ਅਧਿਐਨ 'ਚ ਹੋਇਆ ਖ਼ੁਲਾਸਾ: ਇਹ ਫੇਸ ਮਾਸਕ ਕਰਦੇ ਹਨ ਕੋਰੋਨਾ ਵਾਇਰਸ ਤੋਂ ਬਚਾਅ

7/26/2020 2:56:20 PM

ਸਿਡਨੀ : ਕੋਰੋਨਾ ਵਾਇਰਸ ਕਾਰਨ ਮਾਸਕ ਪਹਿਨਣਾ ਬੇਹੱਦ ਜ਼ਰੂਰੀ ਹੋ ਗਿਆ ਹੈ ਅਤੇ ਹਰ ਵਾਰ ਇਹੀ ਹਿਦਾਇਤ ਕੀਤੀ ਜਾਂਦੀ ਹੈ ਕਿ ਤੁਸੀਂ ਘਰੋਂ ਜਦੋਂ ਵੀ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੇ ਮੂੰਹ 'ਤੇ ਮਾਸਕ ਲਗਾ ਕੇ ਰੱਖੋ। ਕੁੱਝ ਸਮਾਂ ਪਹਿਲਾਂ ਪ੍ਰਦੂਸ਼ਣ ਤੋਂ ਬਚਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਾਸਕ ਹੁਣ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ ਹਨ ਅਤੇ ਮਾਸਕ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਬਾਜ਼ਾਰਾਂ ਵਿਚ ਕਈ ਤਰ੍ਹਾਂ ਦਾ ਮਾਸਕ ਆ ਗਏ ਹਨ ਪਰ ਹਾਲ ਹੀ ਵਿਚ ਹੋਏ ਇਕ ਅਧਿਐਨ ਵਿਚ ਇਹ ਸਾਹਮਣੇ ਆਇਆ ਹੈ ਕਿ ਬਾਜ਼ਾਰ ਵਿਚ ਮਿਲਣ ਵਾਲੇ ਰੈਡੀਮੇਡ ਮਾਸਕ ਦੀ ਤੁਲਣਾ ਵਿਚ ਘਰ ਵਿਚ ਬਣੇ ਫੇਸ ਮਾਸਕ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਕਾਫ਼ੀ ਪ੍ਰਭਾਵੀ ਸਾਬਤ ਹੋਏ ਹਨ। ਬਸ਼ਰਤੇ ਘਰ ਵਿਚ ਬਣੇ ਮਾਸਕ ਨੂੰ ਕਈ ਪਰਤਾਂ ਵਿਚ ਬਣਾਇਆ ਗਿਆ ਹੋਵੇ।


ਆਸਟ੍ਰੇਲੀਆ ਵਿਚ ਮਾਹਰਾਂ ਨੇ ਸਰਜੀਕਲ ਮਾਸਕ ਨਾਲ ਸਿੰਗਲ (ਇਕ ਤਹਿ ਵਾਲਾ ਮਾਸਕ) ਅਤੇ ਡਬਲ-ਲੇਅਰ (ਦੋਹਰੀ ਤਹਿ ਵਾਲਾ ਮਾਸਕ) ਵਾਲੇ ਕੱਪੜਿਆਂ ਦੇ ਬਣੇ ਫੇਸ ਮਾਸਕ ਦੀ ਪ੍ਰਭਾਵਸ਼ੀਲਤਾ ਦੀ ਤੁਲਣਾ ਕੀਤੀ। ਇਕ ਐਲ.ਈ.ਡੀ. ਪ੍ਰਕਾਸ਼ ਵਿਵਸਥਾ ਅਤੇ ਹਾਈ ਸਪੀਡ ਵਾਲੇ ਵੀਡੀਓ ਕੈਮਰੇ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਵਿਖਾਇਆ ਕਿ ਇਕ ਤਹਿ ਵਾਲੇ (ਸਿੰਗਲ) ਮਾਸਕ ਨੂੰ ਪਾ ਕੇ ਬੋਲਣ ਦੌਰਾਨ ਮੂੰਹ ਵਿਚੋਂ ਨਿਕਲਣ ਵਾਲੀਆਂ ਬੂੰਦਾਂ ਦਾ ਪ੍ਰਸਾਰ ਘੱਟ ਹੋਇਆ ਹੈ ਪਰ ਦੋਹਰੀ ਤਹਿ (ਡਬਲ-ਲੇਅਰ) ਵਾਲੇ ਮਾਸਕ ਦੀ ਤੁਲਣਾ ਵਿਚ ਇਹ ਘੱਟ ਸੀ। ਖੰਘਣ ਦੌਰਾਨ ਮੂੰਹ ਵਿਚੋਂ ਨਿਕਲਣ ਵਾਲੀਆਂ ਲਾਰ ਦੀਆਂ ਬੂੰਦਾ ਨੂੰ ਘੱਟ ਕਰਣ ਲਈ ਦੋਹਰੀ ਤਹਿ ਵਾਲੇ ਮਾਸਕ ਕਾਫ਼ੀ ਬਿਹਤਰ ਸਨ। ਹਾਲਾਂਕਿ ਸਾਰੇ ਪ੍ਰੀਖਣ ਵਿਚ ਇਹ ਪਾਇਆ ਗਿਆ ਕਿ 3 ਤਹਿ ਵਾਲੇ ਸਰਜੀਕਲ ਮਾਸਕ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਵਿਚ ਸਭ ਤੋਂ ਬਿਹਤਰ ਸਾਬਤ ਹੋਏ।

ਇਹ ਵੀ ਪੜ੍ਹੋ : ਤਾਲਾਬ 'ਚ ਡੁੱਬੀ ਮਿਲੀ ਕਾਰ, ਜਨਾਨੀ ਅਤੇ ਉਸ ਦੇ ਜੁੜਵਾ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ

ਸਿਡਨੀ ਵਿਚ ਨਿਊ ਸਾਊਥ ਵੇਲਸ ਯੂਨੀਵਰਸਿਟੀ ਵਿਚ ਖੋਜਕਾਰ ਰੈਨਾ ਮੈਕਇੰਟਾਇਰ ਦੀ ਅਗਵਾਈ ਵਿਚ ਇਹ ਅਧਿਐਨ ਕੀਤਾ ਗਿਆ ਸੀ, ਜਿਸ ਨੂੰ ਵੀਰਵਾਰ ਨੂੰ ਥੋਰੈਕਸ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ। ਡਬਲ ਲੇਅਰ ਫੇਸ ਮਾਸਕ ਕੋਰੋਨਾ ਨਾਲ ਪੀੜਤ ਲੋਕਾਂ ਤੋਂ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਘੱਟ ਕਰਣ ਵਿਚ ਮਦਦਗਾਰ ਹਨ। ਸੁਰੱਖਿਆਤਮਕ ਉਪਕਰਨਾਂ ਦੀ ਦੁਨੀਆ ਭਰ ਵਿਚ ਕਮੀ ਦੇ ਚਲਦੇ ਸਰਜੀਕਲ ਫੇਸ ਮਾਸਕ ਦੇ ਬਦਲ ਦੇ ਰੂਪ ਵਿਚ ਘਰ ਵਿਚ ਕੱਪੜੇ ਨਾਲ ਬਣੇ ਮਾਸਕ ਨੂੰ ਪਹਿਨਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਅਤੇ ਹੋਰ ਸਿਹਤ ਅਧਿਕਾਰੀਆਂ ਨੇ ਚਿਹਰਾ ਢੱਕਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਸਰਹੱਦ 'ਤੇ ਤਾਇਨਾਤ ਜਵਾਨਾਂ ਦੀ ਕਲਾਈ 'ਤੇ ਇਸ ਵਾਰ ਸਜੇਗੀ 'ਮੋਦੀ ਰੱਖੜੀ', ਸੌਂਪੀਆਂ ਗਈਆਂ 10 ਹਜ਼ਾਰ ਰੱਖੜੀਆਂ


cherry

Content Editor cherry