ਕੈਨੇਡਾ ਬੱਸ ਹਾਦਸੇ 'ਚ ਮਾਰੇ ਗਏ ਖਿਡਾਰੀ ਦੀ ਭੈਣ ਨੇ ਕਿਹਾ- 'ਤੋਹਫੇ ਨੂੰ ਕਦੇ ਨਹੀਂ ਖੋਲ੍ਹਾਂਗੀ'

Monday, Apr 09, 2018 - 06:03 PM (IST)

ਸਸਕੈਚਵਾਨ— ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਬੀਤੇ ਸ਼ੁੱਕਰਵਾਰ ਨੂੰ ਹਾਕੀ ਟੀਮ ਦੀ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ। ਇਸ ਬੱਸ ਹਾਦਸੇ 'ਚ 15 ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਬੱਸ 'ਚ ਸਵਾਰ ਜੂਨੀਅਰ ਹਾਕੀ ਟੀਮ ਦੇ ਖਿਡਾਰੀ ਕਪਤਾਨ ਅਤੇ ਕੋਚ ਸਵਾਰ ਸਨ। ਬੱਸ ਦੀ ਟੱਕਰ ਸੈਮੀ ਟਰੱਕ ਨਾਲ ਹੋ ਗਈ, ਜਿਸ ਕਾਰਨ ਕੋਚ, ਕਪਤਾਨ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਖਿਡਾਰੀਆਂ 'ਚੋਂ ਐਡਮ ਹੈਰੋਲਡ ਨਾਂ ਦਾ 16 ਸਾਲਾ ਖਿਡਾਰੀ ਸੀ, ਜਿਸ ਨੂੰ ਸਸਕੈਚਵਾਨ ਜੂਨੀਅਰ ਹਾਕੀ ਟੀਮ 'ਚ ਸ਼ਾਮਲ ਹੋਇਆ ਅਜੇ 3 ਹਫਤੇ ਹੀ ਬੀਤੇ ਸਨ। ਐਡਮ ਦੇ ਮਾਪੇ ਬਹੁਤ ਦੁਖੀ ਹਨ, ਕਿਉਂਕਿ ਉਸ ਦਾ ਆਉਣ ਵਾਲੀ 12 ਅਪ੍ਰੈਲ ਨੂੰ 17ਵਾਂ ਜਨਮ ਦਿਨ ਸੀ। ਉਹ ਸਭ ਤੋਂ ਨੌਜਵਾਨ ਖਿਡਾਰੀ ਸੀ। 

PunjabKesari
ਐਡਮ ਦੇ ਪਿਤਾ ਰੁਸਲ ਹੈਰੋਲਡ ਨੇ ਕਿਹਾ ਕਿ ਪੁੱਤ ਦੀ ਮੌਤ ਦੀ ਖਬਰ ਵਾਲਾ ਦਿਨ ਸਾਡੇ ਲਈ ਬਹੁਤ ਮਨਹੂਸ ਦਿਨ ਸੀ। ਉਨ੍ਹਾਂ ਅੱਗੇ ਆਖਿਆ ਕਿ ਮੇਰਾ ਪੁੱਤ ਬਹੁਤ ਤਾਕਤਵਰ ਸੀ। ਮੈਨੂੰ ਬਹੁਤ ਦੁੱਖ ਹੈ ਕਿ ਉਹ ਇੰਨੀ ਛੋਟੀ ਉਮਰ 'ਚ ਹੀ ਸਾਨੂੰ ਛੱਡ ਕੇ ਚਲਾ ਗਿਆ। ਆਪਣੇ ਪੁੱਤ ਐਡਮ ਦੀ ਤਸਵੀਰਾਂ ਨੂੰ ਦੇਖਦੇ ਹੋਏ ਪਿਤਾ ਅਤੇ ਮਾਂ ਨੇ ਕਿਹਾ ਕਿ ਸਾਨੂੰ ਬਹੁਤ ਡੂੰਘਾ ਦੁੱਖ ਹੈ, ਜੋ ਕਦੇ ਭਰੇਗਾ ਨਹੀਂ। ਭੈਣ ਨੇ ਕਿਹਾ ਕਿ ਮੈਂ ਭਰਾ ਲਈ ਜਨਮ ਦਿਨ ਦਾ ਤੋਹਫਾ ਲਿਆ ਸੀ, ਉਸ ਨੂੰ ਹੁਣ ਕੋਈ ਖੋਲ੍ਹ ਕੇ ਨਹੀਂ ਦੇਖੇਗਾ। ਸ਼ਾਇਦ ਮੈਂ ਵੀ ਉਸ ਤੋਹਫੇ ਨੂੰ ਦੇਖਣ ਦੀ ਹਿੰਮਤ ਨਹੀਂ ਕਰਾਂਗੀ। ਐਡਮ ਨੇ ਹਰ ਇਕ ਨੂੰ ਪ੍ਰਭਾਵਿਤ ਕੀਤਾ। ਉਹ ਤਾਕਤਵਰ ਹੋਣ ਦੇ ਨਾਲ-ਨਾਲ ਸਟਾਰ ਹਾਕੀ ਖਿਡਾਰੀ ਸੀ। ਪਰਿਵਾਰ ਨੇ ਕਿਹਾ ਕਿ ਐਡਮ ਕੁਦਰਤ ਨੂੰ ਪਿਆਰ ਕਰਨ ਵਾਲਾ ਸੀ। ਉਹ ਹਾਕੀ ਖੇਡ ਨੂੰ ਬਹੁਤ ਪਿਆਰ ਕਰਦਾ ਸੀ। ਬਸ ਇੰਨਾ ਹੀ ਨਹੀਂ ਉਹ ਆਪਣੇ ਪਿਆਰ ਅਤੇ ਦੋਸਤਾਂ ਨੂੰ ਵੀ ਪਿਆਰ ਕਰਦਾ ਸੀ। 


Related News