ਸਿਰਫ ਮਹਿਲਾ ਯਾਤਰੀਆਂ ਤੋਂ ਸਪੇਸਵਾਕ ਕਰਵਾ ਨਾਸਾ ਰਚੇਗਾ ਇਤਿਹਾਸ

Friday, Oct 18, 2019 - 02:58 PM (IST)

ਸਿਰਫ ਮਹਿਲਾ ਯਾਤਰੀਆਂ ਤੋਂ ਸਪੇਸਵਾਕ ਕਰਵਾ ਨਾਸਾ ਰਚੇਗਾ ਇਤਿਹਾਸ

ਕੇਪ ਕੇਨਾਵੇਰਲ— ਪਿੱਛਲੀ ਅੱਧੀ ਸਦੀ 'ਚ ਕੀਤੇ ਗਏ ਸਾਰੇ 420 ਸਪੇਸਵਾਕ 'ਚ ਪੁਰਸ਼ ਕਿਸੇ ਨਾ ਕਿਸੇ ਰੂਪ 'ਚ ਸ਼ਾਮਲ ਰਹੇ ਹਨ। ਪਰ ਸ਼ੁੱਕਰਵਾਰ ਨੂੰ ਸਪੇਸਵਾਕ ਗਿਣਤੀ 421 ਦੇ ਨਾਲ ਹੀ ਇਹ ਬਦਲ ਜਾਵੇਗਾ ਤੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਜਦੋਂ ਸਿਰਫ ਔਰਤਾਂ ਸਪੇਸਵਾਕ ਕਰਨਗੀਆਂ।

ਨਾਸਾ ਦੀ ਸਪੇਸ ਯਾਤਰੀ ਕ੍ਰਿਸਟੀਨਾ ਕੋਚ ਤੇ ਜੈਸਿਕਾ ਮੀਰ ਨਵਾਂ ਇਤਿਹਾਸ ਲਿਖਣਗੀਆਂ, ਜਿਥੇ ਸਿਰਫ ਮਹਿਲਾਵਾਂ ਸਪੇਸਵਾਕ ਕਰਨਗੀਆਂ। ਅੰਤਰਰਾਸ਼ਟਰੀ ਸਪੇਸ ਸੈਂਟਰ 'ਚ ਮੌਜੂਦ ਸਾਰੇ ਚਾਰ ਪੁਰਸ਼ ਅੰਦਰ ਹੀ ਰਹਿਣਗੇ ਜਦਕਿ ਕੋਚ ਤੇ ਮੀਰ ਟੁੱਟੇ ਹੋਏ ਬੈਟਰੀ ਚਾਰਜਰ ਨੂੰ ਬਦਲਣ ਲਈ ਸੈਂਟਰ ਤੋਂ ਬਾਹਰ ਸਪੇਸ 'ਚ ਚਹਿਲਕਦਮੀ ਕਰਨਗੀਆਂ। ਬੈਟਰੀ ਚਾਰਜਰ ਉਸ ਵੇਲੇ ਖਰਾਬ ਹੋ ਗਿਆ ਸੀ ਜਦੋਂ ਕੋਚ ਤੇ ਚਾਲਕ ਦਲ ਦੇ ਇਕ ਪੁਰਸ਼ ਮੈਂਬਰ ਨੇ ਪਿਛਲੇ ਹਫਤੇ ਸਪੇਸ ਸੈਂਟਰ ਦੇ ਬਾਹਰ ਨਵੀਂਆਂ ਬੈਟਰੀਆਂ ਲਾਈਆਂ ਸਨ। ਨਾਸਾ ਨੇ ਇਸ ਸਮੱਸਿਆ ਨੂੰ ਠੀਕ ਕਰਨ ਲਈ ਬੈਟਰੀ ਬਦਲਣ ਦੇ ਬਾਕੀ ਕੰਮ ਟਾਲ ਦਿੱਤੇ ਹਨ ਤੇ ਔਰਤਾਂ ਨੂੰ ਸਪੇਸਵਾਕ ਲਈ ਅੱਗੇ ਵਧਾਇਆ ਸੀ।


author

Baljit Singh

Content Editor

Related News