ਅਨੋਖਾ ਜੁਗਾੜ : ਕੋਰੋਨਾ ਤੋਂ ਬਚਣ ਲਈ ਹੇਅਰ ਡ੍ਰੈਸਰ ਨੇ ਪਹਿਨੀ ਛਤਰੀ

Thursday, Mar 26, 2020 - 12:09 PM (IST)

ਅਨੋਖਾ ਜੁਗਾੜ : ਕੋਰੋਨਾ ਤੋਂ ਬਚਣ ਲਈ ਹੇਅਰ ਡ੍ਰੈਸਰ ਨੇ ਪਹਿਨੀ ਛਤਰੀ

ਐਮਸਡਰਮ (ਬਿਊਰੋ): ਕੋਰੋਨਾਵਾਇਰਸ ਦੇ ਖੌਫ ਕਾਰਨ ਜ਼ਿਆਦਾਤਰ ਦੇ ਦੇਸ਼ ਲੌਕਡਾਊਨ ਹੋ ਚੁੱਕੇ ਹਨ। ਇਸ ਸਥਿਤੀ ਵਿਚ ਕੁਝ ਅਜਿਹੇ ਲੋਕ ਵੀ ਹਨ ਜਿਹਨਾਂ ਨੂੰ ਕੰਮ ਦੇ ਲਈ ਘਰੋਂ ਬਾਹਰ ਨਿਕਲਣਾ ਪੈ ਰਿਹਾ ਹੈ। ਇਹ ਲੋਕ ਜਾਨਲੇਵਾ ਵਾਇਰਸ ਤੋਂ  ਬਚਣ ਲਈ ਨਵੇਂ-ਨਵੇਂ ਤੇ ਅਜੀਬ ਤਰੀਕੇ ਵਰਤ ਰਹੇ ਹਨ। ਕੋਈ ਮਾਸਕ ਲਗਾ ਕੇ ਘੁੰਮ ਰਿਹਾ ਹੈ ਤਾਂ ਕੋਈ ਚਿਹਰੇ ਨੂੰ ਰੁਮਾਲ ਨਾਲ ਢੱਕ ਕੇ ਖੁਦ ਨੂੰ ਸੁਰੱਖਿਅਤ ਕਰ ਰਿਹਾ ਹੈ। ਉੱਥੇ ਹਾਲੈਂਡ ਵਿਚ ਇਕ ਮਹਿਲਾ ਨੇ ਕੋਰੋਨਾ ਤੋਂ ਬਚਣ ਲਈ ਅਨੋਖਾ ਤਰੀਕਾ ਅਪਨਾਇਆ। 

ਇਹ ਮਹਿਲਾ ਛਤਰੀ ਪਹਿਨ ਕੇ ਕੰਮ ਕਰ ਰਹੀ ਹੈ। ਅਸਲ ਵਿਚ ਮਹਿਲਾ ਇਕ ਹੇਅਰ ਡ੍ਰੈਸਰ ਹੈ। ਕੋਰੋਨਾ ਦੇ ਇਨਫੈਕਸ਼ਨ ਦੇ ਵਿਚ ਵੀ ਉਸ ਨੂੰ ਰੋਜ਼ਾਨਾ ਸੈਲੂਨ ਆਉਣਾ ਪੈਂਦਾ ਹੈ। ਭਾਵੇਂਕਿ ਯੂਰਪ ਵਿਚ ਸੈਲੂਨ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਪਰ ਹੁਣ ਵੀ ਕਈ ਸੈਲੂਨ ਖੁੱਲ੍ਹੇ ਹੋਏ ਹਨ ਅਤੇ ਗਾਹਕ ਵੀ ਪਹੁੰਚ ਰਹੇ ਹਨ। ਅਜਿਹਾ ਹੀ ਇਕ ਸੈਲੂਨ ਹਾਲੈਂਡ ਦੇ ਔਸ ਸ਼ਹਿਰ ਵਿਚ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ 19 : ਮ੍ਰਿਤਕਾਂ ਦਾ ਕੁੱਲ ਅੰਕੜਾ 21,000 ਦੇ ਪਾਰ, ਜਾਣੋ ਦੇਸ਼ਾਂ ਦੀ ਸਥਿਤੀ

ਇਸ ਸੈਲੂਨ ਦਾ ਨਾਮ ਬੇਲਾ ਰੋਜਾ ਹੈ ਜਿਸ ਨੇ ਛਤਰੀ ਵਾਲੀ ਹੇਅਰ ਸਟਾਈਲਿਸਟ ਦਾ ਵੀਡੀਓ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ। ਗਾਹਕ ਤੋਂ ਦੂਰੀ ਬਣਾਈ ਰੱਖਣ ਲਈ ਉਹਨਾਂ ਨੇ ਛਤਰੀ ਨਾਲ ਬੌਡੀ ਕਵਰ ਕੀਤੀ ਹੋਈ ਹੈ। ਛਤਰੀ ਵਿਚ ਚਾਰ ਛੇਦ ਕੀਤੇ ਗਏ ਹਨ- 2 ਹੱਥਾਂ ਲਈ ਅਤੇ 2 ਅੱਖਾਂ ਲਈ। ਛਤਰੀ ਉਹਨਾਂ ਦੇ ਕੰਮ ਵਿਚ ਅੜਿਕਾ ਨਹੀਂ ਬਣ ਰਹੀ। ਇਸ ਦੇ ਬਾਵਜੂਦ ਉਹ ਬਹੁਤ ਕੁਸ਼ਲਤਾ ਨਾਲ ਕੰਮ ਕਰ ਰਹੀ ਹੈ। ਬੇਲਾ ਰੋਜਾ ਨੇ ਦੋ ਵੀਡੀਓ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੇ ਹਨ ਜਿਸ ਨੂੰ 80 ਹਜ਼ਾਰ ਤੋਂ ਵੱਧ ਲਾਈਕਸ ਮਿਲੇ ਹਨ।
 


author

Vandana

Content Editor

Related News