਬਲੀ ਵਿਚ ਹਿੱਸਾ ਲੈਣ, ਜਾਇਦਾਦ ਨੂੰ ਨਸ਼ਟ ਕਰਨ ਅਤੇ ਨਿਆਂ ਵਿਵਸਥਾ ਵਿਚ ਰੁਕਾਵਟ ਪਾਉਣ ਲਈ ਘੱਟੋ-ਘੱਟ 40 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਡੀਓ ਫੁਟੇਜ ਵਿਚ ਪੁਲਸ ਦੇ ਸਪੈਸ਼ਲ ਟੈਕਟੀਟਲ ਸਕਵਾਡ ਦੇ ਮੈਂਬਰਾਂ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਨੂੰ ਰੈਪਟਰਸ ਦੇ ਰੂਪ ਵਿਚ ਜਾਣਿਆ ਜਾਂਦਾ ਹੈ। 

PunjabKesari

ਇਕ ਕਲਿਪ ਵਿਚ ਸਕਵਾਡ ਤੋਂ ਅਧਿਕਾਰੀਆਂ ਨੂੰ ਦੋ ਪੁਰਸ਼ਾਂ ਅਤੇ ਦੋ ਔਰਤਾਂ ਨੂੰ ਮਾਰਦੇ ਦਿਖਾਇਆ ਗਿਆ, ਜੋ ਜ਼ਮੀਨ ’ਤੇ ਡਿੱਗ ਹੋਏ ਸਨ ਅਤੇ ਰੋ ਰਹੇ ਸਨ। ਜਦੋਕਿ ਇਕ ਅਧਿਕਾਰੀ ਨੇ ਉਨ੍ਹਾਂ ’ਤੇ ਸਪ੍ਰੇ ਕੀਤਾ। ਜਿਵੇਂ ਹੀ ਅਧਿਕਾਰੀਆਂ ਨੇ ਕੇਬਿਨ ਛੱਡਿਆ, ਹੋਰ ਯਾਤਰੀਆਂ ਜਿਨ੍ਹਾਂ ਵਿਚੋਂ ਕੁਝ ਨਕਾਬਪੋਸ਼ ਸਨ, ਉਨ੍ਹਾਂ ਨੂੰ ਆਪਣੀ ਛਤਰੀਆਂ ਨਾਲ ਦੇਖਿਆ ਜਾ ਸਕਦਾ ਸੀ।

PunjabKesari

ਹੋਰ ਫੁਟੇਜ ਵਿਚ ਕਈ ਯਾਤਰੀਆਂ ਦੇ ਸਿਰ ਦੇ ਜ਼ਖਮਾਂ ਵਿਚੋਂ ਖੂਨ ਵਗਦਾ ਦੇਖਿਆ ਜਾ ਸਕਦਾ ਸੀ। ਇਕ ਪੁਲਸ ਬੁਲਾਰੇ ਨੇ ਕਿਹਾ ਕਿ ਅਸੀਂ ਦੋਸ਼ਾਂ ਨਾਲ ਸਹਿਮਤ ਨਹੀਂ ਹਾਂ।


Vandana

Content Editor

Related News