ਅਮਰੀਕਾ ਦੇ ਇਸ ਸ਼ਹਿਰ ''ਚ ਐੱਚ.ਆਈ.ਵੀ. ਦੇ ਕੇਸਾਂ ''ਚ ਹੋਇਆ ਵਾਧਾ

08/21/2021 7:58:52 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਸਟੇਟ ਕੈਂਟਕੀ ਦੇ ਸ਼ਹਿਰ ਲੂਇਸਵਿਲੇ 'ਚ ਐੱਚ.ਆਈ.ਵੀ. ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਅਨੁਸਾਰ ਐੱਚ.ਆਈ.ਵੀ. ਦੇ ਮਾਮਲਿਆਂ 'ਚ ਵਾਧੇ ਕਾਰਨ ਜ਼ਿਆਦਾ ਸਕ੍ਰੀਨਿੰਗ ਅਤੇ ਰੋਕਥਾਮ ਉਪਾਵਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਲੂਇਸਵਿਲੇ ਮੈਟਰੋ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਐਂਡ ਵੈਲਨੈਸ ਨੇ ਵੀਰਵਾਰ ਨੂੰ ਸਥਾਨਕ ਸਿਹਤ ਸੰਭਾਲ ਸੰਸਥਾਵਾਂ ਨੂੰ ਵੀ ਡਾਕਟਰੀ ਦੇਖਭਾਲ ਦੀ ਰੁਟੀਨ ਦੇ ਹਿੱਸੇ ਵਜੋਂ ਐਚ ਆਈ ਵੀ ਟੈਸਟ  ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਅਮਰੀਕਾ :  ਨੈਸ਼ਨਲ ਪਾਰਕ ਸਰਵਿਸ ਨੇ ਫੇਸ ਮਾਸਕ ਨੂੰ ਦੁਬਾਰਾ ਕੀਤਾ ਜ਼ਰੂਰੀ

 

ਲੂਇਸਵਿਲੇ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 2021 ਦੇ ਪਹਿਲੇ ਪੰਜ ਮਹੀਨਿਆਂ ਵਿੱਚ 126 ਲੋਕਾਂ ਨੂੰ ਐਚ ਆਈ ਵੀ ਦਾ ਪਤਾ ਲੱਗਿਆ ਅਤੇ ਇੰਨਾਂ ਵਿੱਚੋਂ 24 ਮਾਮਲਿਆਂ ਦਾ ਇਲਾਜ ਮਈ ਵਿੱਚ ਕੀਤਾ ਗਿਆ । ਸ਼ਹਿਰ ਵਿੱਚ  2017 ਤੋਂ 2020 ਤੱਕ ਸਲਾਨਾ ਔਸਤਨ ਕੇਸਾਂ ਦੀ ਗਿਣਤੀ 144 ਸੀ। ਇੰਨਾਂ ਕੇਸਾਂ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਅਨੁਸਾਰ ਰੋਕਥਾਮ ਦੇ ਉਪਾਵਾਂ ਵਿੱਚ ਰੁਟੀਨ ਟੈਸਟਿੰਗ ਅਤੇ ਹੋਰ ਉਪਾਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News