UK 'ਚ HMPV ਕਾਰਨ ਵਿਗੜ ਰਹੇ ਹਾਲਾਤ, ਚੀਨ ਨੂੰ ਕੀਤੀ ਇਹ ਅਪੀਲ
Wednesday, Jan 08, 2025 - 02:44 PM (IST)
ਲੰਡਨ- ਚੀਨ ਤੋਂ ਵੱਧ ਰਹੇ HMPV ਮਾਮਲਿਆਂ ਨੇ ਹੁਣ ਯੂ.ਕੇ ਵਿੱਚ ਵੀ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਯੂ.ਕੇ ਵਿੱਚ ਪਿਛਲੇ ਮਹੀਨੇ ਵਿੱਚ ਐਚ.ਐਮ.ਪੀ.ਵੀ ਦੇ ਕੇਸ ਦੁੱਗਣੇ ਹੋ ਗਏ ਹਨ। ਇਸ ਵਾਇਰਸ ਦੇ ਫੈਲਣ ਦਾ ਸਭ ਤੋਂ ਵੱਧ ਅਸਰ ਬੱਚਿਆਂ, ਖਾਸ ਤੌਰ 'ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਪੈ ਰਿਹਾ ਹੈ। ਡੇਲੀ ਮੇਲ ਦੀ ਖ਼ਬਰ ਅਨੁਸਾਰ ਯੂ.ਕੇ ਦੇ ਸਿਹਤ ਮਾਹਰ ਹੁਣ ਚੀਨੀ ਅਧਿਕਾਰੀਆਂ ਨੂੰ ਇਸ ਵਾਇਰਸ ਦੇ ਫੈਲਣ ਨਾਲ ਜੁੜੀ ਮਹੱਤਵਪੂਰਣ ਜਾਣਕਾਰੀ ਸਾਂਝੀ ਕਰਨ ਦੀ ਬੇਨਤੀ ਕਰ ਰਹੇ ਹਨ ਤਾਂ ਜੋ ਇਸ ਨੂੰ ਵਿਸ਼ਵ ਪੱਧਰ 'ਤੇ ਕਾਬੂ ਕੀਤਾ ਜਾ ਸਕੇ।
ਯੂ.ਕੇ ਵਿੱਚ ਵਧੇ HMPV ਦੇ ਮਾਮਲੇ
ਮਿਰਰ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂ.ਕੇ ਵਿੱਚ ਇਸ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹਾਲ ਹੀ ਦੇ ਅੰਕੜਿਆਂ ਅਨੁਸਾਰ ਹੁਣ ਹਰ 20 ਵਿੱਚੋਂ ਇੱਕ ਸਾਹ ਦੀ ਬਿਮਾਰੀ HMPV ਨਾਲ ਜੁੜੀ ਹੋ ਸਕਦੀ ਹੈ। ਜਨਵਰੀ ਤੱਕ ਐਚ.ਐਮ.ਪੀ.ਵੀ ਨਾਲ ਸੰਕਰਮਿਤ ਲੋਕਾਂ ਦੀ ਪ੍ਰਤੀਸ਼ਤਤਾ 4.53 ਤੱਕ ਪਹੁੰਚ ਗਈ, ਜੋ ਅਕਤੂਬਰ ਤੋਂ ਦਸੰਬਰ ਤੱਕ 4.18 ਸੀ। ਹਾਲਾਂਕਿ ਯੂ.ਕੇ ਹੈਲਥ ਸੇਫਟੀ ਏਜੰਸੀ (UKHSA) ਨੇ ਇਸ ਨੂੰ ਹੌਲੀ ਗਤੀ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਆਮ ਤੌਰ 'ਤੇ ਸਰਦੀਆਂ ਦੇ ਮੌਸਮ ਦੌਰਾਨ ਦੇਖਿਆ ਜਾਂਦਾ ਹੈ। ਇਸ ਦੇ ਬਾਵਜੂਦ ਯੂ.ਕੇ ਦੇ ਹਸਪਤਾਲਾਂ 'ਚ ਇਸ ਵਾਇਰਸ ਨੂੰ ਲੈ ਕੇ ਵਧ ਰਹੀ ਚਿੰਤਾ ਨੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਯੂਰਪ ਦੀ ਸਖ਼ਤ ਠੰਡ ਨੇ ਅੰਮ੍ਰਿਤਸਰ ਦੇ ਨੌਜਵਾਨ ਦੀ ਲਈ ਜਾਨ, ਸਦਮੇ 'ਚ ਪਰਿਵਾਰ
ਚੀਨ ਨੂੰ ਸੱਚ ਦੱਸਣ ਦੀ ਬੇਨਤੀ
ਯੂ.ਕੇ ਅਤੇ ਹੋਰ ਦੇਸ਼ਾਂ ਦੇ ਸਿਹਤ ਮਾਹਰ ਹੁਣ ਚੀਨ ਤੋਂ ਇਸ ਵਾਇਰਸ ਦੇ ਫੈਲਣ ਦੇ ਕਾਰਨਾਂ ਅਤੇ ਇਸ ਦੇ ਇਲਾਜ ਬਾਰੇ ਜਾਣਕਾਰੀ ਮੰਗ ਰਹੇ ਹਨ। ਯੂ.ਕੇ ਦੇ ਸਿਹਤ ਮਾਹਿਰ ਕਹਿ ਰਹੇ ਹਨ ਕਿ ਚੀਨ ਨੂੰ ਦੁਨੀਆ ਨੂੰ ਸੱਚ ਦੱਸਣਾ ਚਾਹੀਦਾ ਹੈ। ਯੂ.ਕੇ ਦੇ ਕੁਝ ਵਾਇਰਸ ਮਾਹਰਾਂ ਨੇ ਇਸ ਮਾਮਲੇ ਵਿੱਚ ਚੀਨ ਤੋਂ ਪਾਰਦਰਸ਼ਤਾ ਦੀ ਮੰਗ ਕੀਤੀ ਹੈ। ਚੀਨ ਵਿੱਚ ਵੱਧਦੇ ਮਾਮਲਿਆਂ ਦੇ ਵਿਚਕਾਰ ਹੁਣ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਕੀ HMPV ਸੱਚਮੁੱਚ ਇੱਕ ਵਿਸ਼ਵਵਿਆਪੀ ਮਹਾਮਾਰੀ ਦਾ ਰੂਪ ਲੈ ਸਕਦਾ ਹੈ ਜਾਂ ਕੀ ਇਹ ਸਿਰਫ ਇੱਕ ਮੌਸਮੀ ਵਾਇਰਸ ਹੈ, ਜਿਸਦਾ ਪ੍ਰਭਾਵ ਸੀਮਤ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।