ਤੁਸੀਂ ਜਾਣਦੇ ਹੋ ਕਿਸ ਨੇ ਕੀਤੀ ਘੜੀ ਦੀ ਖੋਜ ਤੇ ਕੀ ਹੈ ਇਸ ਦਾ ਇਤਿਹਾਸ

07/10/2019 11:18:03 PM

ਲੰਡਨ— ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਲੋਕ ਸਮੇਂ ਦਾ ਅਨੁਮਾਨ ਕਿਸੇ ਘੜੀ ਰਾਹੀਂ ਨਹੀਂ ਬਲਕਿ ਕਿਸੇ ਚੀਜ਼ ਦੇ ਪਰਛਾਵੇਂ ਨੂੰ ਦੇਖ ਕੇ ਲਾਉਂਦੇ ਸਨ। ਉਨ੍ਹਾਂ ਦੇ ਕੋਲ ਕੋਈ ਘੜੀ ਨਹੀਂ ਹੁੰਦੀ ਸੀ। ਪਰ ਅਜੇ ਵੀ ਕੁਝ ਬਜ਼ੁਰਗ ਅਜਿਹੇ ਹਨ ਜੋ ਪਰਛਾਵਾਂ ਦੀ ਮਦਦ ਨਾਲ ਟਾਈਮ ਦਾ ਪਤਾ ਲਾਉਂਦੇ ਹਨ। ਉਨ੍ਹਾਂ ਨੂੰ ਜੇਕਰ ਤੁਸੀਂ ਘੜੀ ਦੇ ਵੀ ਦਿਓਗੇ ਤਾਂ ਵੀ ਉਹ ਪਰਛਾਵੇਂ ਰਾਹੀਂ ਹੀ ਸਮਾਂ ਪਤਾ ਕਰਨਗੇ। ਅਸਲ 'ਚ 996 ਈ. 'ਚ ਘੜੀ ਦੀ ਖੋਜ ਪੋਪ ਸਿਲਵੈਸਟਰ ਨੇ ਕੀਤੀ ਸੀ ਤੇ ਇਸ ਤੋਂ ਬਾਅਦ ਸਭ ਕੁਝ ਬਦਲ ਗਿਆ।

ਪਾਣੀ ਘੜੀ
ਰਾਤ ਨੂੰ ਸਮਾਂ ਪਤਾ ਕਰਨ ਲਈ 3000 ਸਾਲ ਪਹਿਲਾਂ ਚੀਨੀ ਲੋਕਾਂ ਨੇ ਪਾਣੀ ਘੜੀ ਦੀ ਖੋਜ ਕੀਤੀ ਸੀ। ਬਾਅਦ 'ਚ ਘੜੀ ਦੇ ਬਾਰੇ 'ਚ ਰੋਮਾਨੀਆ ਮਿਸਰ ਲੋਕਾਂ ਨੂੰ ਪਤਾ ਲੱਗਿਆ। ਪਾਣੀ ਘੜੀ ਦੇ ਅੰਦਰ ਦੋ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਕ 'ਚ ਪਾਣੀ ਭਰ ਦਿੱਤਾ ਜਾਂਦਾ ਸੀ ਤੇ ਉਸ ਦੇ ਤਲੇ 'ਚ ਸੁਰਾਖ ਕਰ ਦਿੱਤਾ ਜਾਂਦਾ ਸੀ। ਪਾਣੀ ਇਕ-ਇਕ ਬੂੰਦ ਕਰਕੇ ਦੂਜੇ ਬਰਤਨ 'ਚ ਡਿੱਗਦਾ ਸੀ। ਬਰਤਨ ਦੇ ਅੰਦਰ ਦੇ ਪਾਣੀ ਨੂੰ ਮਾਪ ਕੇ ਸਮੇਂ ਦਾ ਅਨੁਮਾਨ ਲਾਇਆ ਜਾਂਦਾ ਸੀ। ਉਸ ਤੋਂ ਬਾਅਦ ਪਾਣੀ ਦੀ ਥਾਂ ਰੇਤ ਦੀ ਵਰਤੋਂ ਕੀਤੀ ਜਾਣ ਲੱਗੀ। ਇਸ 'ਚ ਘੰਟੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ, ਜੋ ਕਿ ਤੈਅ ਸਮੇਂ 'ਤੇ ਵੱਜਦੀ ਸੀ।

ਮੋਮਬੱਤੀ ਘੜੀ
ਇੰਗਲੈਂਡ ਦੇ ਐਲਫ੍ਰੈਡ ਨੇ ਮੋਮਬੱਤੀ ਨਾਲ ਸਮਾਂ ਦੇਖਣ ਦੀ ਵਿਧੀ ਦੀ ਖੋਜ ਕੀਤੀ ਸੀ। ਉਸ ਨੇ ਮੋਮਬੱਤੀ 'ਤੇ ਚਾਰ ਨਿਸ਼ਾਨ ਲਾਏ ਸਨ। ਜਿੰਨੀ ਮੋਮਬੱਚੀ ਬਲਦੀ ਉਸੇ ਹਿਸਾਬ ਨਾਲ ਸਮੇਂ ਦਾ ਅਨੁਮਾਨ ਲਾਇਆ ਜਾਂਦਾ ਸੀ।

ਘੜੀ ਦੀ ਹੋਈ ਖੋਜ
ਸਭ ਤੋਂ ਪਹਿਲਾਂ ਸਾਲ 996 ਈ. 'ਚ ਪੋਪ ਸਿਲਵੈਸਟਰ ਨੇ ਬਣਾਈ ਸੀ। ਯੂਰਪ ਦੇ ਅੰਦਰ ਘੜੀਆਂ ਦੀ ਵਰਤੋਂ 13ਵੀਂ ਸਦੀ ਦੇ ਅੰਦਰ ਹੋਣ ਲੱਗੀ ਸੀ। ਇੰਗਲੈਂਡ ਦੇ ਇਕ ਘੰਟਾਘਰ 'ਚ ਸਾਲ 1228 'ਚ ਤੇ ਸੈਂਟ ਅਲਬਾਸ 'ਚ 1326 ਦੇ ਅੰਦਰ ਪਹਿਲੀ ਘੜੀ ਲਾਈ ਗਈ ਸੀ। 1300 ਈ. ਦੇ ਅੰਦਰ ਹੈਨਰੀ ਨੇ ਘੰਟੇ ਤੇ ਡਾਇਲ ਵਾਲੀ ਘੜੀ ਬਣਾਈ ਸੀ।

ਗੁੱਟ ਵਾਲੀ ਘੜੀ ਦੀ ਖੋਜ
ਕਾਫੀ ਸਾਲਾਂ ਤੱਕ ਲੋਕ ਅਜਿਹੀ ਘੜੀ ਦੀ ਵਰਤੋਂ ਕਰਦੇ ਰਹੇ, ਜਿਸ ਨੂੰ ਕਿਸੇ ਸਥਾਨ 'ਤੇ ਰੱਖਿਆ ਜਾ ਸਕਦਾ ਸੀ ਪਰ ਗੁੱਟ 'ਤੇ ਬੰਨਿਆ ਨਹੀਂ ਜਾ ਸਕਦਾ ਸੀ। 1577 ਈ. ਦੇ ਅੰਦਰ ਪੀਟਰ ਨੇ ਅਜਿਹੀ ਘੜੀ ਬਣਾ ਲਈ ਸਨ, ਜਿਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾ ਸਕਦਾ ਸੀ ਪਰ ਆਧੁਨਿਕ ਘੜੀ ਦਾ ਨਿਰਮਾਣ ਪਾਸਕਲ ਨੇ ਕੀਤਾ ਸੀ। ਜਿਸ ਨੂੰ ਇਸ ਸਥਾਨ ਤੋਂ ਦੂਜੇ ਸਥਾਨ 'ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਸੀ ਤੇ ਪਾਸਕਲ ਨੇ ਇਕ ਰੱਸੀ ਦੀ ਮਦਦ ਨਾਲ ਘੜੀ ਨੂੰ ਹੱਥ ਨਾਲ ਬੰਨਿਆ ਸੀ। 1650 ਈ. ਦੇ ਨੇੜੇ ਲੋਕ ਘੜੀ ਨੂੰ ਜੇਬ 'ਚ ਲੈ ਕੇ ਘੁੰਮਦੇ ਸਨ।


Baljit Singh

Content Editor

Related News